ਗੁਰਨਾਮ ਭੁੱਲਰ ਤੇ ਨੀਰੂ ਬਾਜਵਾ ਦੀ ਫ਼ਿਲਮ ‘ਕੋਕਾ’ ਇਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ, ਪਿਆਰ ਦੇ ਰੰਗਾਂ ਨਾਲ ਭਰਿਆ ਪੋਸਟਰ ਕੀਤਾ ਸਾਂਝਾ

written by Lajwinder kaur | September 19, 2021

ਪੰਜਾਬੀ ਸਿਨੇਮਾ ਜੋ ਕਿ ਨਵੀਆਂ ਤੇ ਵੱਖਰੀ ਪੁਲਾਂਗ ਪੁੱਟ ਰਿਹਾ ਹੈ ਤੇ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਪੰਜਾਬੀ ਸਿਨੇਮਾ ਜੋ ਕਿ ਵੱਖਰੇ ਵਿਸ਼ਿਆਂ ਵਾਲੀਆਂ ਕਹਾਣੀਆਂ ਉੱਤੇ ਕੰਮ ਕਰਕੇ ਦਰਸ਼ਕਾਂ ਦੀ ਨਜ਼ਰ ਕਰ ਰਿਹਾ ਹੈ। ਜਿਸ ਕਰਕੇ ਦਰਸ਼ਕਾਂ ਨੂੰ ਵੀ ਪੂਰਾ ਸੁਆਦ ਆ ਰਿਹਾ ਹੈ ਕਿ 70ਐੱਮ ਐੱਮ ਦੀ ਸਕਰੀਨ ਉੱਤੇ ਬਾਕਮਾਲ ਦੀਆਂ ਕਹਾਣੀਆਂ ਦੇਖਣ ਨੂੰ ਮਿਲ ਰਹੀਆਂ ਨੇ। ਬਹੁਤ ਜਲਦ ਦਰਸ਼ਕਾਂ ਨੂੰ ਵੱਖਰੇ ਵਿਸ਼ਿਆਂ ਵਾਲੀਆਂ ਫ਼ਿਲਮ ਵੱਡੇ ਪਰਦੇ ਉੱਤੇ ਦੇਖਣ ਨੂੰ ਮਿਲੇਗੀ, ਜਿਸ ‘ਚ ਅਹਿਮ ਕਿਰਦਾਰ ‘ਚ ਨਜ਼ਰ ਆਵੇਗੀ ਨੀਰੂ ਬਾਜਵਾ ਤੇ ਗੁਰਨਾਮ ਭੁੱਲਰ।

inside image of gurnam and neeru-mininside image of gurnam and neeru-min image source-instagram

ਹੋਰ ਪੜ੍ਹੋ : ਕਿਸ਼ਵਰ ਮਰਚੈਂਟ ਤੇ ਸੁਯਸ਼ ਰਾਏ ਨੇ ਆਪਣੇ ਨਵਜੰਮੇ ਪੁੱਤਰ ‘ਨਿਰਵੈਰ’ ਦੇ ਨਾਂਅ ਦਾ ਬਣਿਆ ਟੈਟੂ, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਵੀਡੀਓ

ਜੀ ਹਾਂ ਨੀਰੂ ਬਾਜਵਾ ਤੇ ਗੁਰਨਾਮ ਭੁੱਲਰ Gurnam Bhullar ਦੀ ਜੋੜੀ ਜੋ ਕਿ ਕੋਕਾ Kokkaਟਾਈਟਲ ਹੇਠ ਆ ਰਹੀ ਫ਼ਿਲਮ ‘ਚ ਦੇਖਣ ਨੂੰ ਮਿਲੇਗੀ। ਇਸ ਫ਼ਿਲਮ ਦਾ ਨਵਾਂ ਪੋਸਟਰ ਆ ਗਿਆ ਹੈ ਜਿਸ ਰਾਹੀਂ ਫ਼ਿਲਮ ਦੀ ਰਿਲੀਜ਼ ਤੋਂ ਪਰਦਾ ਚੁੱਕ ਦਿੱਤਾ ਗਿਆ ਹੈ। ਗੁਰਨਾਮ ਭੁੱਲਰ ਤੇ ਨੀਰੂ ਬਾਜਵਾ Neeru Bajwaਨੇ ਆਪੋ ਆਪਣੇ ਇੰਸਾਟਗ੍ਰਾਮ ਅਕਾਉਂਟ ਉੱਤੇ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕੀਤਾ ਹੈ।

inside image of gurnam bhullar shared kokkka movie poster with fans-min image source-instagram

ਜੇ ਗੱਲ ਕਰੀਏ ਪੋਸਟਰ ਦੀ ਤਾਂ ਉਹ ਬਹੁਤ ਹੀ ਕਮਾਲ ਹੈ ਤੇ ਪਿਆਰ ਦੇ ਰੰਗਾਂ ਨਾਲ ਭਰਿਆ ਹੋਇਆ ਹੈ। ਪੋਸਟਰ ‘ਚ ਨਜ਼ਰ ਆ ਰਿਹਾ ਹੈ ਕਿ ਨੀਰੂ ਬਾਜਵਾ ਨੇ ਇੱਕ ਹੱਥ ਗੁਰਨਾਮ ਭੁੱਲਰ ਦੇ ਹੱਥ ‘ਚ ਦਿੱਤਾ ਹੋਇਆ ਹੈ ਤੇ ਆਪਣਾ ਇੱਕ ਪੈਰ ਗੁਰਨਾਮ ਦੇ ਦੂਜੇ ਹੱਥ ਉੱਤੇ ਰੱਖਿਆ ਹੋਇਆ ਹੈ। ਪੋਸਟਰ ਉੱਤੇ ਬਹੁਤ ਹੀ ਪਿਆਰੀ ਜਿਹੀ ਲਾਈਨ ਲਿਖੀ ਗਈ ਹੈ –‘ਬੇਬੇ ਸੱਚ ਕਹਿੰਦੀ ਹੈ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ’ । ਸੋਸ਼ਲ ਮੀਡੀਆ ਉੱਤੇ ਇਸ ਪੋਸਟਰ ਨੇ ਧੂਮ ਮਚਾ ਰੱਖੀ ਹੈ। ਹਰ ਇੱਕ ਨੂੰ ਇਹ ਪੋਸਟਰ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਅਦਾਕਾਰਾ ਨੀਆ ਸ਼ਰਮਾ ਨੇ ਨਵੇਂ ਘਰ ‘ਚ ਸੈਲੀਬ੍ਰੇਟ ਕੀਤਾ ਜਨਮਦਿਨ, ਸਾਂਝੀਆਂ ਕੀਤੀਆਂ ਆਪਣੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ

ਦੱਸ ਦਈਏ ਫ਼ਿਲਮ ਦੀ ਕਹਾਣੀ ਇੱਕ ਕਿਊਟ ਅਤੇ ਵੱਖਰੇ ਮੁੱਦੇ ਨੂੰ ਪਰਦੇ ‘ਤੇ ਪੇਸ਼ ਕਰੇਗੀ। ‘ਕੋਕਾ’ ਨਾਮ ਦੀ ਇਹ ਫ਼ਿਲਮ ਨੀਰੂ ਬਾਜਵਾ ਦੇ ਹੋਮ ਪ੍ਰੋਡਕਸ਼ਨ ‘ਚ ਬਣਨ ਜਾ ਰਹੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਕਸਸ਼ਿਤਿਜ ਚੌਧਰੀ ਵੱਲੋਂ ਕੀਤਾ ਹੈ। ਇਹ ਫ਼ਿਲਮ ਅਗਲੇ ਸਾਲ 20 ਮਈ ਨੂੰ ਰਿਲੀਜ਼ ਹੋਵੇਗੀ। ਦਰਸ਼ਕ ਇਸ ਫ਼ਿਲਮ ਨੂੰ ਦੇਖਣ ਦੇ ਲਈ ਬਹੁਤ ਹੀ ਉਤਸੁਕ ਨੇ।

0 Comments
0

You may also like