ਸਿਨੇਮਾ ਘਰਾਂ ‘ਚ ਛਾਈ ਫ਼ਿਲਮ Warning, ਪਹਿਲੇ ਦਿਨ ਹੀ 1 ਕਰੋੜ 52 ਲੱਖ ਦੀ ਕੀਤੀ ਸ਼ਾਨਦਾਰ ਕਮਾਈ

written by Lajwinder kaur | November 21, 2021 12:51pm

Punjabi Film: Warning

Director: Amar Hundal

Producer: Gippy Grewal

ਐਕਟਰ-ਨਿਰਮਾਤਾ ਗਿੱਪੀ ਗਰੇਵਾਲ ਦੀ ਫ਼ਿਲਮ ਵਾਰਨਿੰਗ  Warning ਜੋ ਕਿ ਸਿਨੇਮਾ ਘਰਾਂ ਦੀ ਰੌਣਕ ਬਣ ਚੁੱਕੀ ਹੈ। ਜੀ ਹਾਂ 19 ਨਵੰਬਰ ਨੂੰ ਰਿਲੀਜ਼ ਹੋਈ ਫ਼ਿਲਮ ਵਾਰਨਿੰਗ ਬਾਕਸ ਆਫ਼ਿਸ ਉੱਤੇ ਕਮਾਲ ਦਾ ਪ੍ਰਦਰਸ਼ਨ ਕਰ ਰਹੀ ਹੈ। ਫ਼ਿਲਮ ਨੇ ਪਹਿਲੇ ਹੀ ਦਿਨ 1 ਕਰੋੜ 52 ਲੱਖ ਦੀ ਕਮਾਈ ਕਰ ਲਈ ਹੈ।

ਹੋਰ ਪੜ੍ਹੋ : ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਆਪਣੇ ਭਰਾ ਦੀ ਸਿਹਰਾਬੰਦੀ ਵਾਲਾ ਪਿਆਰਾ ਜਿਹਾ ਵੀਡੀਓ ਕੀਤਾ ਸਾਂਝਾ, ਭੈਣ-ਭਰਾ ਦਾ ਇਹ ਖ਼ੂਬਸੂਰਤ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

feature image of Warning trailer released

Image Source: Instagramਐਕਟਰ ਪ੍ਰਿੰਸ ਕੰਵਲ ਜੀਤ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਧੰਨ ਮੇਰੇ ਨਾਨਕ ਪਾਤਸ਼ਾਹ .... ਧੰਨਵਾਦ ਵੀਰੋ.... ਏਨੇ ਜੋਗਾ ਹੈ ਨਹੀਂ ਸੀ ਜਿੰਨਾ ਤੁਸੀਂ ਪਿਆਰ ਦਿੱਤਾ ਲਵ ਯੂ ਹਮੇਸ਼ਾ ਵਾਹਿਗੁਰੂ ਜੀ’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਜਦੋਂ ਆਪਣੇ ਕਾਮੇਡੀ ਅੰਦਾਜ਼ ‘ਚ ਗਾਏ ਬਾਲੀਵੁੱਡ ਦੇ ਗੀਤ ਤਾਂ ਰਵੀਨਾ ਟੰਡਨ ਤੱਕ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ

Warning Image Source: Instagram

ਵਾਰਨਿੰਗ ਫ਼ਿਲਮ ਦਰਸ਼ਕਾਂ ਦੀ ਉਮੀਦਾਂ ਉੱਤੇ ਖਰੀ ਉੱਤਰੀ ਹੈ ਜਿਸ ਕਰਕੇ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।  ਇਸ ਫ਼ਿਲਮ ਨੂੰ ਲਿਖਿਆ ਅਤੇ ਪ੍ਰੋਡਿਉਸ ਕੀਤਾ ਹੈ ਗਿੱਪੀ ਗਰੇਵਾਲ ਨੇ । ਅਮਰ ਹੁੰਦਲ ਵੱਲੋਂ ਹੀ ਇਸ ਨੂੰ ਡਾਇਰੈਕਟ ਕੀਤਾ ਗਿਆ ਹੈ। ਇਹ ਫ਼ਿਲਮ ਵੀ ਮਾੜੀ ਸਰਕਾਰ ਦੀਆਂ ਗਲਤ ਨੀਤੀਆਂ ਉੱਤੇ ਸਵਾਲ ਚੁੱਕਦੀ ਹੈ। ਇਹ ਫ਼ਿਲਮ ਤਿੰਨ ਮੁੱਖ ਕਿਰਦਾਰਾਂ ਪੰਮਾ, ਸ਼ਿੰਦਾ ਅਤੇ ਗੇਜਾ ਦੇ ਆਲੇ ਦੁਆਲੇ ਘੁੰਮਦੀ ਹੋਈ ਨਜ਼ਰ ਆਵੇਗੀ। ਪੰਮਾ ਦਾ ਕਿਰਦਾਰ ਪ੍ਰਿੰਸ ਕੰਵਲਜੀਤ ਨਿਭਾ ਰਹੇ ਨੇ, ਸ਼ਿੰਦਾ ਦੇ ਕਿਰਦਾਰ ‘ਚ ਧੀਰਜ ਕੁਮਾਰ ਅਤੇ ਗਿੱਪੀ ਗਰੇਵਾਲ ਜੋ ਕਿ ਗੇਜਾ ਨਾਂਅ ਦੇ ਕਿਰਦਾਰ ਚ ਨਜ਼ਰ ਆ ਰਹੇ ਹਨ। ਦਰਸ਼ਕ ਇਸ ਫ਼ਿਲਮ ਦਾ ਅਨੰਦ ਆਪਣੇ ਨੇੜੇ ਦੇ ਸਿਨੇਮਾ ‘ਚ ਜਾ ਕੇ ਲੈ ਸਕਦੇ ਹਨ। ਦੱਸ ਦਈਏ ਪੰਜਾਬੀ ਸਿਨੇਮਾ ਦਿਨੋ ਦਿਨ ਤਰੱਕੀ ਕਰ ਰਿਹਾ ਹੈ ਅਤੇ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਪ੍ਰੋਡਿਊਸਰ, ਕਹਾਣੀਕਾਰ ਅਤੇ ਐਕਟਰ ਵੀ ਰਿਸਕ ਲੈਂਦੇ ਹੋਏ ਨਵੇਂ ਅਤੇ ਵੱਖਰੇ ਵਿਸ਼ਿਆਂ ਉੱਤੇ ਫ਼ਿਲਮਾਂ ਲੈ ਕੇ ਆ ਰਹੇ ਹਨ। ਜਿਸ ਕਰਕੇ ਪੰਜਾਬੀ ਸਿਨੇਮਾ ਅੱਗੇ ਵੱਧ ਰਿਹਾ ਹੈ। ਬਾਲੀਵੁੱਡ ਵਾਂਗ ਹਰ ਹਫਤੇ ਪੰਜਾਬੀ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ।

You may also like