Advertisment

ਨਹੀਂ ਰਹੇ ਭਜਨ ਸਮਰਾਟ ਨਰਿੰਦਰ ਚੰਚਲ, ਮਾਸਟਰ ਸਲੀਮ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਸ਼ਰਧਾਂਜਲੀ

author-image
By Rupinder Kaler
New Update
ਨਹੀਂ ਰਹੇ ਭਜਨ ਸਮਰਾਟ ਨਰਿੰਦਰ ਚੰਚਲ, ਮਾਸਟਰ ਸਲੀਮ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਸ਼ਰਧਾਂਜਲੀ
Advertisment
‘ਭਜਨ ਸਮਰਾਟ’ ਕਹੇ ਜਾਣ ਵਾਲੇ ਨਰਿੰਦਰ ਚੰਚਲ ਇਸ ਫਾਨੀ ਦੁਨੀਆ ਤੇ ਨਹੀਂ ਰਹੇ । ਉਹਨਾਂ ਦੀ ਦਿੱਲੀ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਹੈ । ਖ਼ਬਰਾਂ ਦੀ ਮੰਨੀਏ ਤਾਂ ਉਹ ਪਿੱਛਲੇ ਦਿਨਾਂ ਤੋਂ ਬੀਮਾਰ ਚੱਲੇ ਆ ਰਹੇ ਸਨ। ਜਿਸ ਕਰਕੇ ਉਹਨਾਂ ਨੂੰ ਦਿੱਲੀ ਦੇ ਅਪੋਲੋ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ । ਉਹਨਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਪੂਰੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ ।
Advertisment
narender-chanchal ਹੋਰ ਪੜ੍ਹੋ : ਪਿਤਾ ਦੀ ਮੌਤ ਹੋਣ ਦੇ ਬਾਵਜੂਦ ਕ੍ਰਿਕੇਟ ਦੇ ਮੈਦਾਨ ’ਚ ਡਟੇ ਰਹੇ ਸਿਰਾਜ, ਧਰਮਿੰਦਰ ਨੇ ਤਸਵੀਰਾਂ ਸ਼ੇਅਰ ਕਰਕੇ ਕਿਹਾ ਪੂਰੇ ਦੇਸ਼ ਨੂੰ ਸਿਰਾਜ ’ਤੇ ਮਾਣ ਗਾਇਕ ਭੁਪਿੰਦਰ ਗਿੱਲ, ਨਛੱਤਰ ਗਿੱਲ ਤੇ ਜੈਲੀ ਨੇ ਕਿਸਾਨ ਮੋਰਚੇ ਵਿੱਚ ਪਹੁੰਚ ਕੇ ਕੀਤੀ ਲੰਗਰ ਦੀ ਸੇਵਾ narender-chanchal ਉਹਨਾਂ ਦੀ ਮੌਤ ਦੀ ਖ਼ਬਰ ਤੇ ਕਈ ਗਾਇਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਨਰਿੰਦਰ ਚੰਚਲ ਦਾ ਜਨਮ 16 ਅਕਤੂਬਰ, 1940 ਨੂੰ ਹੋਇਆ ਸੀ ਤੇ ਉਨ੍ਹਾਂ ਦੀ ਪਰਵਰਿਸ਼ ਧਾਰਮਿਕ ਮਾਹੌਲ ’ਚ ਹੋਈ ਸੀ। ਉਨ੍ਹਾਂ ਭਜਨ, ਮਾਤਾ ਦੀਆਂ ਭੇਟਾਂ ਤੇ ਆਰਤੀਆਂ ਗਾ ਕੇ ਖ਼ੂਬ ਨਾਮਣਾ ਖੱਟਿਆ। narender-chanchal ਅਦਾਕਾਰ ਰਾਜਕਪੂਰ ਨੇ ਨਰਿੰਦਰ ਚੰਚਲ ਦੀ ਗਾਇਕੀ ਦੀ ਸਮਰੱਥਾ ਨੂੰ ਪਛਾਣਦਿਆਂ ਆਪਣੀ ਫ਼ਿਲਮ ‘ਬੌਬੀ’ ’ਚ ਗਾਉਣ ਦਾ ਮੌਕਾ ਦਿੱਤਾ ਸੀ। ਫ਼ਿਲਮ ‘ਆਸ਼ਾ’ ’ਚ ਨਰਿੰਦਰ ਚੰਚਲ ਦਾ ਮੁਹੰਮਦ ਰਫ਼ੀ ਨਾਲ ਗਾਇਆ ਧਾਰਮਿਕ ਗੀਤ ‘ਤੂਨੇ ਮੁਝੇ ਬੁਲਾਇਆ ਸ਼ੇਰਾਂ ਵਾਲੀਏ, ਮੈਂ ਆਇਆ ਮੈਂ ਆਇਆ ਸ਼ੇਰਾਂ ਵਾਲੀਏ…’ ਅੱਜ ਵੀ ਬੱਚੇ–ਬੱਚੇ ਦੀ ਜ਼ੁਬਾਨ ਉੱਤੇ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment