ਮੱਲੋ ਮੱਲੀ ਨੱਚਣ ਲਈ ਮਜਬੂਰ ਕਰਦੀਆਂ ਨੇ 'ਮੁਕਲਾਵਾ' ਦੀਆਂ ਇਹ ਬੋਲੀਆਂ, ਦੇਖੋ ਵੀਡੀਓ

written by Aaseen Khan | May 18, 2019

ਮੱਲੋ ਮੱਲੀ ਨੱਚਣ ਲਈ ਮਜਬੂਰ ਕਰਦੀਆਂ ਨੇ 'ਮੁਕਲਾਵਾ' ਦੀਆਂ ਇਹ ਬੋਲੀਆਂ, ਦੇਖੋ ਵੀਡੀਓ : ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਫ਼ਿਲਮ ਮੁਕਲਾਵਾ ਜਿਸ ਨੂੰ ਰਿਲੀਜ਼ ਹੋਣ ਲਈ ਕੁਝ ਹੀ ਦਿਨ ਬਾਕੀ ਹਨ। ਫ਼ਿਲਮ ਦੇ ਬੈਕ ਟੂ ਬੈਕ ਗਾਣੇ ਰਿਲੀਜ਼ ਹੋ ਰਹੇ ਹਨ ਜਿਸ ਦੇ ਸਿਲਸਿਲੇ ਦੇ ਚਲਦਿਆਂ ਹੁਣ 'ਬੋਲੀਆਂ' ਦੇ ਰੂਪ 'ਚ ਗੀਤ ਸਾਹਮਣੇ ਆਇਆ ਹੈ। ਇਹਨਾਂ ਬੋਲੀਆਂ ਨੂੰ ਮੰਨਤ ਨੂਰ ਅਤੇ ਮਿੰਦਾ ਨੇ ਅਵਾਜ਼ ਦਿੱਤੀ ਹੈ। ਨਾਮਵਰ ਲੇਖਕ ਅਤੇ ਗੀਤਕਾਰ ਹਰਮਨਜੀਤ ਨੇ ਇਹਨਾਂ ਬੋਲੀਆਂ ਨੂੰ ਕਲਮ ਦਿੱਤੀ ਹੈ। ਇਸ ਗੀਤ 'ਚ ਫ਼ਿਲਮ ਦੀ ਸਾਰੀ ਸਟਾਰ ਕਾਸਟ ਭੰਗੜੇ ਪਾਉਂਦੀ ਨਜ਼ਰ ਆ ਰਹੀ ਹੈ। ਬੋਲੀਆਂ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ ਨਾਮਵਰ ਮਿਊਜ਼ਿਕ ਡਾਇਰੈਕਟਰ ਗੁਰਮੀਤ ਸਿੰਘ ਨੇ।

ਹੋਰ ਵੇਖੋ :1 ਸਾਲ ਦੀ ਇਹ ਬੱਚੀ ਤੈਰਾਕੀ 'ਚ ਵੱਡਿਆਂ ਨੂੰ ਵੀ ਦਿੰਦੀ ਹੈ ਮਾਤ, ਦੇਖੋ ਹੈਰਾਨ ਕਰਨ ਵਾਲਾ ਵੀਡੀਓ

ਸਿਮਰਜੀਤ ਸਿੰਘ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ ਮੁਕਲਾਵਾ 24 ਮਈ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ। ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਉਪਿੰਦਰ ਵੜੈਚ ਤੇ ਜਗਜੀਤ ਸੈਣੀ ਨੇ ਲਿਖੇ ਹਨ ਜਦਕਿ ਡਾਇਲਾਗਸ ਰਾਜੂ ਵਰਮਾ ਦੇ ਹਨ। ਇਸ ਤੋਂ ਪਹਿਲਾਂ ਰਿਲੀਜ਼ ਹੋਏ ਸਾਰੇ ਹੀ ਗੀਤਾਂ ਸਮੇਤ ਟਰੇਲਰ ਅਤੇ ਡਾਇਲਾਗ ਪ੍ਰੋਮੋਜ਼ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਜਾ ਰਿਹਾ ਹੈ। ਦੇਖਣਾ ਹੋਵੇਗਾ ਹੁਣ ਇਹ ਸਾਰਾ ਪਿਆਰ ਸਿਨੇਮਾ 'ਚ ਦੇਖਣ ਨੂੰ ਮਿਲਦਾ ਹੈ ਜਾਂ ਨਹੀਂ।

0 Comments
0

You may also like