ਆਪਣੀ ਧੀਆਂ ਦੇ ਨਾਲ ਬੱਬੂ ਮਾਨ ਦੇ ਗੀਤ ‘ਤੇ ਮਸਤੀ ਕਰਦੀ ਨਜ਼ਰ ਆਈ ਨੀਰੂ ਬਾਜਵਾ, ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਇਹ ਵੀਡੀਓ

Reported by: PTC Punjabi Desk | Edited by: Lajwinder kaur  |  June 03rd 2021 12:49 PM |  Updated: June 03rd 2021 12:50 PM

ਆਪਣੀ ਧੀਆਂ ਦੇ ਨਾਲ ਬੱਬੂ ਮਾਨ ਦੇ ਗੀਤ ‘ਤੇ ਮਸਤੀ ਕਰਦੀ ਨਜ਼ਰ ਆਈ ਨੀਰੂ ਬਾਜਵਾ, ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਇਹ ਵੀਡੀਓ

ਐਕਟਰੈੱਸ ਨੀਰੂ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਏਨੀਂ ਦਿਨੀਂ ਉਹ ਆਪਣੀ ਬੱਚੀਆਂ ਦੇ ਨਾਲ ਖੂਬ ਮਸਤੀ ਕਰ ਰਹੀ ਹੈ। ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

neeru bajwa image source- instagram

ਹੋਰ ਪੜ੍ਹੋ :  ਫੈਨ ਨੇ ਨਵੇਂ ਘਰ ਦੀ ਵਧਾਈ ਦਿੰਦੇ ਹੋਏ ਕੌਰ ਬੀ ਨੂੰ ਭੇਜਿਆ ਕੇਕ, ਗਾਇਕਾ ਨੇ ਪੋਸਟ ਪਾ ਕੇ ਕੀਤਾ ਧੰਨਵਾਦ, ਨੇਹਾ ਕੱਕੜ ਨੇ ਵੀ ਕਮੈਂਟ ਕਰਕੇ ਦਿੱਤੀ ਵਧਾਈ

Neeru Bajwa-kids image source- instagram

ਇਸ ਵੀਡੀਓ ‘ਚ ਉਹ ਆਪਣੀ ਜੁੜਵਾਂ ਧੀਆਂ ਤੇ ਵੱਡੀ ਧੀ ਦੇ ਨਾਲ ਡਾਂਸ ਅਤੇ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ। ਨੀਰੂ ਬਾਜਵਾ ਨੇ ਆਪਣੀ ਛੋਟੀ ਧੀ ਨੂੰ ਆਪਣੀ ਗੋਦੀ ‘ਚ ਚੁੱਕਿਆ ਹੋਇਆ ਤੇ ਬੱਬੂ ਮਾਨ ਦੇ ਗੀਤ ‘ਮਿੱਤਰਾਂ ਦੀ ਛੱਤਰੀ’ ਉੱਤੇ ਥਿਰਕਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਬੱਬੂ ਮਾਨ ਦੇ ਫੈਨ ਪੇਜ਼ ਉੱਤੇ ਪੋਸਟ ਕੀਤਾ ਹੈ। ਪ੍ਰਸ਼ੰਸਕਾਂ ਨੂੰ ਇਹ ਵੀਡੀਓ ਨੂੰ ਖੂਬ ਪਸੰਦ ਆ ਰਿਹਾ ਹੈ।

Neeru Bajwa-picture image source- instagram

ਜੇ ਗੱਲ ਕਰੀਏ ਅਦਾਕਾਰਾ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਅਦਾਕਾਰੀ ਦੇ ਜਲਵੇ ਬਿਖੇਰਨ ਲਈ ਤਿਆਰ ਹੈ।  ਉਨ੍ਹਾਂ ਦੀ ਝੋਲੀ ‘ਚ ‘ਪਾਣੀ ‘ਚ ਮਧਾਣੀ’, ‘ਫੱਟੇ ਦਿੰਦੇ ਚੱਕ ਪੰਜਾਬੀ’, ‘ਸਨੋਅਮੈਨ’, ‘ਕਲੀ ਜੋਟਾ’ ਵਰਗੀਆਂ ਫ਼ਿਲਮਾਂ ਨੇ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network