ਬੀ.ਐੱਨ. ਸ਼ਰਮਾ ਨੇ ਕਰਵਾਏ ਹੋਏ ਹਨ ਪੰਜ ਵਿਆਹ, ਦੇਖੋ ਵੀਡਿਓ 

written by Rupinder Kaler | December 01, 2018

ਗਾਇਕ ਅਤੇ ਐਕਟਰ ਰੌਸ਼ਨ ਪਿੰ੍ਰਸ ਏਨੀਂ ਦਿਨੀਂ ਆਪਣੀ ਨਵੀਂ ਫਿਲਮ 'ਮੁੰਡਾ ਫਰੀਦਕੋਟੀਆ' ਦੀ ਸ਼ੂਟਿੰਗ ਵਿੱਚ ਕਾਫੀ ਰੁੱਝੇ ਹੋਏ ਹਨ । ਇਸ ਫਿਲਮ ਵਿੱਚ ਉਹਨਾਂ ਦੇ ਨਾਲ ਕਮੇਡੀ ਕਲਾਕਾਰ ਬੀ.ਐੱਨ. ਸ਼ਰਮਾ ਵੀ ਦਿਖਾਈ ਦੇਣਗੇ । ਇਸ ਫਿਲਮ ਵਿੱਚ ਬੀ.ਐੱਨ. ਸ਼ਰਮਾ ਦਾ ਰੋਲ ਸਭ ਤੋਂ ਵੱਖਰਾ ਹੋਵੇਗਾ ਜਿਸ ਦਾ ਖੁਲਾਸਾ ਪੀਟੀਸੀ ਪੰਜਾਬੀ ਦੇ ਐਂਕਰ ਮਨੀਸ਼ ਪੁਰੀ ਨੇ ਕੀਤਾ ਹੈ ।

ਹੋਰ ਵੇਖੋ :ਬੱਬੂ ਮਾਨ ਦੇ ਨਵੇਂ ਗਾਣੇ ‘ਦਿਲ ਤਾਂ ਦਿਲ ਹੈ’ ਦੇ ਵੀਵਰਜ਼ ਦੀ ਗਿਣਤੀ ਰਾਤੋ-ਰਾਤ ਵਿੱਚ ਹੋਈ ਲੱਖਾਂ ‘ਚ , ਦੇਖੋ ਵੀਡਿਓ

ਮਨੀਸ਼ ਪੁਰੀ ਨੇ 'ਮੁੰਡਾ ਫਰੀਦਕੋਟੀਆ' ਦੀ ਸ਼ੁਟਿੰਗ ਵਾਲੀ ਲੋਕੇਸ਼ਨ 'ਤੇ ਜਾ ਕੇ ਫਿਲਮ ਦੀ ਸਟਾਰਕਾਟ ਨਾਲ ਗੱਲ-ਬਾਤ ਕੀਤੀ ਹੈ ।ਮਨੀਸ਼ ਪੁਰੀ ਵੱਲੋਂ ਕੀਤੀ ਗੱਲ ਬਾਤ ਵਿੱਚ ਖੁਲਾਸਾ ਹੋਇਆ ਹੈ ਕਿ ਇਸ ਫਿਲਮ ਵਿੱਚ ਬੀ.ਐੱਨ. ਸ਼ਰਮਾ ਦੀਆਂ ਬਹੁਤ ਸਾਰੀਆਂ ਘਰ-ਵਾਲੀਆਂ ਹਨ ਤੇ ਹਰ ਘਰ-ਵਾਲੀ ਨੂੰ ਬੀ.ਐੱਨ. ਸ਼ਰਮਾ ਨੇ ਖਾਸ ਕੋਡ ਨੰਬਰ ਦਿੱਤਾ ਹੋਇਆ ਹੈ ਤੇ ਇਸੇ ਕੋਡ ਦੇ ਅਧਾਰ 'ਤੇ ਉਹ ਆਪਣੀ ਘਰਵਾਲੀ ਨੂੰ ਪਹਿਚਾਣਦੇ ਹਨ।

ਹੋਰ ਵੇਖੋ :ਅੱਜ ਰਾਤ ਨੂੰ ਮੁੜ ਤੋਂ ਦਿਖੇਗਾ ਪੰਜਾਬੀ ਨੌਜਵਾਨਾਂ ਦਾ ਜੋਸ਼ੀਲਾ ਅੰਦਾਜ਼ ,ਵੇਖੋ ਮਿਸਟਰ ਪੰਜਾਬ 2018ਦਾ ਗ੍ਰੈਂਡ ਫਿਨਾਲੇ ਪੀਟੀਸੀ ਪੰਜਾਬੀ ‘ਤੇ

https://www.instagram.com/p/Bq1exuwDPLE/

ਇੱਥੇ ਹੀ ਬਸ ਨਹੀਂ ਉਹਨਾਂ ਦੀਆਂ ਪੰਜ ਬੀਵੀਆਂ ਵਿੱਚੋਂ 56  ਬੱਚੇ ਵੀ ਹੁੰਦੇ ਹਨ ।ਸੋ ਜਿਸ ਤਰ੍ਹਾਂ ਦੇ ਕਿਰਦਾਰ ਫਿਲਮ 'ਮੁੰਡਾ ਫਰੀਦਕੋਟੀਆ' ਵਿੱਚ ਬੀ.ਐੱਨ. ਸ਼ਰਮਾ ਦਾ ਲੱਗ ਰਿਹਾ ਹੈ ਉਸ ਤੋਂ ਸਾਫ ਹੋ ਜਾਦਾ ਹੈ ਕਿ ਇਸ ਫਿਲਮ ਵਿੱਚ ਕਮੇਡੀ ਦਾ ਖੂਬ ਤੜਕਾ ਲੱਗਣ ਵਾਲਾ ਹੈ ।

ਹੋਰ ਵੇਖੋ :ਦਿਲਪ੍ਰੀਤ ਢਿੱਲੋਂ ਬਣ ਗਏ ਨੇ ਸਰਪੰਚ ,ਮਨਾ ਰਹੇ ਨੇ ਖੁਸ਼ੀਆਂ ,ਵੇਖੋ ਵੀਡਿਓ

https://www.instagram.com/p/Bq1dA3NDnQ8/

ਰੌਸ਼ਨ ਪ੍ਰਿੰਸ ਦੀ ਫਿਲਮ 'ਮੁੰਡਾ ਫਰੀਦਕੋਟੀਆ' ਇੱਕ ਰੋਮਾਂਟਿਕ ਕਮੇਡੀ ਹੈ ਇਸ ਫਿਲਮ ਨੂੰ ਮਨਦੀਪ ਸਿੰਘ ਚਾਹਲ ਡਾਇਰੈਕਟ ਕਰ ਰਹੇ ਹਨ । ਫਿਲਮ ਦੀ ਸ਼ੂਟਿੰਗ ਫਰੀਦਕੋਟ, ਚੰਡੀਗੜ੍ਹ ਤੇ ਮਲੇਰਕੋਟਲਾ ਵਿੱਚ ਚੱਲ ਰਹੀ ਹੈ । ਇਹ ਫਿਲਮ ਅਗਲੇ ਸਾਲ 2019 ਵਿੱਚ ਰਿਲੀਜ਼ ਹੋਵੇਗੀ ।

You may also like