ਨਵਾਜ਼ੂਦੀਨ ਸਦੀਕੀ ਨੇ ਰਾਜੇਸ਼ ਖੰਨਾ, ਅਮਿਤਾਭ ਬੱਚਨ, ਦਲੀਪ ਕੁਮਾਰ ਨੂੰ ਵੀ ਛੱਡਿਆ ਪਿੱਛੇ, ਦਰਜ਼ ਹੋਣ ਵਾਲਾ ਹੈ ਇਹ ਨਵਾਂ ਰਿਕਾਰਡ 

written by Rupinder Kaler | January 23, 2019

ਨਵਾਜ਼ੂਦੀਨ ਸਦੀਕੀ ਦੇ ਨਾਂ ਤੇ ਇੱਕ ਨਵਾਂ ਰਿਕਾਰਡ ਦਰਜ਼ ਹੋਣ ਵਾਲਾ ਹੈ । ਇਹ ਰਿਕਾਰਡ ਰਾਜੇਸ਼ ਖੰਨਾ, ਅਮਿਤਾਭ ਬੱਚਨ, ਦਲੀਪ ਕੁਮਾਰ ਸਮੇਤ ਬਾਲੀਵੁੱਡ ਦੇ ਕਿਸੇ ਵੀ ਸਿਤਾਰ ਦੇ ਨਾਂ ਤੇ ਨਹੀਂ ਹੈ । ਦਰਅਸਲ ਉਹਨਾਂ ਦੀ ਅਗਲੀ ਫਿਲਮ ਠਾਕਰੇ ਨੂੰ ਮੁੰਬਈ ਅਤੇ ਮਹਾਰਾਸ਼ਟਰ ਦੇ ਕੁਝ ਹੋਰ ਸ਼ਹਿਰਾਂ ਵਿੱਚ ਸਵੇਰ ਦੇ ਚਾਰ ਵਜੇ ਦਾ ਵੀ ਸ਼ੋਅ ਮਿਲਿਆ ਹੈ ।

https://www.youtube.com/watch?v=lGe_zgkjXMQ

ਇਸ ਫੈਸਲੇ ਨਾਲ ਮਹਾਰਾਸ਼ਟਰ ਦੇ ਲੋਕ ਆਪਣੇ ਲੀਡਰ ਬਾਲ ਠਾਕਰੇ ਦੀ ਬਾਇਓਪਿਕ ਦੇਖ ਸਕਦੇ ਹਨ । ਮੁੰਬਈ ਦੇ ਵਡਾਲਾ ਇਲਾਕੇ ਦੇ ਮਲਟੀਪਲੈਕਸ ਵਿੱਚ ਸਵੇਰੇ ਚਾਰ ਵਜੇ ਇਹ ਫਿਲਮ ਰਿਲੀਜ਼ ਹੋ ਰਹੀ ਹੈ । ਖਬਰਾਂ ਮੁਤਾਬਿਕ ਹਿੰਦੀ ਸਿਨੇਮਾ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਇਸ ਤਰ੍ਹਾਂ ਦਾ ਫੈਸਲਾ ਲਿਆ ਹੋਵੇ ।ਇਸ ਤਰ੍ਹਾਂ ਦਾ ਕਰੇਜ਼ ਰਾਜੇਸ਼ ਖੰਨਾ ਤੇ ਅਮਿਤਾਭ ਬੱਚਨ ਦੀਆਂ ਫਿਲਮਾਂ ਨੂੰ ਲੈ ਕੇ ਹੁੰਦਾ ਸੀ ।

https://www.youtube.com/watch?v=Qqpl_sAcQF8

ਜਾਣਕਾਰਾਂ ਮੁਤਾਬਿਕ ਇਹਨਾਂ ਅਦਾਕਾਰਾਂ ਦੀਆਂ ਫਿਲਮਾਂ ਸਵੇਰੇ ੬ ਵਜੇ ਲੱਗਦੀਆਂ ਹੁੰਦੀਆਂ ਸਨ ਪਰ ਚਾਰ ਵਜੇ ਕਿਸੇ ਅਦਾਕਾਰ ਦੀ ਫਿਲਮ ਲੱਗੇ ਇਹ ਪਹਿਲੀ ਵਾਰ ਹੋਇਆ ਹੈ । ਖਬਰਾਂ ਮੁਤਾਬਿਕ ਨਵਾਜ਼ੂਦੀਨ ਦੀ ਫਿਲਮ ਨੂੰ ਹੀ ਸਵੇਰ ਦੇ ਚਾਰ ਵਜੇ ਦਾ ਟਾਈਮ ਮਿਲਿਆ ਹੈ ਤੇ ਇਹ ਆਪਣੇ ਆਪ ਵਿੱਚ ਰਿਕਾਰਡ ਹੈ ।

You may also like