ਨੀਰੂ ਬਾਜਵਾ ਨੇ ਸ਼ੇਅਰ ਕੀਤੀ ਖ਼ਾਸ ਤਸਵੀਰ, ਛੋਟੇ ਭਰਾ ਨੇ ਕੁਝ ਇਸ ਤਰ੍ਹਾਂ ਦਿੱਤਾ ਸਰਪ੍ਰਾਈਜ਼

Written by  Lajwinder kaur   |  August 06th 2020 10:42 AM  |  Updated: August 06th 2020 10:43 AM

ਨੀਰੂ ਬਾਜਵਾ ਨੇ ਸ਼ੇਅਰ ਕੀਤੀ ਖ਼ਾਸ ਤਸਵੀਰ, ਛੋਟੇ ਭਰਾ ਨੇ ਕੁਝ ਇਸ ਤਰ੍ਹਾਂ ਦਿੱਤਾ ਸਰਪ੍ਰਾਈਜ਼

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਤੇ ਬਾਕਮਾਲ ਦੀ ਅਦਾਕਾਰਾ ਨੀਰੂ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਹੋਰ ਵੇਖੋ : ਹੱਥਾਂ ‘ਚ ਦਾਤੀ ਲੈ ਕੇ ਖੇਤਾਂ ‘ਚ ਕੰਮ ਕਰਦੇ ਹੋਏ ਨਜ਼ਰ ਆਏ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ, ਦੇਖੋ ਵੀਡੀਓ

ਉਨ੍ਹਾਂ ਨੇ ਇੱਕ ਖ਼ਾਸ ਤਸਵੀਰ ਪਾਉਂਦੇ ਹੋਏ ਲਿਖਿਆ ਹੈ, ‘ਬੇਬੀ ਬਰਦਰ’ ਤੇ ਨਾਲ ਹੀ ਹੀ ਹੱਥ ਜੋੜੇ ਇਮੋਜ਼ੀ ਵੀ ਪੋਸਟ ਕੀਤਾ ਹੈ । ਉਹ ਆਪਣੇ ਭਰਾ ਦੇ ਨਾਲ ਰੱਖੜੀ ਸੈਲੀਬਰੇਟ ਕਰਦੇ ਹੋਏ ਦਿਖਾਈ ਦੇ ਰਹੇ ਨੇ । ਭੈਣ-ਭਰਾ ਦੇ ਪਿਆਰ ਨੂੰ ਦਰਸਾਉਂਦੀ ਇਹ ਤਸਵੀਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ।

ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਸਿਨੇਮੇ ‘ਤੇ ਕਾਫੀ ਸਰਗਰਮ ਨੇ । ਕੁਝ ਮਹੀਨੇ ਪਹਿਲਾਂ ਹੀ ਉਹ ਇੱਕ ਵਾਰ ਫਿਰ ਤੋਂ ਜੁੜਵਾਂ ਬੱਚੀਆਂ ਦੀ ਮਾਂ ਬਣੀ ਹੈ । ਇਸ ਤੋਂ ਇਲਾਵਾ ਉਹ ਇੱਕ ਛੋਟੇ ਪੰਜਾਬੀ ਬੱਚੇ Aryan ਦੇ ਲਈ ਫੰਡ ਇਕੱਠੇ ਕਰ ਰਹੇ ਨੇ । ਇਹ ਬੱਚਾ ਖਤਰਨਾਕ ਬਿਮਾਰੀ ਦੇ ਨਾਲ ਜੰਗ ਲੜ ਰਿਹਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network