ਬਾਕਸ ਆਫਿਸ 'ਤੇ ਕੇਸਰੀ ਦਾ ਜਲਵਾ ਜਾਰੀ, 6 ਵੇਂ ਦਿਨ ਕਮਾਏ ਇੰਨ੍ਹੇ ਕਰੋੜ

written by Aaseen Khan | March 27, 2019

ਬਾਕਸ ਆਫਿਸ 'ਤੇ ਕੇਸਰੀ ਦਾ ਜਲਵਾ ਜਾਰੀ, 6 ਵੇਂ ਦਿਨ ਕਮਾਏ ਇੰਨ੍ਹੇ ਕਰੋੜ : ਅਕਸ਼ੈ ਕੁਮਾਰ ਅਤੇ ਪਰਿਣੀਤੀ ਚੋਪੜਾ ਦੀ ਫਿਲਮ ਕੇਸਰੀ ਦਾ ਜਲਵਾ ਬਾਕਸ ਆਫਿਸ 'ਤੇ ਛੇਵੇਂ ਦਿਨ ਵੀ ਜਾਰੀ ਹੈ। ਆਈ ਪੀ ਐੱਲ ਸ਼ੁਰੂ ਹੋਣ ਦੇ ਬਾਵਜੂਦ ਫਿਲਮ ਦਾ ਪ੍ਰਦਰਸ਼ਨ ਚੰਗਾ ਦੇਖਣ ਨੂੰ ਮਿਲ ਰਿਹਾ ਹੈ। ਬੱਚਿਆਂ ਦੇ ਬੋਰਡ ਦੇ ਇਮਤਿਹਾਨ ਚੱਲ ਰਹੇ ਹਨ ਅਤੇ ਆਈ ਪੀ ਐੱਲ ਦੇ ਮੈਚ ਵੀ ਸ਼ੁਰੂ ਹੋ ਚੁੱਕੇ ਹਨ, ਅਜਿਹੇ 'ਚ ਫਿਲਮ ਮੇਕਰਜ਼ ਫਿਲਮ ਰਿਲੀਜ਼ ਤੋਂ ਬਚਦੇ ਹਨ ਪਰ ਅਕਸ਼ੈ ਕੁਮਾਰ ਨੇ ਹੌਸਲਾ ਦਿਖਾਇਆ ਅਤੇ ਫਿਲਮ ਰਿਲੀਜ਼ ਕੀਤੀ। ਕੇਸਰੀ ਨੇ ਕਾਮਯਾਬੀ ਵੀ ਹਾਸਿਲ ਕੀਤੀ ਹੈ। 6 ਦਿਨ 'ਚ ਫਿਲਮ 94 ਕਰੋੜ ਰੁਪਿਆ ਕਮਾ ਚੁੱਕੀ ਹੈ।


ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਫਿਲਮ ਬੁੱਧਵਾਰ (27 ਮਾਰਚ) ਤੱਕ 100 ਕਰੋੜ ਦੇ ਅੰਕੜੇ ਨੂੰ ਪਾਰ ਕਰ ਸਕਦੀ ਹੈ। ਹਾਲਾਂਕਿ 10 ਤੋਂ 15 ਫੀਸਦੀ ਸਿਨੇਮਾ 'ਚ ਦਰਸ਼ਕਾਂ ਦੀ ਗਿਣਤੀ ਘਟੀ ਹੈ। ਪਰ ਅਗਲੇ ਆਉਣ ਵਾਲੇ ਹਫਤਿਆਂ 'ਚ ਕੋਈ ਵੀ ਫਿਲਮ ਰਿਲੀਜ਼ ਨਹੀਂ ਹੋ ਰਹੀ, ਇਸ ਲਈ ਫਿਲਮ ਦੇ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ। ਕੇਸਰੀ ਨੇ ਮੰਗਲਵਾਰ ਦੇ ਦਿਨ 7-7.5 ਦੇ ਕਰੀਬ ਕਮਾਈ ਕੀਤੀ ਹੈ। ਕ੍ਰਿਟਿਕਸ ਨੇ ਵੀ ਫਿਲਮ ਨੂੰ ਚੰਗੀ ਰੇਟਿੰਗ ਦਿੱਤੀ ਹੈ। ਸਾਲ 2019 ਦੀ ਸਭ ਤੋਂ ਵੱਡੀ ਓਪਨਿੰਗ ਕਰਨ ਵਾਲੀ ਫਿਲਮ ਕੇਸਰੀ ਵੇਖਣਾ ਹੋਵੇਗਾ ਹੋਰ ਕਿੰਨ੍ਹੇ ਕੁ ਰਿਕਾਰਡ ਤੋੜਦੀ ਹੈ।

ਹੋਰ ਵੇਖੋ : ਬਿੰਨੂ ਢਿੱਲੋਂ ਤੇ ਗੁਰਪ੍ਰੀਤ ਘੁੱਗੀ ਅਗਲੇ ਸਾਲ 'ਹੇਰਾ ਫੇਰੀ' ਕਰਦੇ ਆਉਣਗੇ ਨਜ਼ਰ, ਰਾਜ ਸਿੰਘ ਬੇਦੀ ਦਾ ਵੀ ਮਿਲੇਗਾ ਸਾਥ


ਦੱਸ ਦਈਏ ਦੇਸ਼ਾਂ ਵਿਦੇਸ਼ਾਂ 'ਚ ਫਿਲਮ ਕੇਸਰੀ 4200 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਹੈ। ਪਰਿਣੀਤੀ ਚੋਪੜਾ ਅਤੇ ਅਕਸ਼ੈ ਕੁਮਾਰ ਦੀ ਇਹ ਫਿਲਮ ਸਾਰਾਗੜ੍ਹੀ ਦੀ ਮਹਾਨ ਸਿੱਖ ਯੋਧਿਆਂ ਦੀ ਕਹਾਣੀ ਨੂੰ ਦਰਸਾਉਂਦੀ ਹੈ ਜਿੰਨ੍ਹਾਂ ਨੇ 10 ਹਜ਼ਾਰ ਅਫਗਾਨਾਂ ਦਾ ਦ੍ਰਿੜਤਾ ਨਾਲ ਮੁਕਾਬਲਾ ਕੀਤਾ ਸੀ। ਕਰਨ ਜੌਹਰ ਵੱਲੋਂ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ ਅਤੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

You may also like