‘ਮੈਂਨੇ ਪਿਆਰ ਕਿਆ’ ਵਰਗੀ ਹਿੱਟ ਫ਼ਿਲਮ ਦੇਣ ਵਾਲੀ ਭਾਗਿਆ ਸ਼੍ਰੀ ਹੁਣ ਮਾਡਲਿੰਗ ਦੇ ਖੇਤਰ ‘ਚ ਨਿੱਤਰੀ, ਇਸ ਗੀਤ ਨਾਲ ਕੀਤੀ ਐਂਟਰੀ
ਭਾਗਿਆ ਸ਼੍ਰੀ ਜਿਨ੍ਹਾਂ ਨੇ ਮੈਂਨੇ ਪਿਆਰ ਕਿਆ ਵਰਗੀ ਹਿੱਟ ਫ਼ਿਲਮ ਦਿੱਤੀ ਸੀ । ਪਰ ਕਈ ਕਾਮਯਾਬ ਫ਼ਿਲਮਾਂ ਦੇਣ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਤੋਂ ਕਿਨਾਰਾ ਕਰ ਲਿਆ ਸੀ । ਪਰ ਹੁਣ ਇਹ ਅਦਾਕਾਰਾ ਗੀਤਾਂ ‘ਚ ਨਜ਼ਰ ਆਉਣ ਲੱਗ ਪਈ ਹੈ ਅਤੇ ਜਲਦ ਹੀ ਬਾਲੀਵੁੱਡ ‘ਚ ਮੁੜ ਤੋਂ ਵਾਪਸੀ ਕਰਨ ਜਾ ਰਹੀ ਹੈ । ਬੀਤੇ ਦਿਨੀਂ ਉਨ੍ਹਾਂ ਦਾ ਇੱਕ ਗਾਣਾ ਰਿਲੀਜ਼ ਹੋਇਆ ਹੈ ਜਿਸ ‘ਚ ਉਹ ਬਤੌਰ ਮਾਡਲ ਨਜ਼ਰ ਆ ਰਹੇ ਨੇ ।
ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਇਸ ਵੀਡੀਓ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਉਹ ਜਲਦ ਹੀ ਇੱਕ ਫ਼ਿਲਮ ਦੇ ਜ਼ਰੀਏ ਮੁੜ ਤੋਂ ਬਾਲੀਵੁੱਡ ‘ਚ ਕਦਮ ਰੱਖਣ ਜਾ ਰਹੇ ਨੇ ।ਦੱਸ ਦਈਏ ਕਿ ਐਕਟਰਸ ਦਾ ਬੇਟਾ ਅਭਿਮੰਨਿਊ ਦਸਾਬੀ ਜਲਦ ਹੀ ਬਾਲੀਵੁੱਡ ''ਚ ਐਂਟਰੀ ਕਰਨ ਵਾਲਾ ਹੈ। ਅਭਿਮੰਨਿਊ ਫਿਲਮ ''ਮਰਦ ਕੋ ਦਰਦ ਨਹੀਂ ਹੋਤਾ'' ਨਾਲ ਬਾਲੀਵੁੱਡ ਡੈਬਿਊ ਕਰ ਰਿਹਾ ਹੈ।
https://www.instagram.com/p/CBsaEOKH45s/
‘ਮੈਂਨੇ ਪਿਆਰ ਕੀਆ’ ਦੀ ਹੀਰੋਇਨ ਭਾਗਿਆਸ਼੍ਰੀ ਫ਼ਿਲਮਾਂ ਵਿੱਚ 10 ਸਾਲ ਬਾਅਦ ਵਾਪਸੀ ਕਰਨ ਜਾ ਰਹੀ ਹੈ । ਉਹ ਪ੍ਰਭਾਸ ਦੀ ਅਗਲੀ ਫ਼ਿਲਮ ‘ਜਾਨ’ ਅਤੇ ਕੰਗਨਾ ਰਨਾਵਤ ਨਾਲ ‘ਥਲੈਵੀ’ ਵਿੱਚ ਨਜ਼ਰ ਆਉਣ ਵਾਲੀ ਹੈ । 2019 ਵਿੱਚ ਆਈ ਫ਼ਿਲਮ ‘ਮਰਦ ਕੋ ਦਰਦ ਨਹੀਂ ਹੋਤਾ’ ਨਾਲ ਉਹਨਾਂ ਦੇ ਬੇਟੇ ਨੇ ਫ਼ਿਲਮਾਂ ਵਿੱਚ ਕਦਮ ਰੱਖਿਆ ਹੈ ।