ਮਾਂ ਹੋਣ ਦੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਆਪਣੀ ਫਿਟਨੈੱਸ ਦਾ ਪੂਰਾ ਖਿਆਲ ਰੱਖਦੀ ਹੈ ਨੀਰੂ ਬਾਜਵਾ, ਵੀਡੀਓ ਵਾਇਰਲ
ਫ਼ਿਲਮੀ ਸਿਤਾਰੇ ਆਪਣੇ ਆਪ ਨੂੰ ਫਿੱਟ ਰੱਖਣ ਲਈ ਕਿੰਨੀ ਮਿਹਨਤ ਕਰਦੇ ਹਨ, ਇਸ ਦਾ ਅੰਦਾਜ਼ਾ ਤੁਸੀਂ ਸੋਸ਼ਲ ਮੀਡੀਆ ’ਤੇ ਨੀਰੂ ਬਾਜਵਾ ਦੀ ਵਾਇਰਲ ਹੋ ਰਹੀ ਵੀਡੀਓ ਤੋਂ ਲਗਾ ਸਕਦੇ ਹੋ । ਇਸ ਵੀਡੀਓ ਵਿੱਚ ਨੀਰੂ ਬਾਜਵਾ ਆਪਣੇ ਬੇਟੀ ਨੂੰ ਚੁੱਕ ਕੇ ਐਕਸਰਸਾਈਜ਼ ਕਰਦੀ ਨਜ਼ਰ ਆ ਰਹੀ ਹੈ । ਇਹ ਵੀਡੀਓ ਆਪਣੇ ਆਪ ਵਿੱਚ ਬਹੁਤ ਹੀ ਖ਼ਾਸ ਹੈ ।
https://www.instagram.com/p/B6y1JYmhTO5/
ਇਸ ‘ਚ ਨੀਰੂ ਆਪਣੀ ਸਭ ਤੋਂ ਛੋਟੀ ਬੇਟੀ ਦਾ ਖਿਆਲ ਵੀ ਰੱਖ ਰਹੀ ਤੇ ਇਸ ਦੇ ਨਾਲ ਹੀ ਐਕਸਰਸਾਈਜ਼ ਵੀ ਕਰ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ਵਿੱਚ ਨੀਰੂ ਬਾਜਵਾ ਨੇ ਜੁੜਵਾ ਬੇਟੀਆਂ ਨੂੰ ਜਨਮ ਦਿੱਤਾ ਹੈ । ਨੀਰੂ ਆਪਣੀ ਫਿਟਨੈੱਸ ਦਾ ਪੂਰਾ ਖਿਆਲ ਰੱਖਦੀ ਹੈ ।
https://www.instagram.com/p/B_gwlntljYU/
ਉਹ ਅਕਸਰ ਇਸ ਤਰ੍ਹਾਂ ਦੀਆਂ ਵੀਡੀਓ ਸ਼ੇਅਰ ਕਰਦੀ ਹੈ ਜਿਸ ਵਿੱਚ ਉਹ ਵਰਕ ਆਉਟ ਕਰਦੀ ਨਜ਼ਰ ਆਉਂਦੀ ਹੈ । ਉਹ ਦੂਜਿਆਂ ਨੂੰ ਵੀ ਆਪਣੀ ਸਿਹਤ ਦਾ ਖਿਆਲ ਰੱਖਣ ਨੂੰ ਕਹਿੰਦੀ ਹੈ । ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਵਿੱਚ ਨੀਰੂ ਦਾ ਪੂਰਾ ਪਰਿਵਾਰ ਜਿੰਮ ਵਿੱਚ ਐਕਸਰਸਾਈਜ਼ ਕਰਦਾ ਨਜ਼ਰ ਆਇਆ ਸੀ ।
https://www.instagram.com/p/CCMD5QEhVrk/?utm_source=ig_web_copy_link