ਨੀਰੂ ਬਾਜਵਾ ਦੀ ਜੁੜਵਾ ਧੀਆਂ ਦਾ ਇਹ ਪਿਆਰਾ ਜਿਹਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Written by  Lajwinder kaur   |  April 17th 2021 10:14 AM  |  Updated: April 17th 2021 10:22 AM

ਨੀਰੂ ਬਾਜਵਾ ਦੀ ਜੁੜਵਾ ਧੀਆਂ ਦਾ ਇਹ ਪਿਆਰਾ ਜਿਹਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਐਕਟਰੈੱਸ ਨੀਰੂ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਏਨੀਂ ਦਿਨੀਂ ਉਹ ਕੈਨੇਡਾ ਤੋਂ ਪੰਜਾਬ ਆਈ ਹੋਈ ਹੈ। ਜਿਸ ਕਰਕੇ ਉਹ ਆਪਣੀ ਫੈਮਿਲੀ ਤੇ ਖ਼ਾਸ ਕਰਕੇ ਆਪਣੀ ਬੱਚੀਆਂ ਨੂੰ ਕਾਫੀ ਯਾਦ ਕਰ ਰਹੀ ਹੈ। ਉਹ ਅਕਸਰ ਹੀ ਆਪਣੀ ਬੱਚੀਆਂ ਦੀਆਂ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

image of neeru bajwa hotty image credit: instagram.com/neerubajwa

ਹੋਰ ਪੜ੍ਹੋ : ਨੇਹਾ ਕੱਕੜ ਨੇ ਆਪਣੇ ਭਰਾ ਟੋਨੀ ਕੱਕੜ ਨੂੰ ਵੀਡੀਓ ਸ਼ੇਅਰ ਕਰਕੇ ਦਿੱਤਾ ਖ਼ਾਸ ਤੋਹਫਾ, ਘਰ ‘ਚ ਬਣਵਾ ਰਹੇ ਨੇ ਕ੍ਰਿਕੇਟ ਗਰਾਉਂਡ

inside image of neeru bajwa image credit: instagram.com/neerubajwa

ਇਸ ਵਾਰ ਉਨ੍ਹਾਂ ਨੇ ਆਪਣੀ ਟਵਿਨਸ ਬੇਟੀਆਂ ਦੀਆਂ ਇੱਕ ਕਿਊਟ ਜਿਹਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਆਲੀਆ ਤੇ ਅਕੀਰਾ ਦੀ ਮਸਤੀ ਦੇਖਣ ਨੂੰ ਮਿਲ ਰਹੀ ਹੈ। ਇਸ ਵੀਡੀਓ ਨੂੰ ਨੀਰੂ ਬਾਜਵਾ ਨੇ ਗਾਇਕ ਜੈਜ਼ੀ ਬੀ ਦੇ ਸੌਂਗ ਯਾਰੀ ਦੇ ਨਾਲ ਪੋਸਟ ਕੀਤਾ ਹੈ। ਦਰਸ਼ਕਾਂ ਨੂੰ ਇਹ ਵੀਡੀਓ ਕਾਫੀ ਪਸੰਦ ਆ ਰਿਹਾ ਹੈ। ਦੱਸ ਦਈਏ ਨੀਰੂ ਬਾਜਵਾ ਤਿੰਨ ਬੱਚੀਆਂ ਦੀ ਮਾਂ ਹੋਣ ਦੇ ਬਾਵਜੂਦ ਕਾਫੀ ਫਿੱਟ ਹੈ। ਪਿਛਲੇ ਸਾਲ ਉਨ੍ਹਾਂ ਨੇ ਜੁੜਵਾ ਬੇਟੀਆਂ ਨੂੰ ਜਨਮ ਦਿੱਤਾ ਸੀ।

neeru bajwa's twins pics image credit: instagram.com/neerubajwa

ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਉਨ੍ਹਾਂ ਦੀ ਝੋਲੀ ‘ਪਾਣੀ ‘ਚ ਮਧਾਣੀ’, ‘ਫੱਟੇ ਦਿੰਦੇ ਚੱਕ ਪੰਜਾਬੀ’, ‘ਸਨੋਅਮੈਨ’, ‘ਕਲੀ ਜੋਟਾ’ ਵਰਗੀਆਂ ਫ਼ਿਲਮਾਂ ਨੇ। ਇਸ ਤੋਂ ਇਲਾਵਾ ਉਹ ਕਈ ਪੰਜਾਬੀ ਗਾਣਿਆਂ ਦੇ ਵੀਡੀਓਜ਼ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।

 

View this post on Instagram

 

A post shared by Neeru Bajwa (@neerubajwa)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network