ਨਵਰਾਜ ਹੰਸ ਨੇ ਜਦੋਂ ਆਪਣੇ ਉਸਤਾਦ ਹੰਸ ਰਾਜ ਹੰਸ ਦਾ ਸੁਪਰ ਹਿੱਟ ਗੀਤ ‘ਸਿਲੀ ਸਿਲੀ ਆਉਂਦੀ ਏ ਹਵਾ’ ਗਾਇਆ ਤਾਂ ਦਰਸ਼ਕਾਂ ਨੂੰ ਆਇਆ ਖੂਬ ਪਸੰਦ, ਦੇਖੋ ਵੀਡੀਓ
ਪੰਜਾਬੀ ਗਾਇਕ ਨਵਰਾਜ ਹੰਸ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ । ਇਸ ਵੀਡੀਓ ‘ਚ ਆਪਣੇ ਪਿਤਾ ਤੇ ਉਸਤਾਦ ਹੰਸ ਰਾਜ ਹੰਸ ਦਾ ਸੁਪਰ ਹਿੱਟ ਗੀਤ ‘ਸਿਲੀ ਸਿਲੀ ਆਉਂਦੀ ਏ ਹਵਾ’ ਗਾਉਂਦੇ ਹੋਏ ਨਜ਼ਰ ਆ ਰਹੇ ਨੇ ।
View this post on Instagram
Trying to sing in Ustad jiz style ? Silli silli aundi ae hawa #Ustadji #loveyoubahutsaara ?
ਹੋਰ ਵੇਖੋ:ਕੀ ਕੋਰੋਨਾ ਪੌਜ਼ਿਟਿਵ ਨੇ ਨੀਤੂ ਸਿੰਘ ਤੇ ਰਣਬੀਰ ਕਪੂਰ ? ਰਿਧਿਮਾ ਨੇ ਪੋਸਟ ਪਾ ਕੇ ਦੱਸੀ ਸੱਚਾਈ
ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਨਵਰਾਜ ਹੰਸ ਨੇ ਲਿਖਿਆ ਹੈ, ‘ਛੋਟੀ ਜਿਹੀ ਕੋਸ਼ਿਸ ਉਸਤਾਦ ਜੀ ਦੇ ਸਟਾਈਲ ‘ਚ ਗਾਉਣ ਲਈ...ਸਿਲੀ ਸਿਲੀ ਆਉਂਦੀ ਏ ਹਵਾ
#Ustadji
#loveyoubahutsaara’ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ ।
ਜੇ ਗੱਲ ਕਰੀਏ ਨਵਰਾਜ ਹੰਸ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ ।