
ਨਛੱਤਰ ਗਿੱਲ (Nachhatar Gill) ਜਿਨ੍ਹਾਂ ਦੀ ਜੀਵਨ ਸਾਥੀ ਪਿਛਲੇ ਦਿਨੀਂ ਇਸ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਗਏ ਹਨ । ਉਹ ਪਿਛਲੇ ਕਈ ਦਿਨਾਂ ਤੋਂ ਆਪਣੀ ਪਤਨੀ ਨੂੰ ਲੈ ਕੇ ਕਾਫੀ ਉਦਾਸ ਨਜ਼ਰ ਆ ਰਹੇ ਹਨ ਅਤੇ ਲਗਾਤਾਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰ ਰਹੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਛੋਟੀ ਜਿਹੀ ਉਮਰ ‘ਚ ਕਮਲ ਖੰਗੂੜਾ ਨੇ ਮਾਡਲਿੰਗ ਦੇ ਖੇਤਰ ‘ਚ ਰੱਖਿਆ ਸੀ ਕਦਮ, 200 ਤੋਂ ਜ਼ਿਆਦਾ ਗੀਤਾਂ ‘ਚ ਆ ਚੁੱਕੀ ਹੈ ਨਜ਼ਰ
ਜਿਸ ‘ਚ ਗਾਇਕ ਆਪਣੇ ਵੱਲੋਂ ਗਾਇਆ ਗੀਤ ਗਾ ਕੇ ਸੁਣਾ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਦੁੱਖ ਜ਼ਿੰਦਗੀ ਦੇ ਭਾਰੇ, ਸਭ ਪਸਿਆਂ ਤੋਂ ਹਾਰੇ । ਦਾਤਾ ਜੀ ਮਿਹਰ ਕਰੋ, ਮਿਹਰ ਕਰੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ’ । ਨਛੱਤਰ ਗਿੱਲ ਦੀ ਪਤਨੀ ਦਾ ਨਵੰਬਰ ਮਹੀਨੇ ‘ਚ ਦਿਹਾਂਤ ਹੋ ਗਿਆ ਸੀ ।

ਹੋਰ ਪੜ੍ਹੋ : ਕੌਰ ਬੀ ਸਮੁੰਦਰ ਕਿਨਾਰੇ ਉਚਾਈ ‘ਤੇ ਬਣੀ ਰੇਲਿੰਗ ‘ਤੇ ਤੁਰਦੀ ਆਈ ਨਜ਼ਰ, ਲੋਕ ਇਸ ਤਰ੍ਹਾਂ ਦੀਆਂ ਨਸੀਹਤਾਂ ਦਿੰਦੇ ਆਏ ਨਜ਼ਰ
ਉਹ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਧੀ ਅਤੇ ਪੁੱਤਰ ਦੇ ਵਿਆਹ ਲਈ ਵਿਦੇਸ਼ ਤੋਂ ਆਪਣੇ ਜੱਦੀ ਪਿੰਡ ਪਹੁੰਚੇ ਸਨ । ਉਹ ਆਪਣੀ ਧੀ ਦੀ ਡੋਲੀ ਤਾਂ ਤੋਰ ਗਏ ਸਨ, ਪਰ ਪੁੱਤਰ ਦਾ ਵਿਆਹ ਵੇਖਣਾ ਉਨ੍ਹਾਂ ਨੂੰ ਨਸੀਬ ਨਹੀਂ ਸੀ ਹੋਇਆ । ਪੁੱਤਰ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ ।
ਹਾਲ ਹੀ ‘ਚ ਨਛੱਤਰ ਗਿੱਲ ਦੀ ਵੈਡਿੰਗ ਐਨੀਵਰਸਰੀ ਵੀ ਸੀ । ਇਸ ਮੌਕੇ ‘ਤੇ ਵੀ ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਤਸਵੀਰ ਸਾਂਝੀ ਕੀਤੀ ਸੀ ।
View this post on Instagram