Trending:
ਗੁਰਲੇਜ ਅਖਤਰ ਅਤੇ ਦਿਲਪ੍ਰੀਤ ਢਿੱਲੋਂ ਆਪਣੇ ਨਵੇਂ ਗੀਤ ‘ਆਕੜਾਂ’ ਨਾਲ ਪਾ ਰਹੇ ਧੱਕ
ਦਿਲਪ੍ਰੀਤ ਢਿੱਲੋਂ ਦਾ ਨਵਾਂ ਗੀਤ ‘ਆਕੜਾਂ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ ਗੁਰਲੇਜ਼ ਅਖਤਰ ਨੇ। ਇਸ ਗੀਤ ਦੇ ਬੋਲ ਨਰਿੰਦਰ ਬਾਠ ਨੇ ਲਿਖੇ ਨੇ ਅਤੇ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ । ਇਹ ਗੀਤ ਉਨ੍ਹਾਂ ਦੀ ਐਲਬਮ ‘ਦੁਸ਼ਮਣ’ ਚੋਂ ਲਿਆ ਗਿਆ ਹੈ । ਫੀਚਰਿੰਗ ‘ਚ ਦਿਲਪ੍ਰੀਤ ਢਿੱਲੋਂ ਦੇ ਨਾਲ ਮਾਹੀ ਸ਼ਰਮਾ ਨਜ਼ਰ ਆ ਰਹੇ ਨੇ ।
https://www.instagram.com/p/CFBe1YtDTYl/
ਇਸ ਗੀਤ ‘ਚ ਇੱਕ ਗੱਭਰੂ ਅਤੇ ਮੁਟਿਆਰ ਦੀ ਗੱਲ ਕੀਤੀ ਗਈ ਹੈ ਜੋ ਕਿ ਪੂਰੇ ਟੌਹਰੀ ਹਨ ਅਤੇ ਗੀਤ ‘ਚ ਉਹ ਆਪਣੇ ਟੌਹਰ ਦੇ ਬਾਰੇ ਦੱਸ ਰਹੇ ਹਨ ।ਇਸ ਦੇ ਨਾਲ ਹੀ ਮੁਟਿਆਰ ਕਹਿੰਦੀ ਹੈ ਕਿ ਉਸ ਨੂੰ ਬਹੁਤ ਸਾਰੇ ਸ਼ੌਂਕ ਹਨ। ਖ਼ਾਸ ਕਰਕੇ ਸੂਟਾਂ ਦਾ ਉਸ ਨੂੰ ਬਹੁਤ ਹੀ ਸ਼ੌਂਕ ਹੈ ਅਤੇ ਇਸ ਤੇ ਗੱਭਰੂ ਜਵਾਬ ਦਿੰਦਾ ਹੈ ਕਿ ਉਹ ਮੁਟਿਆਰ ਦੀਆਂ ਸਾਰੀਆਂ ਆਕੜਾਂ ਪੁਗਾਉਣਾ ਜਾਣਦਾ ਹੈ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦਿਲਪ੍ਰੀਤ ਢਿੱਲੋਂ ਨੇ ਕਈ ਹਿੱਟ ਗੀਤ ਦਿੱਤੇ ਹਨ । ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ । ਪਿੱਛੇ ਜਿਹੇ ਆਈ ਉਨ੍ਹਾਂ ਦੀ ਫ਼ਿਲਮ ‘ਜੱਦੀ ਸਰਦਾਰ’ ਨੂੰ ਵੀ ਦਰਸ਼ਕਾਂ ਨੇ ਪਸੰਦ ਕੀਤਾ ਸੀ ।