7 ਦਿਨ 'ਚ ਰਿਤਿਕ ਤੇ ਟਾਈਗਰ ਦੀ 'ਵਾਰ' ਨੇ ਕੀਤੀ 200 ਕਰੋੜ ਦੀ ਤਾਬੜ ਤੋੜ ਕਮਾਈ,ਸਲਮਾਨ,ਸ਼ਾਹਿਦ ਤੇ ਅਕਸ਼ੇ ਨੂੰ ਵੀ ਪਛਾੜਿਆ

written by Aaseen Khan | October 09, 2019

ਯਸ਼ ਰਾਜ ਫ਼ਿਲਮਜ਼ ਦੇ ਬੈਨਰ ਹੇਠ ਰਿਲੀਜ਼ ਹੋਈ ਫ਼ਿਲਮ 'ਵਾਰ' ਜਿਸ 'ਚ ਰਿਤਿਕ ਰੌਸ਼ਨ ਅਤੇ ਟਾਈਗਰ ਸ਼ਰਾਫ ਦੇ ਜ਼ਬਰਦਸਤ ਐਕਸ਼ਨ ਨੇ ਸਿਨੇਮਾ ਘਰਾਂ 'ਚ ਧਮਾਲ ਮਚਾ ਦਿੱਤੀ ਹੈ। ਫ਼ਿਲਮ ਨੂੰ ਰਿਲੀਜ਼ ਹੋਏ 7 ਦਿਨ ਹੋ ਚੁੱਕੇ ਹਨ ਤੇ 7 ਦਿਨਾਂ 'ਚ ਇਹ ਫ਼ਿਲਮ 200 ਕਰੋੜ ਕਲੱਬ 'ਚ ਸ਼ਾਮਿਲ ਹੋ ਚੁੱਕੀ ਹੈ। ਖ਼ਾਸ ਕਰਕੇ ਦੁਸ਼ਹਿਰੇ ਦਾ ਤਿਓਹਾਰ ਫ਼ਿਲਮ ਲਈ ਕਾਫੀ ਸ਼ੁਭ ਰਿਹਾ ਹੈ। ਤਰਨ ਆਦਰਸ਼ ਵੱਲੋਂ ਸਾਂਝੇ ਕੀਤੇ ਅੰਕੜਿਆਂ ਦੇ ਮੁਤਾਬਿਕ ਫ਼ਿਲਮ ਨੇ ਦੁਸ਼ਹਿਰੇ ਦੇ ਦਿਨ 27.75 ਕਰੋੜ ਦਾ ਕੁਲੈਕਸ਼ਨ ਕੀਤਾ ਹੈ।


ਇਸ ਤਰ੍ਹਾਂ ਫ਼ਿਲਮ 208 ਕਰੋੜ ਦਾ ਕੁਲੈਕਸ਼ਨ ਕਰ ਚੁੱਕੀ ਹੈ। ਫ਼ਿਲਮ ਦੇ ਸਾਰੇ ਵਰਜ਼ਨਾਂ ਦੀ ਕਮਾਈ ਦੀ ਗੱਲ ਕਰੀਏ ਤਾਂ ਹੁਣ ਤੱਕ 2016 ਕਰੋੜ ਰੁਪਏ ਕਮਾ ਚੁੱਕੀ ਹੈ। ਦੱਸ ਦਈਏ ਵਾਰ ਫ਼ਿਲਮ ਨੇ 53 ਕਰੋੜ ਰੁਪਏ ਆਪਣੇ ਓਪਨਿੰਗ ਦੇ ਦਿਨ ਕਮਾ ਲਏ ਸੀ। ਮਹਿਜ਼ ਤਿੰਨ ਦਿਨ ਦੇ ਅੰਦਰ ਹੀ ਇਸ ਫ਼ਿਲਮ ਨੇ 100 ਕਰੋੜ ਦੇ ਅੰਕੜੇ ਨੂੰ ਪਾਰ ਕਰ ਦਿੱਤਾ ਸੀ।


200 ਕਰੋੜ ਕਲੱਬ 'ਚ ਸ਼ਾਮਿਲ ਹੋਣ ਦੇ ਨਾਲ ਇਸ ਫ਼ਿਲਮ ਨੇ ਇਸ ਸਾਲ ਰਿਲੀਜ਼ ਹੋਈਆਂ ਸਲਮਾਨ ਖ਼ਾਨ ਅਤੇ ਅਕਸ਼ੇ ਕੁਮਾਰ ਦੀਆਂ ਫ਼ਿਲਮਾਂ ਨੂੰ ਪਿੱਛੇ ਛੱਡ ਦਿੱਤਾ ਹੈ। 200 ਕਰੋੜ ਕਲੱਬ 'ਚ ਸ਼ਾਮਿਲ ਹੋਣ ਲਈ ਸ਼ਾਹਿਦ ਕਪੂਰ ਦੀ ਫ਼ਿਲਮ ਕਬੀਰ ਸਿੰਘ ਨੂੰ 13 ਦਿਨ, ਭਾਰਤ ਫ਼ਿਲਮ ਨੂੰ 14 ਦਿਨ, ਉਰੀ ਦ ਸਰਜੀਕਲ ਸਟਰਾਈਕ ਨੂੰ 28 ਦਿਨ ਅਤੇ ਮਿਸ਼ਨ ਮੰਗਲ ਨੂੰ 29 ਦਿਨ ਲੱਗੇ ਸਨ।

You may also like