ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਫ਼ਿਲਮ ‘ਕਲੀ ਜੋਟਾ’ ‘ਚ ਆੳੇੁਣਗੇ ਨਜ਼ਰ, ਨੀਰੂ ਬਾਜਵਾ ਨੇ ਫ੍ਰਸਟ ਲੁੱਕ ਕੀਤੀ ਸਾਂਝੀ

written by Shaminder | February 23, 2021

ਨੀਰੂ ਬਾਜਵਾ ਆਪਣੇ ਪ੍ਰੋਡਕਸ਼ਨ ਬੈਨਰ ਹੇਠ ਜਲਦ ਹੀ ਨਵੀਂ ਫ਼ਿਲਮ ਲੈ ਕੇ ਆ ਰਹੇ ਹਨ । ਜਿਸ ਦਾ ਆਫੀਸ਼ੀਅਲ ਐਲਾਨ ਉਨ੍ਹਾਂ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਕੀਤਾ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ਿਲਮ ਦੀ ਫਸਟ ਲੁੱਕ ਵੀ ਸਾਂਝੀ ਕੀਤੀ ਹੈ ਅਤੇ ਫ਼ਿਲਮ ਦਾ ਨਾਂਅ ਵੀ ਦੱਸਿਆ ਹੈ । ਫ਼ਿਲਮ ਦਾ ਨਾਂਅ ਹੈ ‘ਕਲੀ ਜੋਟਾ’ ਇਸ ਫ਼ਿਲਮ ‘ਚ ਨੀਰੂ ਬਾਜਵਾ ਦੇ ਨਾਲ ਨਾਲ ਵਾਮਿਕਾ ਗੱਬੀ, ਸਤਿੰਦਰ ਸਰਤਾਜ ਵੀ ਨਜ਼ਰ ਆਉਣਗੇ ।

neeru

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਅੱਜ ਵੇਖੋ ਕਾਮੇਡੀ ਸੀਰੀਜ਼ ‘ਜੀ ਜਨਾਬ’ ਦਾ ਅਗਲਾ ਐਪੀਸੋਡ

neeru and satinder

ਡਾਇਰੈਕਸ਼ਨ ਵਿਜੈ ਕੁਮਾਰ ਅਰੋੜਾ ਦੀ ਹੋਵੇਗੀ,ਜਦੋਂਕਿ ਫ਼ਿਲਮ ਨੂੰ ਪੋ੍ਰਡਿਊਸ ਕਰਨਗੇ ਸੰਨੀ ਰਾਜ ਵਰੁਣ ਅਰੋੜਾ।ਫ਼ਿਲਮ ਦੀ ਫਸਟ ਨੂੰ ਸਾਂਝਾ ਕਰਦੇ ਹੋਏ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਤੁਹਾਡੇ ਸਾਰਿਆਂ ਦੇ ਪਿਆਰ ਅਤੇ ਦੁਆਵਾਂ ਦੇ ਨਾਲ ਅਸੀਂ ਆਪਣੀ ਅਗਲੀ ਫ਼ਿਲਮ ‘ਕਲੀ ਜੋਟਾ’ ਸ਼ੁਰੂ ਕਰਨ ਜਾ ਰਹੇ ਹਾਂ ਕੱਲ੍ਹ।

neeru

ਤੁਹਾਡੇ ਸਭ ਦੇ ਪਿਆਰ ਅਤੇ ਸਹਿਯੋਗ ਦੀ ਲੋੜ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਸਤਿੰਦਰ ਸਰਤਾਜ ਦੇ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

 

View this post on Instagram

 

A post shared by Neeru Bajwa (@neerubajwa)

 

0 Comments
0

You may also like