ਅੱਜ ਹੈ ਅਦਾਕਾਰਾ ਨੀਰੂ ਬਾਜਵਾ ਦਾ ਜਨਮ ਦਿਨ, ਜਨਮ ਦਿਨ ‘ਤੇ ਜਾਣੋਂ ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਕੀ ਕੰਮ ਕਰਦੀ ਸੀ ਅਦਾਕਾਰਾ

written by Shaminder | August 26, 2022

ਨੀਰੂ ਬਾਜਵਾ (Neeru Bajwa)ਦਾ ਅੱਜ ਜਨਮ ਦਿਨ (Birthday)ਹੈ । ੳਨ੍ਹਾਂ ਨੇ ਆਪਣੇ ਜਨਮ ਦਿਨ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਪਤੀ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ । ਪ੍ਰਸ਼ੰਸਕ ਵੀ ਅਦਾਕਾਰਾ ਨੂੰ ਉਸ ਦੇ ਜਨਮਦਿਨ ‘ਤੇ ਵਧਾਈ ਦੇ ਰਹੇ ਹਨ । ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਅਤੇ ਕਰੀਅਰ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ।

neeru bajwa ,,, image From instagram

ਹੋਰ ਪੜ੍ਹੋ : ਸ਼ਿਖਰ ਧਵਨ ਨੇ ਆਪਣੇ ਸਾਥੀਆਂ ਦੇ ਨਾਲ ‘ਤੈਨੂੰ ਕਾਲਾ ਚਸ਼ਮਾ ਜੱਚਦਾ ਏ’‘ਤੇ ਕੀਤੀ ਮਸਤੀ, ਵੇਖੋ ਵੀਡੀਓ

ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਬਾਲੀਵੁੱਡ ਤੋਂ ਕੀਤੀ ਸੀ ਅਤੇ ਪਰਿਵਾਰ 'ਚ ਤਿੰਨਾਂ ਭੈਣਾਂ ਚੋਂ ਉਹ ਸਭ ਤੋਂ ਵੱਡੇ ਹਨ ।ਆਪਣੀ ਕਾਮਯਾਬੀ ਪਿੱਛੇ ਉਹ ਪ੍ਰਮਾਤਮਾ ਦਾ ਸਭ ਤੋਂ ਵੱਡਾ ਹੱਥ ਮੰਨਦੇ ਹਨ। ਹਰਭਜਨ ਮਾਨ ਤੋਂ ਲੈ ਕੇ ਗੁਰਦਾਸ ਮਾਨ,ਜਿੰਮੀ ਸ਼ੇਰਗਿੱਲ,ਦਿਲਜੀਤ ਦੋਸਾਂਝ ਸਣੇ ਕਈ ਵੱਡੇ ਅਦਾਕਾਰਾਂ ਨਾਲ ਉਨ੍ਹਾਂ ਨੇ ਕੰਮ ਕੀਤਾ ।

neeru bajwa image From instagram

ਹੋਰ ਪੜ੍ਹੋ : ਫ਼ਿਲਮ ਮੇਕਰ ਸਾਵਨ ਕੁਮਾਰ ਦਾ ਦਿਹਾਂਤ, ਫੇਫੜਿਆਂ ਦੀ ਬੀਮਾਰੀ ਨਾਲ ਸਨ ਪੀੜਤ

ਗੁਰਦਾਸ ਮਾਨ ਦੀ ਉਹ ਵੱਡੀ ਫੈਨ ਹੈ ਅਤੇ ਉੁਨ੍ਹਾਂ ਨਾਲ ਕੰਮ ਕਰਨਾ ਉਨ੍ਹਾਂ ਨੂੰ ਬਹੁਤ ਪਸੰਦ ਹੈ । ਨੀਰੂ ਬਾਜਵਾ ਦਾ ਅਸਲੀ ਨਾਂਅ ਅਰਸ਼ਪ੍ਰੀਤ ਕੌਰ ਬਾਜਵਾ ਹੈ । ਆਪਣੀ ਅਦਾਕਾਰੀ ਦੀ ਬਦੌਲਤ ਉਹ ਕਈ ਅਵਾਰਡ ਵੀ ਜਿੱਤ ਚੁੱਕੇ ਹਨ।ਦੱਸ ਦਈਏ ਕਿ ਕੈਨੈਡਾ ਦੀ ਜੰਮਪਲ ਨੀਰੂ ਬਾਜਵਾ ਪੰਜਾਬੀ ਪਰਿਵਾਰ ਨਾਲ ਸਬੰਧਤ ਹੈ।

neeru bajwa , image From instagram

ਉਸਦਾ ਅਸਲ ਨਾਂ ਅਰਸ਼ਪ੍ਰੀਤ ਕੌਰ ਬਾਜਵਾ ਹੈ।ਫ਼ਿਲਮ ਇੰਡਸਟਰੀ ਦਾ ਹਿੱਸਾ ਬਣਨ ਤੋਂ ਪਹਿਲਾਂ ਉਹ ਕੈਨੇਡਾ ਵਿੱਚ ਹੀ ਇਕ ਗਰੋਸਰੀ ਸਟੋਰ 'ਤੇ ਅਕਾਊਂਟੈਂਟ ਦਾ ਕੰਮ ਕਰਦੀ ਸੀ। ਕੈਨੇਡਾ ਤੋਂ ਉਹ ਮੁੰਬਈ ਬਾਲੀਵੁੱਡ ਵਿੱਚ ਕਿਸਮਤ ਅਜਮਾਉਣ ਆਈ ਸੀ। ਉਸਦੀ ਪਹਿਲੀ ਫ਼ਿਲਮ ਹੀ ਹਿੰਦੀ ਸੀ, ਪਰ ਉਸ ਨੂੰ ਬਾਲੀਵੁੱਡ ਇੰਡਸਟਰੀ ਰਾਸ ਨਹੀਂ ਆਈ ਜਿਸ ਤੋਂ ਬਾਅਦ ਉਸਨੇ ਪੰਜਾਬੀ ਸਿਨੇਮਾ ਵੱਲ ਰੁਖ ਕੀਤਾ।

 

View this post on Instagram

 

A post shared by Neeru Bajwa (@neerubajwa)

You may also like