
Nawazuddin Siddiqui news: ਨਵਾਜ਼ੂਦੀਨ ਸਿੱਦੀਕੀ ਜੋ ਕਿ ਆਪਣੀ ਆਉਣ ਵਾਲੀ ਫ਼ਿਲਮ ਹੱਡੀ ਨੂੰ ਲੈ ਕੇ ਖੂਬ ਸੁਰਖੀਆਂ ਵਿੱਚ ਹਨ। ਪ੍ਰਸ਼ੰਸਕ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਕਿਉਂਕਿ ਨਵਾਜ਼ੂਦੀਨ 'ਹੱਡੀ' 'ਚ ਟਰਾਂਸਜੈਂਡਰ ਦਾ ਕਿਰਦਾਰ ਨਿਭਾਅ ਰਹੇ ਹਨ। ਇਸ ਫ਼ਿਲਮ ਦੇ ਹੁਣ ਤੱਕ ਨਵਾਜ਼ੂਦੀਨ ਦੇ ਕਈ ਪੋਸਟਰ ਆ ਚੁੱਕੇ ਹਨ। ਹੁਣ ਨਵਾਜ਼ੂਦੀਨ ਨੇ ਆਪਣੀ ਨਵੀਂ ਫੋਟੋ ਸ਼ੇਅਰ ਕੀਤੀ ਹੈ।
ਹੋਰ ਪੜ੍ਹੋ : ਤੇਜਸਵੀ ਪ੍ਰਕਾਸ਼ ਅਤੇ ਕਰਨ ਕੁੰਦਰਾ ਨੇ ਦੁਬਈ 'ਚ ਦਿਖਾਈ ਆਪਣੇ ਆਲੀਸ਼ਾਨ ਘਰ ਦੀ ਪਹਿਲੀ ਝਲਕ, ਇੰਨੇ ਕਰੋੜ ਹੈ ਕੀਮਤ

ਇਸ ਤਸਵੀਰ ਵਿੱਚ ਨਵਾਜ਼ੂਦੀਨ ਨੇ ਲਾਲ ਰੰਗ ਦੀ ਸਾੜ੍ਹੀ ਪਾਈ ਹੋਈ ਹੈ। ਇਸ ਦੇ ਨਾਲ, ਉਸਨੇ ਭਾਰੀ ਗਹਿਣੇ ਪਹਿਨੇ ਹਨ ਅਤੇ ਆਪਣੇ ਮੱਥੇ 'ਤੇ ਬਿੰਦੀ ਅਤੇ ਗੂੜ੍ਹੇ ਲਾਲ ਰੰਗ ਦੀ ਲਿਪਸਟਿਕ ਲਗਾਈ ਹੈ। ਨਵਾਜ਼ੂਦੀਨ ਨੇ ਫੋਟੋ ਸ਼ੇਅਰ ਕਰਕੇ ਇੱਕ ਸੰਦੇਸ਼ ਵੀ ਲਿਖਿਆ ਹੈ। ਇਸ ਪੋਸਟ 'ਤੇ ਪ੍ਰਸ਼ੰਸਕ ਅਦਾਕਾਰ ਦੇ ਲੁੱਕ ਦੀ ਤਾਰੀਫ ਕਰ ਰਹੇ ਹਨ। ਕੁਝ ਉਸ ਦੇ ਲੁੱਕ ਤੋਂ ਹੈਰਨ ਹੋ ਕਿ ਟਿੱਪਣੀ ਕਰ ਰਹੇ ਹਨ ਕਿ ਨਵਾਜ਼ੂਦੀਨ ਵਰਗਾ ਕੋਈ ਨਹੀਂ ਹੋ ਸਕਦਾ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਦਾਕਾਰ ਨੇ ਆਪਣਾ ਵੀਡੀਓ ਸ਼ੇਅਰ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੇ ਆਪਣੇ ਟਰਾਂਸਫਾਰਮੇਸ਼ਨ ਦਾ ਵੀਡੀਓ ਸ਼ੇਅਰ ਕੀਤਾ ਸੀ। ਵੀਡੀਓ ਸ਼ੇਅਰ ਕਰਕੇ ਉਸ ਨੇ ਦੱਸਿਆ ਕਿ ਉਨ੍ਹਾ ਨੂੰ ਇਸ ਕਿਰਦਾਰ ਲਈ ਤਿਆਰ ਹੋਣ ਲਈ 3 ਘੰਟੇ ਲੱਗਦੇ ਸਨ। ਵੀਡੀਓ ਵਿੱਚ ਉਨ੍ਹਾਂ ਨੇ ਆਪਣਾ ਪੂਰਾ ਮੇਕਅੱਪ ਕਰਦਿਆਂ ਹੋਇਆ ਦਿਖਾਇਆ ਸੀ।
ਫ਼ਿਲਮ 'ਹੱਡੀ' ਦੀ ਗੱਲ ਕਰੀਏ ਤਾਂ ਜਦੋਂ ਅਭਿਨੇਤਾ ਦਾ ਪਹਿਲਾ ਵੀਡੀਓ ਰਿਲੀਜ਼ ਹੋਇਆ ਸੀ ਤਾਂ ਸਾਰਿਆਂ ਨੇ ਟਿੱਪਣੀ ਕੀਤੀ ਸੀ ਕਿ ਉਹ ਅਰਚਨਾ ਪੂਰਨ ਸਿੰਘ ਵਰਗੇ ਨਜ਼ਰ ਆ ਰਹੇ ਹਨ। ਇੱਥੋਂ ਤੱਕ ਕਿ ਅਰਚਨਾ ਨੇ ਵੀ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਜੇਕਰ ਨਵਾਜ਼ ਦੀ ਤੁਲਨਾ ਉਨ੍ਹਾਂ ਨਾਲ ਕੀਤੀ ਜਾਂਦੀ ਹੈ ਤਾਂ ਇਹ ਉਨ੍ਹਾਂ ਲਈ ਵੱਡੀ ਗੱਲ ਹੈ।

ਨਵਾਜ਼ੂਦੀਨ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦਾ ਕਿਰਦਾਰ ਫਰਜ਼ੀ ਹੋਵੇ, ਇਸ ਲਈ ਉਹ ਟਰਾਂਸਜੈਂਡਰ ਨੂੰ ਬਿਹਤਰ ਜਾਣਨ ਲਈ ਕੁਝ ਦਿਨ ਉਨ੍ਹਾਂ ਕੋਲ ਰਹੇ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਿਆ ਕਿ ਉਹ ਕਿਵੇਂ ਰਹਿੰਦਾ ਹੈ, ਉਹ ਕੀ ਸੋਚਦਾ ਹੈ। ਨਵਾਜ਼ੂਦੀਨ ਨੇ ਇਹ ਵੀ ਦੱਸਿਆ ਸੀ ਕਿ ਟਰਾਂਸਜੈਂਡਰਾਂ ਦੀ ਦੁਨੀਆ ਬਾਰੇ ਸੋਚ ਬਿਲਕੁਲ ਵੱਖਰੀ ਹੈ। ਫ਼ਿਲਮ ਬਾਰੇ ਦੱਸ ਦੇਈਏ ਕਿ ਇਹ ਅਗਲੇ ਸਾਲ ਰਿਲੀਜ਼ ਹੋਵੇਗੀ।
View this post on Instagram