ਨੀਰੂ ਬਾਜਵਾ ਨੇ ਵੀ ਆਪਣੀ ਫ਼ਿਲਮ ‘ਕਲੀ ਜੋਟਾ’ ਦੀ ਰਿਲੀਜ਼ ਡੇਟ ਤੋਂ ਚੁੱਕਿਆ ਪਰਦਾ, ਪੋਸਟ ਪਾ ਕੇ ਵਾਹਿਗੁਰੂ ਜੀ ਦਾ ਅਦਾ ਕੀਤਾ ਸ਼ੁਕਰਾਨਾ

written by Lajwinder kaur | September 10, 2021

ਸਿਨੇਮਾ ਘਰਾਂ 'ਚ ਮੁੜ ਤੋਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ। ਜਿਸ ਕਰਕੇ ਹਰ ਹਫਤੇ ਪੰਜਾਬੀ ਫ਼ਿਲਮਾਂ ਰਿਲੀਜ਼ ਹੋ ਰਹੀਆਂ ਨੇ ਤੇ ਨਾਲ ਹੀ ਨਵੀਆਂ ਆਉਣ ਵਾਲੀਆਂ ਫ਼ਿਲਮਾਂ ਦੀ ਰਿਲੀਜ਼ ਡੇਟ ਵੀ ਸਾਹਮਣੇ ਆ ਰਹੀ ਹੈ । ਜੀ ਹਾਂ ਅਦਾਕਾਰਾ ਨੀਰੂ ਬਾਜਵਾ ਨੇ ਵੀ ਆਪਣੀ ਫ਼ਿਲਮ 'ਕਲੀ ਜੋਟਾ' kali jotta ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਇਹ ਫ਼ਿਲਮ ਨੀਰੂ ਬਾਜਵਾ ਦੇ ਆਪਣੇ ਪ੍ਰੋਡਕਸ਼ਨ ਬੈਨਰ ਹੇਠ ਬਣੀ ਹੈ।

kali jotta movie releasing date image source- instagram

ਹੋਰ ਪੜ੍ਹੋ : ਰਣਦੀਪ ਹੁੱਡਾ ਨੇ ਆਪਣੇ ਭਾਣਜੇ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਸਾਂਝੀ ਕੀਤੀ ਇਹ ਖ਼ਾਸ ਤਸਵੀਰ, ਸਰਦਾਰੀ ਲੁੱਕ 'ਚ ਨਜ਼ਰ ਆਏ ਮਾਮਾ-ਭਾਣਜਾ

ਉਨ੍ਹਾਂ ਨੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਅਸੀਂ ਆਪਣੀ ਰਿਲੀਜ਼ ਤਾਰੀਖ ਦਾ ਐਲਾਨ ਕਰਨ ਲਈ ਬਹੁਤ ਉਤਸ਼ਾਹਿਤ ਹਾਂ ... ਵਾਹਿਗੁਰੂ ਜੀ ਦੇ ਆਸ਼ੀਰਵਾਦ ਨਾਲ ਅਸੀਂ ਤੁਹਾਨੂੰ ਤੁਹਾਡੇ ਨੇੜਲੇ ਥੀਏਟਰ ਵਿੱਚ 25 ਮਾਰਚ 2022 ਨੂੰ ਮਿਲਾਂਗੇ’, ਨਾਲ ਹੀ ਉਨ੍ਹਾਂ ਨੇ ਫ਼ਿਲਮ ਦੀ ਸਟਾਰ ਕਾਸਟ ਨੂੰ ਟੈਗ ਕੀਤਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਨੇ।

inside image of neeru bajwa and satinder sartaaj movie kali jotta image source- instagram

ਦੱਸ ਦਈਏ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਇਕੱਠੇ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।  ਇਸ ਤੋਂ ਇਲਾਵਾ ਵਾਮਿਕਾ ਗੱਬੀ, ਪ੍ਰਿੰਸ ਕੰਵਲਜੀਤ ਸਿੰਘ ਤੇ ਕਈ ਹੋਰ ਕਲਾਕਾਰ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

ਹੋਰ ਪੜ੍ਹੋ : ਪੰਜਾਬੀ ਗੀਤ ‘ਬਟੂਆ’ ਉੱਤੇ ਇਸ ਬਜ਼ੁਰਗ ਔਰਤ ਦਾ ਡਾਂਸ ਵੀਡੀਓ ਛਾਇਆ ਸੋਸ਼ਲ ਮੀਡੀਆ ‘ਤੇ, ਸਚਿਨ ਆਹੂਜਾ ਨੇ ਵੀਡੀਓ ਸ਼ੇਅਰ ਕਰਕੇ ਆਖੀ ਇਹ ਖ਼ਾਸ ਗੱਲ

ਜੇ ਗੱਲ ਕਰੀਏ ਨੀਰੂ ਬਾਜਵਾ ਵਰਕ ਫਰੰਟ ਦੀ ਤਾਂ ਉਹ ‘ਪਾਣੀ ‘ਚ ਮਧਾਣੀ’, ‘ਫੱਟੇ ਦਿੰਦੇ ਚੱਕ ਪੰਜਾਬੀ’, ‘ਸਨੋਅਮੈੱਨ’ ਵਰਗੀ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਵੇਗੀ। ਅਖੀਰਲੀ ਵਾਰ ਉਹ ਦਿਲਜੀਤ ਦੋਸਾਂਝ ਦੇ ਨਾਲ ਛੜਾ ਫ਼ਿਲਮ ‘ਚ ਨਜ਼ਰ ਆਈ ਸੀ।

 

View this post on Instagram

 

A post shared by Neeru Bajwa (@neerubajwa)

0 Comments
0

You may also like