ਨੀਰੂ ਬਾਜਵਾ ਨੇ ਸਾਊਥ ਇੰਡੀਅਨ ਗੀਤ ‘Naakka Mukka’ ‘ਤੇ ਬਣਾਇਆ ਦਿਲਚਸਪ ਡਾਂਸ ਵੀਡੀਓ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

Written by  Lajwinder kaur   |  April 04th 2021 11:54 AM  |  Updated: April 04th 2021 11:57 AM

ਨੀਰੂ ਬਾਜਵਾ ਨੇ ਸਾਊਥ ਇੰਡੀਅਨ ਗੀਤ ‘Naakka Mukka’ ‘ਤੇ ਬਣਾਇਆ ਦਿਲਚਸਪ ਡਾਂਸ ਵੀਡੀਓ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਤੇ ਬਾਕਮਾਲ ਦੀ ਐਕਟਰੈੱਸ ਨੀਰੂ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਲਈ ਕੁਝ ਨਾ ਕੁਝ ਨਵਾਂ ਪੋਸਟ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਸਾਊਥ ਇੰਡੀਅਨ ਮਿਊਜ਼ਿਕ ਉੱਤੇ ਆਪਣਾ ਸ਼ਾਨਦਾਰ ਡਾਂਸ ਵੀਡੀਓ ਬਣਾ ਕੇ ਪੋਸਟ ਕੀਤਾ ਹੈ।

inside image of neeru bajwa dance on south india song

ਹੋਰ ਪੜ੍ਹੋ : ਹਰ ਇੱਕ ਦੀਆਂ ਅੱਖਾਂ ਨੂੰ ਨਮ ਕਰ ਗਏ ਮਰਹੂਮ ਪੰਜਾਬੀ ਲੋਕ ਗਾਇਕ ਸ਼ੌਕਤ ਅਲੀ, ਹਰਭਜਨ ਮਾਨ ਤੇ ਕਰਮਜੀਤ ਅਨਮੋਲ ਨੇ ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ

inside image of neeru bajwa photo shoot pic

ਵੀਡੀਓ ‘ਚ ਨੀਰੂ ਬਾਜਵਾ ਟਾਲੀਵੁੱਡ ਦੇ ਸੁਪਰ ਹਿੱਟ ਗੀਤ ‘Naakka Mukka’ ਉੱਤੇ ਆਪਣੀ ਟੀਮ ਦੇ ਨਾਲ ਅਦਾਕਾਰੀ ਕਰਦੀ ਹੋਈ ਨਜ਼ਰ ਆਈ । ਉਹ ਟਮਾਟਰੀ ਰੰਗ ਦੀ ਆਉਟ ਫਿੱਟ ‘ਚ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਨਜ਼ਰ ਆ ਰਹੀ ਹੈ । ਦਰਸ਼ਕਾਂ ਨੂੰ ਐਕਟਰੈੱਸ ਨੀਰੂ ਬਾਜਵਾ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ‘ਚ ਲੋਕ ਇਸ ਨੂੰ ਦੇਖ ਚੁੱਕੇ ਨੇ।

image of punjabi actress neeru bajwa

ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਮੁੜ ਤੋਂ ਪੰਜਾਬੀ ਸਿਨੇਮੇ ‘ਚ ਸਰਗਰਮ ਹੋਏ ਨੇ। ਉਨ੍ਹਾਂ ਦੀਆਂ ਕਈ ਫ਼ਿਲਮਾਂ ਰਿਲੀਜ਼ ਲਈ ਤਿਆਰ ਹਨ। ਏਨੀਂ ਦਿਨੀਂ ਉਹ ਕੈਨੇਡਾ ਤੋਂ ਇੰਡੀਆ ਆਪਣੇ ਨਵੇਂ ਫ਼ਿਲਮੀ ਪ੍ਰੋਜੈਕਟ ਕਰਕੇ ਆਈ ਹੋਈ ਹੈ।

 

 

View this post on Instagram

 

A post shared by Neeru Bajwa (@neerubajwa)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network