MTV ਦੇ ਪੁਰਸਕਾਰ ਲਈ ਹੋਇਆ ਹਾਰਡ ਕੌਰ ਦਾ ਨਾਂ ਘੋਸ਼ਿਤ
ਬ੍ਰਿਟਿਸ਼ ਇੰਡੀਅਨ ਰੈਪਰ ਅਤੇ ਹਿੱਪ ਹੋਪ ਗਾਇਕ ਤਰਨ ਕੌਰ ਢਿਲੋਂ ਜਾਣੀ ਕਿ Hard Kaur ਪੈਰਾਂ ਨੂੰ ਥਿਰਕਾਉਂਣ 'ਤੇ ਮਜਬੂਰ ਕਰਨ ਵਾਲੇ ਗਾਣੇ ਗਾਉਣ ਲਈ ਮਸ਼ਹੂਰ ਹੈ | ਇੱਕ ਗਲਾਸੀ ਗੀਤ ਤੋਂ ਹਿਪ-ਹੋਪ ਇੰਡਸਟਰੀ 'ਚ ਉੱਤਰਣ ਵਾਲੀ ਹਾਰਡ ਕੌਰ ਅੱਜ ਕੱਲ ਸੁਰਖੀਆਂ 'ਚ ਚੱਲ ਰਹੀ ਹੈ |
ਹਾਲ ਹੀ ਵਿਚ ਇੰਸਟਾਗ੍ਰਾਮ 'ਤੇ ਇੱਕ ਪੋਸਟ ਸ਼ੇਅਰ ਕਰਦਿਆਂ ਇਸ ਸਟਾਈਲਿਸ਼ ਗਾਇਕਾ ਨੇ ਖੁਲਾਸਾ ਕੀਤਾ ਕਿ MTV EMA Awars ਦੇ ਉਮੀਦਵਾਰਾਂ ਵਿਚ ਉਹਨਾਂ ਦੇ ਨਾਮ ਦੀ ਘੋਸ਼ਣਾ ਹੋਈ ਹੈ | MTV EMA Awards ਪੌਪ ਸੰਗੀਤ ਨਾਲ ਜੁੜੇ ਕਲਾਕਾਰਾਂ ਨਾਲ ਸਬੰਧਿਤ ਹੈ ਜੋ ਕਿ Viacom International Media Networks ਦੁਆਰਾ ਪੇਸ਼ ਕੀਤਾ ਜਾਂਦਾ ਹੈ |
ਯੂਕੇ ਏਸ਼ੀਅਨ ਮਿਊਜ਼ਿਕ ਅਵਾਰਡਜ਼ ਵਿਚ ਦੋ ਪੁਰਸਕਾਰ, ""ਬੈਸਟ ਅਰਬਨ ਐਕਟ" ਅਤੇ "ਬੇਸਟ ਫੀਮੇਲ ਐਕਟ" ਲਈ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਇਹ ਹਾਰਡ Kaur ਦੀ ਉਪਲਬਧੀਆਂ ਦੀ ਸੂਚੀ ਵਿਚ ਇਕ ਹੋਰ ਵਾਧਾ ਹੋਵੇਗਾ |