ਨਸੀਰੂਦੀਨ ਸ਼ਾਹ ਦਾ ਵਿਵਾਦਿਤ ਬਿਆਨ , ਟ੍ਰੋਲਰ ਦੇ ਨਿਸ਼ਾਨੇ ‘ਤੇ ਆਇਆ ਐਕਟਰ

written by Shaminder | December 30, 2021

ਨਸੀਰੂਦੀਨ ਸ਼ਾਹ ( Naseeruddin Shah) ਆਪਣੇ ਜ਼ਮਾਨੇ ਦੇ ਮਸ਼ਹੂਰ ਅਦਾਕਾਰ ਰਹੇ ਹਨ । ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਅਦਾਕਾਰੀ ਦੇ ਖੇਤਰ ‘ਚ ਉਨ੍ਹਾਂ ਨੇ ਕਈ ਮੱਲਾਂ ਮਾਰੀਆਂ ਹਨ । ਪਰ ਕਈ ਵਾਰ ਉਹ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ‘ਚ ਆ ਜਾਂਦੇ ਹਨ । ਇੱਕ ਵਾਰ ਮੁੜ ਤੋਂ ਉਨ੍ਹਾਂ ਦਾ ਵਿਵਾਦਿਤ ਬਿਆਨ (controversial statement) ਸਾਹਮਣੇ ਆਇਆ ਹੈ । ਜਿਸ ਤੋਂ ਬਾਅਦ ਉਹ ਟ੍ਰੋਲਰਸ ਦੇ ਨਿਸ਼ਾਨੇ ‘ਤੇ ਆ ਗਏ ਹਨ । ਦਰਅਸਲ ਨਸੀਰੂਦੀਨ ਸ਼ਾਹ ਨੇ ਬਿਆਨ ਹੀ ਅਜਿਹਾ ਦਿੱਤਾ ਹੈ ਜਿਸ ਕਾਰਨ ਹਰ ਪਾਸੇ ਉਨ੍ਹਾਂ ਦੀ ਕਿਰਕਿਰੀ ਹੋ ਰਹੀ ਹੈ ।

Naseeruddin Shah image from instagram

ਹੋਰ ਪੜ੍ਹੋ : ਖੁਦ ਨੂੰ ਸਰਦੀਆਂ ‘ਚ ਰੱਖਣਾ ਚਾਹੁੰਦੇ ਹੋ ਐਨਰਜੀ ਭਰਪੂਰ ਤਾਂ ਡਾਈਟ ‘ਚ ਸ਼ਾਮਿਲ ਕਰੋ ਬਦਾਮ

ਨਸੀਰੂਦੀਨ ਸ਼ਾਹ ਦਾ ਇਕ ਇੰਟਰਵਿਊ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਇਸ ਵੀਡੀਓ 'ਚ ਉਹ ਮੁਸਲਮਾਨਾਂ ਦੀ ਗੱਲ ਕਰ ਰਹੇ ਹਨ। 'ਦਿ ਵਾਇਰ' ਨੂੰ ਦਿੱਤੇ ਇੰਟਰਵਿਊ 'ਚ ਉਨ੍ਹਾਂ ਕਿਹਾ, 'ਮੁਸਲਮਾਨਾਂ 'ਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੁਸਲਮਾਨ ਹਾਰ ਨਹੀਂ ਮੰਨਣਗੇ।

image from instagram

ਮੁਸਲਮਾਨ ਇਸ ਦਾ ਸਾਹਮਣਾ ਕਰਨਗੇ ਕਿਉਂਕਿ ਅਸੀਂ ਆਪਣਾ ਘਰ ਬਚਾਉਣਾ ਹੈ, ਅਸੀਂ ਆਪਣੀ ਮਾਤ ਭੂਮੀ ਨੂੰ ਬਚਾਉਣਾ ਹੈ, ਅਸੀਂ ਆਪਣੇ ਪਰਿਵਾਰ ਨੂੰ ਬਚਾਉਣਾ ਹੈ, ਅਸੀਂ ਆਪਣੇ ਬੱਚਿਆਂ ਨੂੰ ਬਚਾਉਣਾ ਹੈ। ਨਸੀਰੂਦੀਨ ਸ਼ਾਹ ਨੇ ਇਸ ਨਿੱਜੀ ਚੈਨਲ ਨੂੰ ਦਿੱਤੇ ਬਿਆਨ ‘ਚ ਕਿਹਾ ਕਿ 'ਸਮੇਂ-ਸਮੇਂ 'ਤੇ ਮੁਗਲਾਂ ਦੇ ਕਥਿਤ ਜ਼ੁਲਮਾਂ ਨੂੰ ਉਜਾਗਰ ਕੀਤਾ ਜਾਂਦਾ ਹੈ।

ਪਰ ਅਸੀਂ ਇਹ ਕਿਉਂ ਭੁੱਲ ਜਾਂਦੇ ਹਾਂ ਕਿ ਮੁਗਲ ਉਹੀ ਲੋਕ ਹਨ ਜਿਨ੍ਹਾਂ ਨੇ ਇਸ ਦੇਸ਼ ਲਈ ਯੋਗਦਾਨ ਪਾਇਆ ਹੈ। ਇਹ ਉਹ ਲੋਕ ਹਨ ਜਿਨ੍ਹਾਂ ਨੇ ਦੇਸ਼ ਵਿੱਚ ਸਥਾਈ ਸਮਾਰਕ ਬਣਾਏ ਹਨ, ਜਿਨ੍ਹਾਂ ਦੇ ਸੱਭਿਆਚਾਰ ਵਿੱਚ ਨਾਚ, ਗੀਤ, ਚਿੱਤਰਕਾਰੀ, ਸਾਹਿਤ ਹੈ। ਮੁਗਲ ਇਸ ਨੂੰ ਆਪਣਾ ਵਤਨ ਬਣਾਉਣ ਲਈ ਇੱਥੇ ਆਏ ਸਨ। ਮੁਗਲ, ਤੁਸੀਂ ਚਾਹੋ ਤਾਂ ਉਨ੍ਹਾਂ ਨੂੰ ਸ਼ਰਨਾਰਥੀ ਕਹਿ ਸਕਦੇ ਹੋ। ਨਸੀਰੂਦੀਨ ਸ਼ਾਹ ਦੇ ਇਸ ਬਿਆਨ ‘ਤੇ ਕਈ ਲੋਕ ਉਨ੍ਹਾਂ ਨੂੰ ਘੇਰ ਰਹੇ ਹਨ ਅਤੇ ਜੰਮ ਕੇ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ ।

You may also like