Bollywood Marriage: ਕੈਟਰੀਨਾ ਕੈਫ ਤੋਂ ਬਾਅਦ ਮੌਨੀ ਰਾਏ ਦੇ ਵਿਆਹ ਦੀ ਤਰੀਕ ਦਾ ਖੁਲਾਸਾ, ਇਸ ਦਿਨ ਲੇਵੇਗੀ ਆਪਣੇ ਬੁਆਏ ਫ੍ਰੈਂਡ ਦੇ ਨਾਲ ਸੱਤ ਫੇਰੇ

written by Lajwinder kaur | November 28, 2021

ਵੈਂਡਿੰਗ ਸੀਜ਼ਨ ਦੇ ਚੱਲਦੇ ਬਾਲੀਵੁੱਡ 'ਚ ਇੱਕ ਤੋਂ ਬਾਅਦ ਇੱਕ ਵਿਆਹ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹਾਲ ਹੀ ‘ਚ ਬਾਲੀਵੁੱਡ ਐਕਟਰ ਰਾਜਕੁਮਾਰ ਰਾਓ ਵਿਆਹ ਦੇ ਬੰਧਨ ‘ਚ ਬੱਝੇ ਹਨ। ਇਸ ਤੋਂ ਬਾਅਦ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਦੀ ਤਾਰੀਕ ਸਾਹਮਣੇ ਆਈ ਹੈ। ਹੁਣ ਇੱਕ ਕਲਾਕਾਰ ਦੇ ਵਿਆਹ ਦੀ ਤਾਰੀਕ ਦਾ ਖੁਲਾਸਾ ਹੋ ਗਿਆ ਹੈ। ਜੀ ਹਾਂ ਛੋਟੇ ਪਰਦੇ 'ਤੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਤੋਂ ਬਾਅਦ, ਅਭਿਨੇਤਰੀ ਮੌਨੀ ਰਾਏ Mouni Roy ਨੇ ਵੀ ਫ਼ਿਲਮ ਗੋਲਡ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਹੈ । ਜੀ ਹਾਂ ਸੋਸ਼ਲ ਮੀਡੀਆ ਉੱਤੇ ਆਪਣੀ ਹੌਟ ਤਸਵੀਰਾਂ ਕਰਕੇ ਚਰਚਾ 'ਚ ਰਹਿਣ ਵਾਲੀ ਅਦਾਕਾਰਾ ਮੌਨੀ ਰਾਏ ਵੀ ਬਹੁਤ ਜਲਦ ਵਿਆਹ ਕਰਵਾਉਣ ਜਾ ਰਹੀ ਹੈ ( Mouni Roy's wedding news)।

ਹੋਰ ਪੜ੍ਹੋ : ਸਲਮਾਨ ਦੇ ਪ੍ਰਸ਼ੰਸਕਾਂ ਨੇ ਸਾਰੀਆਂ ਹੱਦਾਂ ਕੀਤੀਆਂ ਪਾਰ, ਸਿਨੇਮਾ ਹਾਲ 'ਚ ਚਲਾਏ ਪਟਾਕੇ, ਅਦਾਕਾਰ ਨੇ ਵੀਡੀਓ ਸ਼ੇਅਰ ਕਰਕੇ ਫੈਨਜ਼ ਨੂੰ ਕੀਤੀ ਇਹ ਖ਼ਾਸ ਅਪੀਲ

feature image of mouni roy amsterdam-min image source- instagram

ਤਾਜ਼ਾ ਖਬਰਾਂ ਮੁਤਾਬਕ ਸੈਲੇਬਸ ਵੈਡਿੰਗ ਲਿਸਟ 'ਚ ਕੈਟਰੀਨਾ ਕੈਫ-ਵਿੱਕੀ ਕੌਸ਼ਲ, ਅੰਕਿਤਾ ਲੋਖੰਡੇ-ਵਿੱਕੀ ਜੈਨ ਤੋਂ ਬਾਅਦ ਹੁਣ ਨਾਗਿਨ ਫੇਮ ਮੌਨੀ ਰਾਏ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਖਬਰਾਂ ਮੁਤਾਬਕ ਮੌਨੀ 2022 'ਚ ਦੁਬਈ ਦੇ ਬੈਂਕਰ ਬੁਆਏਫ੍ਰੈਂਡ ਸੂਰਜ ਨਾਂਬਿਆਰ (Sooraj Nambiar) ਨਾਲ 7 ਫੇਰੇ ਲੈਣ ਜਾ ਰਹੀ ਹੈ। ਜੀ ਹਾਂ, ਸੂਤਰਾਂ ਮੁਤਾਬਕ ਮੌਨੀ ਦੇ ਚਚੇਰੇ ਭਰਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੌਨੀ ਜਲਦ ਹੀ ਵਿਆਹ ਕਰਨ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੌਨੀ 27 ਜਨਵਰੀ ਨੂੰ ਵਿਆਹ ਕਰਵਾਉਣ ਜਾ ਰਹੀ ਹੈ। ਇਹ ਵਿਆਹ ਦੁਬਈ ਜਾਂ ਇਟਲੀ ਵਿਚ ਹੋ ਸਕਦਾ ਹੈ।  ਪਰ ਮੌਨੀ ਰਾਏ ਨੇ ਅਧਿਕਾਰਿਕ ਤੌਰ ਦੇ ਇਸ ਗੱਲ ਦਾ ਕੋਈ ਖੁਲਾਸਾ ਨਹੀਂ ਕੀਤਾ ਹੈ।

ਹੋਰ ਪੜ੍ਹੋ : ਬਿੱਗ ਬੌਸ ਤੋਂ ਬਾਹਰ ਆਈ ਅਫਸਾਨਾ ਖ਼ਾਨ ਪਹੁੰਚੀ ਪੰਜਾਬ, ਆਪਣੇ ਮੰਗੇਤਰ ਸਾਜ਼ ਨੂੰ ਦੇਖ ਕੇ ਖੁਸ਼ੀ ਦੇ ਮਾਰੀ ਹੋਈ ਭਾਵੁਕ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਦੋਵਾਂ ਦਾ ਇਹ ਰੋਮਾਂਟਿਕ ਵੀਡੀਓ

in side image of jodaa song image source- instagram

ਮੌਨੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਸਨੇ ਛੋਟੇ ਪਰਦੇ 'ਤੇ 'ਕਿਉਂਕੀ ਸਾਸ ਭੀ ਕਭੀ ਬਹੂ ਥੀ' ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਕਈ ਨਾਮੀ ਟੀਵੀ ਸੀਰੀਅਲ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਹਨ। ਮੌਨੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਹ ਅਕਸਰ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਹ ਅਫ਼ਸਾਨਾ ਖ਼ਾਨ ਦਾ ਨਵਾਂ ਗੀਤ ‘ਜੋੜਾ’ ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ।

 

 

View this post on Instagram

 

A post shared by mon (@imouniroy)

 

You may also like