ਨੀਰੂ ਬਾਜਵਾ ਨੇ ਸ਼ੇਅਰ ਕੀਤਾ ਆਪਣੀ ਜੁੜਵਾ ਧੀਆਂ ਦਾ ਇਹ ਕਿਊਟ ਵੀਡੀਓ

written by Lajwinder kaur | December 23, 2021

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਨੀਰੂ ਬਾਜਵਾ Neeru Bajwa ਜੋ ਕਿ ਏਨੀਂ ਦਿਨੀਂ ਗਿੱਪੀ ਗਰੇਵਾਲ ਦੇ ਨਾਲ ਸ਼ਾਵਾ ਨੀ ਗਿਰਧਾਰੀ ਲਾਲ ਚ ਨਜ਼ਰ ਆ ਰਹੀ ਹੈ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੀ ਮਜ਼ੇਦਾਰ ਵੀਡੀਓਜ਼ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੀ ਜੁੜਵਾ ਧੀਆਂ ਦਾ ਇੱਕ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਦੀਆ ਮਿਰਜ਼ਾ ਨੇ ਗੋਲਡਨ ਯੈਲੋ ਰੰਗ ਦੇ ਲਹਿੰਗੇ ‘ਚ ਬਿਖੇਰੀਆਂ ਆਪਣੀ ਦਿਲਕਸ਼ ਅਦਾਵਾਂ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

ਇਸ ਵੀਡੀਓ ਤੁਸੀਂ ਦੇਖ ਸਕਦੇ ਹੋ ਨੀਰੂ ਦੀਆਂ ਜੁੜਵਾ ਧੀਆਂ ਅਕੀਰਾ ਅਤੇ ਆਲਿਆ ਆਪਣੀ ਤੋਤਲੀ ਆਵਾਜ਼ 'ਚ ਗੱਲਾਂ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ  ਹਨ। ਪਰ ਕਿਸੇ ਨੂੰ ਬੱਚੀਆਂ ਦੀਆਂ ਇਹ ਗੱਲਾਂ ਸਮਝ ਨਹੀਂ ਆ ਰਹੀਆਂ ਹਨ। ਜਿਸ ਕਰਕੇ ਖੁਦ ਨੀਰੂ ਨੇ ਵੀ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਮੈਂ ਸੱਚਮੁੱਚ ਚਾਹੁੰਦੀ ਹਾਂ ਕਿ ਮੈਂ #babylanguage ਜਾਣਦੀ ... #sisters ਇੱਕ ਗੰਭੀਰ ਗੱਲਬਾਤ ਕਰਦੀਆਂ ਹੋਈਆਂ, ਸਿਰਫ ਉਹ ਸਮਝਦੀਆਂ ਨੇ ਜਾਂ ਲੜਦੀਆਂ ਨੇ... ਬਹੁਤ ਜ਼ਿਆਦਾ cuteness...’ ਨਾਲ ਹੀ ਹਾਰਟ ਵਾਲੇ ਇਮੋਜ਼ੀ ਪੋਸਟ ਕੀਤਾ ਹੈ। ਕਲਾਕਾਰ ਅਤੇ ਪ੍ਰਸ਼ੰਸਕਾਂ ਵੀ ਕਮੈਂਟ ਕਰਕੇ ਇਸ ਕਿਊਟ ਵੀਡੀਓ ਦੀ ਤਾਰੀਫ ਕਰ ਰਹੇ ਹਨ।

ਹੋਰ ਪੜ੍ਹੋ : ਕੀ ਸ਼ਹਿਨਾਜ਼ ਗਿੱਲ ਨਜ਼ਰ ਆਵੇਗੀ ਹਾਲੀਵੁੱਡ ਸੀਰੀਜ਼ Lucifer 'ਚ, ਪੋਸਟਰ ਸਾਂਝਾ ਕਰਦੇ ਹੋਏ ਕਿਹਾ- 'ਅਸਲੀ ਬਿੱਗ ਬੌਸ ਤਾਂ ਇਹ ਹੈ'

ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਲੰਬੇ ਅਰਸੇ ਤੋਂ ਪੰਜਾਬੀ ਫ਼ਿਲਮੀ ਜਗਤ ਦੇ ਨਾਲ ਜੁੜੀ ਹੋਈ ਹੈ। ਉਨ੍ਹਾਂ ਦੇ ਹਰ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਕਾਫੀ ਸਰਾਹਿਆ ਗਿਆ ਹੈ । ਨੀਰੂ ਬਾਜਵਾ ‘ਜੱਟ ਐਂਡ ਜੂਲੀਅਟ’, ਛੜਾ, ਆਟੇ ਦੀ ਚਿੜੀ, ਸਣੇ ਕਈ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ। ਨੀਰੂ ਬਾਜਵਾ ਪੰਜਾਬੀ ਫ਼ਿਲਮੀ ਜਗਤ ਦੀ ਟਾਪ ਅਦਾਕਾਰਾਂ ‘ਚੋਂ ਇੱਕ ਹੈ। ਇਸ ਤੋਂ ਇਲਾਵਾ ਉਹ ਆਪਣੇ ਬ੍ਰਾਂਡ ਹੇਠ ਪੰਜਾਬੀ ਫ਼ਿਲਮਾਂ ਵੀ ਬਣਾ ਰਹੀ ਹੈ। ਜੇ ਗੱਲ ਕਰੀਏ ਉਨ੍ਹਾਂ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੀ ਝੋਲੀ ‘ਚ ਫੱਟੇ ਦਿੰਦੇ ਚੱਕ ਪੰਜਾਬੀ, ਸਨੋਅਮੈੱਨ, ਕੋਕਾ, ਕਲੀ ਜੋਟਾ ਅਤੇ ਕਈ ਹੋਰ ਫ਼ਿਲਮਾਂ ਨੇ। ਏਹੀ ਨਹੀਂ ਉਹ ਬਹੁਤ ਜਲਦ ਹਾਲੀਵੁੱਡ ਫ਼ਿਲਮ ‘ਚ ਵੀ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।

 

View this post on Instagram

 

A post shared by Neeru Bajwa (@neerubajwa)

You may also like