ਰਾਜਵੀਰ ਜਵੰਦਾ ਦੀ ਆਵਾਜ਼ 'ਚ 'ਯਾਰਾ ਵੇ' ਦਾ 'ਮਿਰਜ਼ਾ' ਗੀਤ ਜਿੱਤ ਰਿਹਾ ਹੈ ਸਭ ਦਾ ਦਿਲ, ਦੇਖੋ ਵੀਡੀਓ
ਰਾਜਵੀਰ ਜਵੰਦਾ ਦੀ ਆਵਾਜ਼ 'ਚ 'ਯਾਰਾ ਵੇ' ਦਾ 'ਮਿਰਜ਼ਾ' ਗੀਤ ਜਿੱਤ ਰਿਹਾ ਹੈ ਸਭ ਦਾ ਦਿਲ, ਦੇਖੋ ਵੀਡੀਓ : ਪੰਜਾਬੀ ਲੋਕ ਗਾਇਕੀ 'ਚ 'ਮਿਰਜ਼ਾ' ਦਾ ਸਥਾਨ ਕਾਫੀ ਊਚਾ ਰਿਹਾ ਹੈ। ਅਤੇ ਮਿਰਜ਼ਾ ਗਾਉਣਾ ਹਰ ਇੱਕ ਗਾਇਕ ਦੇ ਵੱਸ ਦੀ ਗੱਲ ਵੀ ਨਹੀਂ ਹੈ। ਹੁਣ ਤੱਕ ਕੁਲਦੀਪ ਮਾਣਕ, ਮੁਹੰਮਦ ਸਦੀਕ, ਮਨਮੋਹਨ ਵਾਰਿਸ, ਰਣਜੀਤ ਬਾਵਾ, ਅਤੇ ਹਰਭਜਨ ਮਾਨ ਆਦਿ ਵਰਗੇ ਵੱਡੇ ਗਾਇਕ ਮਿਰਜ਼ਾ ਗੀਤ ਨੂੰ ਆਪਣੀ ਆਵਾਜ਼ ਦੇ ਚੁੱਕੇ ਹਨ। ਹੁਣ ਦਮਦਾਰ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ ਦਾ ਨਾਮ ਵੀ ਇਸ ਲਿਸਟ 'ਚ ਸ਼ਾਮਿਲ ਹੋ ਚੁੱਕਿਆ ਹੈ।
ਜੀ ਹਾਂ ਗਗਨ ਕੋਕਰੀ ਦੀ ਆਉਣ ਵਾਲੀ ਫਿਲਮ 'ਯਾਰਾ ਵੇ' ਦਾ ਮਿਰਜ਼ਾ ਗੀਤ ਰਿਲੀਜ਼ ਹੋ ਚੁੱਕਿਆ ਹੈ। ਜਿਸ ਨੂੰ ਰਾਜਵੀਰ ਜਵੰਦਾ ਨੇ ਆਪਣੀ ਸ਼ਾਨਦਾਰ ਆਵਾਜ਼ ਦਿੱਤੀ ਹੈ। ਮਿਰਜ਼ਾ ਅਤੇ ਸਾਹਿਬਾ ਦੀ ਦਿੱਖ 'ਚ ਬੂਟਾ ਅਤੇ ਨਸੀਬੋ ਯਾਨੀ ਮੋਨਿਕਾ ਗਿੱਲ ਅਤੇ ਗਗਨ ਕੋਕਰੀ ਨਜ਼ਰ ਆ ਰਹੇ ਹਨ। ਫਿਲਮ ਯਾਰਾ ਵੇ 'ਚ ਅਜਿਹੇ ਲੋਕ ਰੰਗ ਖੂਬ ਦੇਖਣ ਨੂੰ ਮਿਲਣ ਵਾਲੇ ਹਨ ਕਿਉਂਕਿ ਫਿਲਮ 1947 ਦੇ ਵੇਲਿਆਂ ਦੀ ਕਹਾਣੀ ਹੋਣ ਵਾਲੀ ਹੈ।
ਹੋਰ ਵੇਖੋ : ਬੂਟੇ ਤੇ ਨਸੀਬੋ ਦੇ ਪਿਆਰ ਦੀ ਕਹਾਣੀ ਨੂੰ ਬਿਆਨ ਕਰਦਾ ਹੈ 'ਯਾਰਾ ਵੇ' ਫਿਲਮ ਦਾ ਇਹ ਨਵਾਂ ਗੀਤ, ਦੇਖੋ ਵੀਡੀਓ
ਇਹਨਾਂ ਤੋਂ ਇਲਾਵਾ ਮੁੱਖ ਕਿਰਦਾਰ ‘ਚ ਯੁਵਰਾਜ ਹੰਸ, ਯੋਗਰਾਜ ਸਿੰਘ, ਬੀ.ਐੱਨ.ਸ਼ਰਮਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਗੁਰਪ੍ਰੀਤ ਭੰਗੂ ਤੇ ਕਈ ਹੋਰ ਦਿੱਗਜ ਅਦਾਕਾਰ ਦੇਖਣ ਨੂੰ ਮਿਲਣਗੇ। ਗਗਨ ਕੋਕਰੀ ਦੀ ਫ਼ਿਲਮ ਯਾਰਾ ਵੇ ਨੂੰ ਪ੍ਰੋਡਿਊਸ ਬੱਲੀ ਸਿੰਘ ਕੱਕੜ ਵੱਲੋਂ ਕੀਤਾ ਗਿਆ ਹੈ। ਦੋਸਤਾਂ ਦੀ ਇਹ ਕਹਾਣੀ 5 ਅਪ੍ਰੈਲ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਬਾਕੀ ਗਾਣਿਆਂ ਦੀ ਤਰਾਂ ਇਸ ਗੀਤ ਨੂੰ ਵੀ ਕਾਫੀ ਦੇਖਿਆ ਜਾ ਰਿਹਾ ਹੈ।