ਫ਼ਿਲਮ ਨਾਢੂ ਖਾਂ ਨੂੰ ਲੈ ਕੇ ਹਰੀਸ਼ ਵਰਮਾ ਉਤਸ਼ਾਹਿਤ,ਅੱਠ ਅਪ੍ਰੈਲ ਨੂੰ ਆਏਗਾ ਟ੍ਰੇਲਰ

Reported by: PTC Punjabi Desk | Edited by: Shaminder  |  April 06th 2019 01:57 PM |  Updated: April 06th 2019 01:57 PM

ਫ਼ਿਲਮ ਨਾਢੂ ਖਾਂ ਨੂੰ ਲੈ ਕੇ ਹਰੀਸ਼ ਵਰਮਾ ਉਤਸ਼ਾਹਿਤ,ਅੱਠ ਅਪ੍ਰੈਲ ਨੂੰ ਆਏਗਾ ਟ੍ਰੇਲਰ

ਹਰੀਸ਼ ਵਰਮਾ ਅਤੇ ਵਾਮਿਕਾ ਗੱਬੀ ਦੀ ਫ਼ਿਲਮ ਨਾਢੂ ਖਾਂ ਦਾ ਟ੍ਰੇਲਰ ਅੱਠ ਅਪ੍ਰੈਲ ਨੂੰ ਸਵੇਰੇ ਅੱਠ ਵਜੇ ਆ ਰਿਹਾ ਹੈ । ਇਸ ਫ਼ਿਲਮ ਨੂੰ ਲੈ ਕੇ ਅਦਾਕਾਰ ਹਰੀਸ਼ ਵਰਮਾ ਬੇਹੱਦ ਉਤਸ਼ਾਹਿਤ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟਰ ਸਾਂਝਾ ਕੀਤਾ ਹੈ । ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ "Trailer coming on 8th of april at 8am! This beautiful film is releasing on 26th of april!

Best wishes to team"

ਹੋਰ ਵੇਖੋ :ਜਾਣੋ ਕਿਹੜਾ ‘ਨਾਢੂ ਖਾਂ’ ਆ ਰਿਹਾ ਹੈ ਢਿੱਡੀ ਪੀੜਾਂ ਪਾਉਣ ਲਈ

https://www.instagram.com/p/Bv0li_Ag73_/

ਨਾਢੂ ਖਾਂ ਛੱਬੀ ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਪੰਜਾਬ ਦੇ ਪੁਰਾਣੇ ਸੱਭਿਆਚਾਰ ਨੂੰ ਇਸ ਫ਼ਿਲਮ ਦੇ ਜ਼ਰੀਏ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਪਹਿਲਾਂ ਇੱਜ਼ਤ ਅਤੇ ਅਣਖ ਦੀ ਖਾਤਿਰ ਆਪਣੀ ਜ਼ਿੰਦਗੀ ਨੂੰ ਲੋਕ ਦਾਅ 'ਤੇ ਲਾ ਦਿੰਦੇ ਸਨ ।ਫ਼ਿਲਮ 'ਚ ਵਾਮਿਕਾ ਗੱਬੀ ਅਤੇ ਹਰੀਸ਼ ਵਰਮਾ ਦੀ ਪ੍ਰੇਮ ਕਹਾਣੀ ਦੇ ਨਾਲ-ਨਾਲ ਕਮੇਡੀ ਅਤੇ ਡਰਾਮਾ ਵੀ ਵੇਖਣ ਨੂੰ ਮਿਲੇਗਾ ।

Nadhoo Khan Teaser: Harish Verma, Wamiqa Gabbi's Love Story Seems To Be Different Nadhoo Khan Teaser: Harish Verma, Wamiqa Gabbi's Love Story Seems To Be Different

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network