
Nawazuddin Siddiqui video: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਨਵਾਜ਼ੂਦੀਨ ਸਿੱਦਕੀ ਆਪਣੀ ਬਿਹਤਰੀਨ ਅਦਾਕਾਰੀ ਲਈ ਜਾਣੇ ਜਾਂਦੇ ਹਨ। ਫ਼ਿਲਮ ਹੀਰੋਪੰਤੀ-2 ਤੋਂ ਬਾਅਦ ਹੁਣ ਨਵਾਜ਼ੁਦੀਨ ਸਿੱਦਕੀ ਜਲਦ ਹੀ ਆਪਣੀ ਨਵੀਂ ਫ਼ਿਲਮ 'ਹੱਡੀ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣਗੇ। ਇਸ ਫ਼ਿਲਮ ਵਿੱਚ ਉਹ ਵੱਖਰੇ ਤੇ ਨਵੇਂ ਅਵਤਾਰ 'ਚ ਨਜ਼ਰ ਆਉਣਗੇ। ਇਸ ਫ਼ਿਲਮ ਤੋਂ ਨਵਾਜ਼ੂਦੀਨ ਸਿੱਦੀਕੀ ਦੇ ਮੇਅਕਓਵਰ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

ਫ਼ਿਲਮ ਮੇਕਰਸ ਵੱਲੋਂ ਨਵਾਜ਼ੂਦੀਨ ਸਿੱਦੀਕੀ ਸਟਾਰਰ ਫ਼ਿਲਮ 'ਹੱਡੀ' ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਵੀ ਦੱਸਿਆ ਗਿਆ ਹੈ ਕਿ ਇਹ ਫ਼ਿਲਮ ਅਗਲੇ ਸਾਲ (2023) 'ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੀ ਖ਼ਾਸ ਗੱਲ ਇਹ ਹੈ ਕਿ ਇਸ ਫ਼ਿਲਮ 'ਚ ਨਵਾਜ਼ੂਦੀਨ ਇੱਕ ਔਰਤ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ।
ਇਸ ਵੀਡੀਓ ਨੂੰ ZEE STUDIOS ਤੇ ਅਦਾਕਾਰ ਨੇ ਖ਼ੁਦ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਗਿਆ ਹੈ, " ਦੇਖਣ ਲਾਇਕ ਬਦਲਾਅ !🔥 #ਹੱਡੀ 'ਚ ਆਪਣੇ ਕਿਰਦਾਰ ਦੇ ਗੈਟਅਪ ਵਿੱਚ ਆਉਣ ਲਈ @Nawazuddin._Siddiqui ਨੂੰ ਲੱਗੇ 3+ ਘੰਟੇ।"

ਦੱਸ ਦਈਏ ਕਿ ਇਸ ਫ਼ਿਲਮ ਨੂੰ ਅਕਸ਼ਤ ਅਜੈ ਸ਼ਰਮਾ ਡਾਇਰੈਕਟ ਕਰਨ ਜਾ ਰਹੇ ਹਨ। ਅਕਸ਼ਤ ਨੇ ਅਦਮਿਆ ਭੱਲਾ ਨਾਲ ਮਿਲ ਕੇ ਫ਼ਿਲਮ ਦੀ ਕਹਾਣੀ ਲਿਖੀ ਹੈ। ਅਕਸ਼ਤ ਇਸ ਤੋਂ ਪਹਿਲਾਂ ਵੈੱਬ-ਸੀਰੀਜ਼ ਵਿੱਚ ਨਵਾਜ਼ ਨਾਲ ਦੂਜੀ ਯੂਨਿਟ ਵਿੱਚ ਡਾਇਰੈਕਟਰ ਵਜੋਂ ਕੰਮ ਕਰ ਚੁੱਕੇ ਹਨ।
ਹੀਰੋਪੰਤੀ-2 ਦੇ ਵਿੱਚ ਜਿਥੇ ਕਈ ਫੈਨਜ਼ ਨੂੰ ਲੈਲਾ ਦੇ ਕਿਰਦਾਰ ਵਿੱਚ ਨਵਾਜ਼ ਦਾ ਲੁੱਕ ਪਸੰਦ ਆਇਆ ਅਤੇ ਉਥੇ ਬਹੁਤ ਹੀ ਘੱਟ ਲੋਕਾਂ ਨੂੰ ਨਵਾਜ਼ ਦਾ ਇਹ ਕਿਰਦਾਰ ਪਸੰਦ ਆਇਆ। ਹੁਣ ਨਵਾਜ਼ ਫ਼ਿਲਮ 'ਹੱਡੀ' 'ਚ ਇੱਕ ਮਹਿਲਾ ਦਾ ਰੂਪ ਧਾਰਨ ਕਰਨ ਜਾ ਰਹੇ ਹਨ। ਅਜਿਹੇ ਵਿੱਚ ਇਹ ਵੇਖਣਾ ਬੇਹੱਦ ਦਿਲਚਸਪ ਹੋਵੇਗਾ ਕਿ ਫੈਨਜ਼ ਨਵਾਜ਼ ਦੇ ਇਸ ਕਿਰਦਾਰ ਤੇ ਇਸ ਦੇ ਲੁੱਕਸ ਨੂੰ ਲੈ ਕੇ ਕੀ ਵਿਚਾਰ ਰੱਖਦੇ ਹਨ।

ਹੋਰ ਪੜ੍ਹੋ: ਅਫਸਾਨਾ ਖ਼ਾਨ ਨੇ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ, ਗਾਇਕਾ ਨੇ ਦਿਲਕਸ਼ ਅੰਦਾਜ਼ ਨਾਲ ਜਿੱਤਿਆ ਫੈਨਜ਼ ਦਾ ਦਿਲ
ਵਰਕ ਫਰੰਟ ਦੀ ਗੱਲ ਕਰੀਏ ਤਾਂ ਨਵਾਜ਼ੂਦੀਨ ਸਿੱਦੀਕੀ ਕੋਲ ਇਸ ਸਾਲ ਕਈ ਫ਼ਿਲਮਾਂ ਹਨ। ਫ਼ਿਲਮ 'ਹੱਡੀ' ਤੋਂ ਇਲਾਵਾ ਨਵਾਜ਼ ਅਦਭੁੱਤ, ਨੂਰਾਨੀ ਚਿਹਰਾ, ਜੋਗੀਰਾ ਸਾਰਾ ਰਾ ਰਾ, ਸੰਗੀਨ ਅਤੇ ਅਫਵਾਹ ਵਰਗੀਆਂ ਕਈ ਫਿਲਮਾਂ ਵਿੱਚ ਨਜ਼ਰ ਆਉਣ ਵਾਲੇ ਹਨ।
View this post on Instagram