
ਮੌਨੀ ਰਾਏ (Mouni Roy) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਉਸ ਨੇ ਹੁਣ ਸਾੜ੍ਹੀ ‘ਚ ਫੋਟੋ ਸ਼ੂਟ (New PhotoShoot) ਕਰਵਾਇਆ ਹੈ । ਇਸ ਸਾੜ੍ਹੀ ‘ਚ ਉਹ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ । ਇਸ ਤੋਂ ਇਲਾਵਾ ਉਸ ਨੇ ਵੈਸਟਨ ਲੁੱਕ ‘ਚ ਵੀ ਆਪਣਾ ਨਵਾਂ ਫੋੋਟੋ ਸ਼ੂਟ ਸ਼ੇਅਰ ਕੀਤਾ ਹੈ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਮੌਨੀ ਰਾਏ ਦਾ ਵਿਆਹ ਵਿਦੇਸ਼ੀ ਮੂਲ ਦੇ ਇੱਕ ਸ਼ਖਸ ਦੇ ਨਾਲ ਕੁਝ ਦਿਨ ਪਹਿਲਾਂ ਹੀ ਹੋਇਆ ਹੈ ।

ਹੋਰ ਪੜ੍ਹੋ : ਹਰਭਜਨ ਸਿੰਘ ਪਤਨੀ ਗੀਤਾ ਬਸਰਾ ਦੇ ਨਾਲ ਰਾਜਸਥਾਨ ‘ਚ ਬਿਤਾ ਰਹੇ ਸਮਾਂ, ਵੀਡੀਓ ਕੀਤਾ ਸ਼ੇਅਰ
ਇਸ ਵਿਆਹ ਦੀਆਂ ਸਾਰੀਆਂ ਰਸਮਾਂ ਬੰਗਾਲੀ ਰੀਤੀ ਰਿਵਾਜ਼ ਦੇ ਮੁਤਾਬਕ ਹੋਈਆਂ ਸਨ ।ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ ।ਇਸ ਵਿਆਹ ‘ਚ ਮੌਨੀ ਰਾਏ ਦੇ ਖਾਸ ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਹੀ ਸ਼ਿਰਕਤ ਕੀਤੀ ਸੀ । ਸਾੜ੍ਹੀ ‘ਚ ਉਨ੍ਹਾਂ ਦੀਆਂ ਤਸਵੀਰਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।

ਮੌਨੀ ਰਾਏ ਦੀ ਸੂਰਜ ਨਾਂਬਿਆਰ ਦੇ ਨਾਲ ਦੋਸਤੀ ਵਿਦੇਸ਼ ‘ਚ ਹੋਈ ਸੀ । ਦੋਹਾਂ ਨੇ ਆਪਣੀ ਦੋਸਤੀ ਨੂੰ ਕਾਫੀ ਸੀਕਰੇਟ ਰੱਖਿਆ ਸੀ।ਮੌਨੀ ਨੇ ਕਦੇ ਵੀ ਸੂਰਜ ਬਾਰੇ ਕਿਸੇ ਕੋਲ ਜ਼ਿਕਰ ਨਹੀਂ ਸੀ ਕੀਤਾ । ਉਹ ਲੰਮਾ ਸਮਾਂ ਸੂਰਜ ਦੇ ਨਾਲ ਰਿਲੇਸ਼ਨਸ਼ਿਪ ‘ਚ ਰਹੀ ਸੀ । ਜਿਸ ਤੋਂ ਬਾਅਦ ਦੋਹਾਂ ਨੇ ਜਨਵਰੀ ‘ਚ ਇਸ ਰਿਸ਼ਤੇ ਨੂੰ ਵਿਆਹ ਦਾ ਨਾਮ ਦੇ ਦਿੱਤਾ । ਮੌਨੀ ਰਾਏ ਅਤੇ ਸੂਰਜ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।
View this post on Instagram