ਨੀਰੂ ਬਾਜਵਾ ਨੇ ਆਪਣੀ ਵੱਡੀ ਬੇਟੀ ਅਨਾਇਆ ਦੇ ਨਾਲ ਸਾਂਝਾ ਕੀਤਾ ਪੁਰਾਣਾ ਵੀਡੀਓ, ਪੀਂਘ ਝੂਟਦੀ ਨਜ਼ਰ ਆ ਰਹੀਆਂ ਨੇ ਮਾਂ-ਧੀ, ਦੇਖੋ ਵੀਡੀਓ

written by Lajwinder kaur | April 23, 2021 04:04pm

ਪੰਜਾਬੀ ਐਕਟਰੈੱਸ ਅਦਾਕਾਰਾ ਨੀਰੂ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਪ੍ਰਸ਼ੰਸਕਾਂ ਦੇ ਲਈ ਕੁਝ ਨਾ ਕੁਝ ਨਵਾਂ ਪੋਸਟ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੀ ਵੱਡੀ ਬੇਟੀ ਅਨਾਇਆ ਦੇ ਨਾਲ ਆਪਣਾ ਪੁਰਾਣਾ ਵੀਡੀਓ ਸ਼ੇਅਰ ਕੀਤਾ ਹੈ।

image of neeru bajwa Image Source: instagram

ਹੋਰ ਪੜ੍ਹੋ : ਲੋੜਵੰਦ ਲੋਕਾਂ ਲਈ ਮਸੀਹਾ ਬਣਿਆ ਇਹ ਨੌਜਵਾਨ, ਆਕਸੀਜਨ ਸਿਲੰਡਰ ਪਹੁੰਚਾਉਣ ਲਈ ਵੇਚੀ 22 ਲੱਖ ਦੀ ਆਪਣੀ SUV ਗੱਡੀ

inside image of neeru bajwa with her daughter Image Source: instagram

ਇਸ ਵੀਡੀਓ ‘ਚ ਨੀਰੂ ਬਾਜਵਾ ਨੇ ਆਪਣੀ ਬੇਟੀ ਅਨਾਇਆ ਨੂੰ ਗੋਦੀ ‘ਚ ਬੈਠਾਇਆ ਹੋਇਆ ਹੈ । ਦੋਵੇਂ ਜਣੀਆਂ ਪੀਂਘ ਝੂਟ ਰਹੀਆਂ ਨੇ। ਉਹ ਆਪਣੀ ਬੇਟੀ ‘ਤੇ ਪਿਆਰ ਲੁਟਾਉਂਦੀ ਹੋਈ ਨਜ਼ਰ ਆ ਰਹੀ ਹੈ। ਇਹ ਵੀਡੀਓ ਉਨ੍ਹਾਂ ਨੇ Earth Day ਮੌਕੇ ਤੇ ਪੋਸਟ ਕਰਦੇ ਹੋਏ ਵਾਤਾਵਰਣ ਲਈ ਖ਼ਾਸ ਸੁਨੇਹਾ ਦਿੱਤਾ ਹੈ। ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਦੋ ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ। ਨੀਰੂ ਬਾਜਵਾ ਤਿੰਨ ਬੇਟੀਆਂ ਦੀ ਮਾਂ ਹੈ ਤੇ ਆਪਣੇ ਆਪ ਨੂੰ ਕਾਫੀ ਫਿੱਟ ਰੱਖਿਆ ਹੋਇਆ ਹੈ।

neeru bajwa with family Image Source: instagram

ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਵਾਰ ਫਿਰ ਤੋਂ ਪਾਲੀਵੁੱਡ ਜਗਤ ‘ਚ ਵਾਪਸੀ ਕਰ ਰਹੀ ਹੈ। ਉਨ੍ਹਾਂ ਦੀ ਝੋਲੀ ‘ਚ ‘ਪਾਣੀ ‘ਚ ਮਧਾਣੀ’, ‘ਫੱਟੇ ਦਿੰਦੇ ਚੱਕ ਪੰਜਾਬੀ’, ‘ਸਨੋਅਮੈਨ’, ‘ਕਲੀ ਜੋਟਾ’ ਵਰਗੀਆਂ ਫ਼ਿਲਮਾਂ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਮਿਊਜ਼ਿਕ ਵੀਡੀਓ ‘ਚ ਵੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।

 

View this post on Instagram

 

A post shared by Neeru Bajwa (@neerubajwa)

You may also like