ਨਵਾਜ਼ੂਦੀਨ ਸਿੱਦੀਕੀ ਦੀਆਂ ਵਧੀਆਂ ਮੁਸ਼ਕਲਾਂ; ਪਤਨੀ ਦੀ ਸ਼ਿਕਾਇਤ ਤੋਂ ਬਾਅਦ ਕੋਰਟ ਨੇ ਭੇਜਿਆ ਨੋਟਿਸ
Nawazuddin Siddiqui news: ਨਵਾਜ਼ੂਦੀਨ ਸਿੱਦੀਕੀ ਦਾ ਨਾਂ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਅਦਾਕਾਰਾਂ ਦੀ ਸੂਚੀ 'ਚ ਸ਼ਾਮਲ ਹੈ। ਨਵਾਜ਼ ਨੇ ਆਪਣੇ ਕਰੀਅਰ ਦੌਰਾਨ ਹਿੰਦੀ ਫ਼ਿਲਮ ਇੰਡਸਟਰੀ ਨੂੰ ਕਈ ਸ਼ਾਨਦਾਰ ਫ਼ਿਲਮਾਂ ਦਿੱਤੀਆਂ ਹਨ। ਪਰ ਇਸ ਵਾਰ ਉਹ ਆਪਣੀ ਪ੍ਰੋਫੈਸ਼ਨਲ ਲਾਈਫ ਕਾਰਨ ਨਹੀਂ ਬਲਕਿ ਆਪਣੀ ਨਿੱਜੀ ਜ਼ਿੰਦਗੀ ਕਾਰਨ ਸੁਰਖੀਆਂ 'ਚ ਹੈ।
image source: Instagram
ਦਰਅਸਲ, ਮੀਡੀਆ ਰਿਪੋਰਟਾਂ ਮੁਤਾਬਕ ਨਵਾਜ਼ੂਦੀਨ ਦੀ ਪਤਨੀ ਆਲੀਆ ਸਿੱਦੀਕੀ ਨੇ ਅਭਿਨੇਤਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਆਲੀਆ ਨੇ ਨਵਾਜ਼ 'ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਹੈ, ਜਿਸ ਤੋਂ ਬਾਅਦ ਅਦਾਲਤ ਨੇ ਨਵਾਜ਼ ਖਿਲਾਫ ਨੋਟਿਸ ਜਾਰੀ ਕੀਤਾ ਹੈ।
image source: Instagram
ਹੋਰ ਪੜ੍ਹੋ : ਆਪਣੇ ਜੱਦੀ ਪਿੰਡ ਦੁਰਗਾਪੁਰ ਪਹੁੰਚੇ ਗਾਇਕ ਜੈਜ਼ੀ ਬੀ, ਖੇਤਾਂ ਦੀ ਆਬੋ ਹਵਾ ਦਾ ਆਨੰਦ ਲੈਂਦੇ ਹੋਏ ਆਏ ਨਜ਼ਰ
ਆਲੀਆ ਸਿੱਦੀਕੀ ਨੇ ਆਪਣੇ ਵਕੀਲ ਰਿਜ਼ਵਾਨ ਸਿੱਦੀਕੀ ਰਾਹੀਂ, ਮੇਹਰੁੰਨੀਸਾ ਦੀ ਸ਼ਿਕਾਇਤ (ਧਾਰਾ 509 ਤਹਿਤ ਅਪਮਾਨ ਕਰਨ ਵਾਲੀ ਅਤੇ ਧਾਰਾ 498ਏ ਦੇ ਤਹਿਤ) ਦਾ ਇੱਕ ਕਾਊਂਟਰ ਦਾਇਰ ਕੀਤਾ ਜੋ ਉਦੋਂ ਵਾਪਰਦਾ ਹੈ ਜਦੋਂ ਇੱਕ ਔਰਤ ਨੂੰ ਉਸਦੇ ਪਤੀ ਜਾਂ ਰਿਸ਼ਤੇਦਾਰ ਦੁਆਰਾ ਬੇਰਹਿਮੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਟਾਈਮਜ਼ ਨਾਓ ਦੀ ਰਿਪੋਰਟ ਦੇ ਅਨੁਸਾਰ, ਮੁੰਬਈ ਦੀ ਅੰਧੇਰੀ ਅਦਾਲਤ ਨੇ ਅਭਿਨੇਤਾ ਨੂੰ ਉਸਦੀ ਪਤਨੀ ਦੁਆਰਾ ਦਾਇਰ ਸ਼ਿਕਾਇਤ 'ਤੇ ਨੋਟਿਸ ਜਾਰੀ ਕੀਤਾ ਹੈ।
image source: Instagram
image source: Instagram
ਜੇ ਗੱਲ ਕਰੀਏ ਨਵਾਜ਼ੂਦੀਨ ਸਿੱਦੀਕੀ ਦੇ ਵਰਕ ਫਰੰਟ ਦੀ ਤਾਂ ਉਹ ਫ਼ਿਲਮ ‘ਹੱਡੀ’ ਵਿੱਚ ਨਜ਼ਰ ਆਉਣਗੇ। ਇਹ ਫ਼ਿਲਮ ਇਸੇ ਸਾਲ ਰਿਲੀਜ਼ ਹੋਵੇਗੀ। ‘ਹੱਡੀ’ ਤੋਂ ਇਲਾਵਾ ਨਵਾਜ਼ ਅਦਭੁੱਤ, ਨੂਰਾਨੀ ਚਿਹਰਾ, ਸੰਗੀਨ ਅਤੇ ਅਫਵਾਹ ਵਰਗੀਆਂ ਕਈ ਫਿਲਮਾਂ ਨਵਾਜ਼ੂਦੀਨ ਦੀ ਝੋਲੀ ਵਿੱਚ ਹਨ।