ਵਾਲ ਵਾਲ ਬਚੇ ਨਵਾਜ਼ੂਦੀਨ ਸਦੀਕੀ ਫੈਨ ਨਾਲ ਸੈਲਫੀ ਲੈਣੀ ਪਈ ਭਾਰੀ, ਵੀਡੀਓ ਹੋਈ ਵਾਇਰਲ

written by Lajwinder kaur | February 26, 2019

ਬਾਲੀਵੁੱਡ ਸਟਾਰ ਕਲਾਕਾਰ ਨਵਾਜ਼ੂਦੀਨ ਸਦੀਕੀ ਜੋ ਕਿ ਆਪਣੀ ਆਉਣ ਵਾਲੀ ਹਿੰਦੀ ਮੂਵੀ ਫੋਟੋਗਰਾਫ ਨੂੰ ਲੈ ਕੇ ਸੁਰਖੀਆਂ ‘ਚ ਬਣੇ ਹੋਏ ਹਨ। ਇਸ ਦਰਮਿਆਨ ਨਵਾਜ਼ੂਦੀਨ ਸਦੀਕੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਦੇਖ ਕੇ ਫੈਨਜ਼ ਵੀ ਹੈਰਾਨ ਨੇ। ਆਉ ਤੁਹਾਨੂੰ ਦੱਸਦੇ ਹਾਂ ਕਿ ਪੂਰਾ ਮਾਮਲਾ ਹੈ ਕਿ, ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿਵੇਂ ਇੱਕ ਫੈਨ ਨੇ ਸੈਲਫੀ ਲੈਣ ਦੇ ਚੱਕਰ ‘ਚ ਨਵਾਜ਼ੂਦੀਨ ਸਦੀਕੀ ਨੂੰ ਗਰਦਨ ਤੋਂ ਫੜਨ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਨਵਾਜ਼ੂਦੀਨ ਵੀ ਕੁਝ ਸਮੇਂ ਲਈ ਹੈਰਾਨ ਰਹਿ ਜਾਂਦੇ ਨੇ।

View this post on Instagram

 

Crazy selfie fan #nawazudinsiddiqui #kanpur

A post shared by Viral Bhayani (@viralbhayani) on

ਹੋਰ ਵੇਖੋ:ਜੈਪੁਰ ਦੀਆਂ ਸੜਕਾਂ ‘ਤੇ ਸੁਨੰਦਾ ਸ਼ਰਮਾ ਨੇ ਚੜ੍ਹਾਈਆਂ ਗੁੱਡੀਆਂ, ਵੀਡੀਓ ਹੋਈ ਵਾਇਰਲ

ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦੀ ਹੈ। ਵਾਇਰਲ ਹੋਈ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਨਵਾਜ਼ੂਦੀਨ ਫੈਨਜ਼ ਦੇ ਵਿਚਕਾਰ ਘਿਰੇ ਹੋਏ ਨਜ਼ਰ ਆ ਰਹੇ ਹਨ। ਫੈਨਜ਼ ਨੂੰ ਨਰਾਜ਼ ਨਾ ਕਰਦੇ ਹੋਏ ਨਵਾਜ਼ੂਦੀਨ ਆਪਣੇ ਫੈਨਜ਼ ਦੇ ਨਾਲ ਨਾਲ ਚੱਲ ਰਹੇ ਹਨ, ਪਰ ਜਦੋਂ ਨਵਾਜ਼ੂਦੀਨ ਆਪਣੀ ਕਾਰ ‘ਚ ਬੈਠਣ ਲਈ ਜਾਂਦੇ ਹਨ, ਉਦੋਂ ਹੀ ਇੱਕ ਫੈਨ ਉਹਨਾਂ ਨੂੰ ਪਿੱਛੇ ਵੱਲ ਗਰਦਨ ਤੋਂ ਫੜ ਕੇ ਆਪਣੇ ਵੱਲ ਖਿੱਚਣ ਲੱਗ ਜਾਂਦਾ ਹੈ। ਫੈਨ ਦੀ ਇਸ ਹਰਕਤ ਤੋਂ ਨਵਾਜ਼ੂਦੀਨ ਹੈਰਾਨ ਰਹਿ ਜਾਂਦਾ ਨੇ, ਜਿਸਦੇ ਚਲਦੇ ਉਹਨਾਂ ਨੇ ਸੁਰੱਖਿਆ ਗਾਰਡ ਇੱਕ ਦਮ ਉਹਨਾਂ ਨੂੰ ਛੁਡਾਉਂਦੇ ਨੇ। ਇਹ ਵੀਡੀਓ ਫ਼ਿਲਮ ਕਰਿਟਿਕਸ ਵਾਇਰਲ ਭਿਵਾਨੀ ਨੇ ਆਪਣੇ ਇੰਸਟਾਗ੍ਰਾਮ ਪੇਜ ਉੱਤੇ ਸ਼ੇਅਰ ਕੀਤੀ ਹੈ।

ਨਵਾਜ਼ੂਦੀਨ ਸਦੀਕੀ ਜੋ ਬਹੁਤ ਜਲਦ ਵੱਡੇ ਪਰਦੇ ਉੱਤੇ ਸਾਨਿਆ ਮਲਹੋਤਰਾ ਦੇ ਨਾਲ ਨਜ਼ਰ ਆਉਣਗੇ। ਰਿਤੇਸ਼ ਬੱਤਰਾ ਦੀ ਫ਼ਿਲਮ  15 ਮਾਰਚ ਨੂੰ ਸਿਨੇਮਾ ਘਰਾਂ ਚ ਰਿਲੀਜ਼ ਹੋਵੇਗੀ।

You may also like