ਨੀਰੂ ਬਾਜਵਾ ਨੇ ਨੌਦੀਪ ਕੌਰ ਦੇ ਦਰਦ ਨੂੰ ਬਿਆਨ ਕਰਦੀ ਇਹ ਪੈਂਟਿੰਗ ਕੀਤੀ ਸਾਂਝੀ, ਐਕਟਰੈੱਸ ਨੇ ਪੋਸਟ ਪਾ ਕੇ ਨੌਦੀਪ ਦੀ ਰਿਹਾਈ ਲਈ ਚੁੱਕੀ ਆਵਾਜ਼

written by Lajwinder kaur | February 09, 2021

ਹਰਿਆਣਾ ਦੀ ਮਜ਼ਦੂਰ ਅਧਿਕਾਰ ਕਾਰਕੁੰਨ ਨੌਦੀਪ ਕੌਰ, ਜਿਸ ਦੀ ਰਿਹਾਈ ਦੀ ਮੰਗ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਨੇ ਕੀਤੀ ਹੈ । ਇਹ ਮੁੱਦਾ ਕੌਮਾਂਤਰੀ ਪੱਧਰ ‘ਤੇ ਪਹੁੰਚ ਚੁੱਕਿਆ ਹੈ । ਪੰਜਾਬੀ ਕਲਾਕਾਰ ਵੀ ਨੌਦੀਪ ਕੌਰ ਦੇ ਹੱਕ ‘ਚ ਆਪਣੀ ਆਵਾਜ਼ ਨੂੰ ਬੁਲੰਦ ਕਰ ਰਹੇ ਨੇ।

inside image of neeru bajwa  ਹੋਰ ਪੜ੍ਹੋ : ਰਾਕੇਸ਼ ਟਿਕੈਤ ਨੇ ਪੰਜਾਬੀ ਗਾਇਕ ਜੱਸ ਬਾਜਵਾ ਨੂੰ ਦਿੱਤਾ ਆਸ਼ੀਰਵਾਦ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਇਹ ਤਸਵੀਰ

ਚਿੱਤਰਕਾਰ ਅਮਨਦੀਪ ਸਿੰਘ ਨੇ ਨੌਦੀਪ ਕੌਰ ਦੀ ਬਣਾਈ ਹੋਈ ਪੈਂਟਿੰਗ ਨੂੰ ਪੰਜਾਬੀ ਐਕਟਰੈੱਸ ਨੀਰੂ ਬਾਜਵਾ ਨੇ ਸਾਂਝੀ ਕੀਤੀ ਹੈ । ਇਹ ਤਸਵੀਰ ਨੌਦੀਪ ਕੌਰ ਦੇ ਜੈਲ ‘ਚ ਬੰਦ ਹੋਣ ਦੇ ਦਰਦ ਨੂੰ ਬਿਆਨ ਕਰ ਰਹੀ ਹੈ।  ਨੀਰੂ ਬਾਜਵਾ ਨੇ ਇਸ ਪੈਂਟਿੰਗ ਨੂੰ ਪੋਸਟ ਕਰਦੇ ਹੋਏ ਨੌਦੀਪ ਕੌਰ ਦੀ ਰਿਹਾਈ ਦੀ ਅਪੀਲ ਕੀਤੀ ਹੈ।

inside pic of neeru bajwa raise his vocie for nodeep kaur

ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੀ ਪੁਲਿਸ ਵੱਲੋਂ 12 ਜਨਵਰੀ ਨੂੰ ਕੁੰਡਲੀ ਬਾਰਡਰ ਤੋਂ ਮਜ਼ਦੂਰ ਅਧਿਕਾਰ ਕਾਰਕੁੰਨ ਨੌਦੀਪ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਪੰਜਾਬੀ ਗਾਇਕ ਸ਼ੀਰਾ ਜਸਵੀਰ ਨੇ ਪੋਸਟ ਪਾ ਕੇ ਨੌਦੀਪ ਕੌਰ ਦੇ ਲਈ ਇਨਸਾਫ ਦੀ ਮੰਗ ਕੀਤੀ ਹੈ।

release nodeep kaur

 

 

View this post on Instagram

 

A post shared by Neeru Bajwa (@neerubajwa)

0 Comments
0

You may also like