ਨੀਰੂ ਬਾਜਵਾ ਨੇ ਭੈਣ ਰੁਬੀਨਾ ਦੇ ਵਿਆਹ ‘ਤੇ ਕੀਤਾ ਸੀ ਖੂਬ ਡਾਂਸ, ਅਦਾਕਾਰਾ ਨੇ ਵੀਡੀਓ ਕੀਤਾ ਸਾਂਝਾ

written by Shaminder | November 21, 2022 10:35am

ਨੀਰੂ ਬਾਜਵਾ (Neeru Bajwa) ਦੀ ਭੈਣ ਰੁਬੀਨਾ (Rubina Bajwa) ਦਾ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਹੈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋਈਆਂ ਸਨ । ਇਸ ਵਿਆਹ ‘ਚ ਨੀਰੂ ਬਾਜਵਾ ਨੇ ਖੂਬ ਮਸਤੀ ਕੀਤੀ ਸੀ । ਨੀਰੂ ਬਾਜਵਾ ਨੇ ਹੁਣ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੀ ਭੈਣ ਰੁਬੀਨਾ ਬਾਜਵਾ ਦੇ ਵਿਆਹ ‘ਚ ਖੂਬ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ।

Rubina And Neeru Bajwa

ਹੋਰ ਪੜ੍ਹੋ : ਟੀਵੀ ਅਦਾਕਾਰ ਕਰਣ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਨੇ ਦੁਬਈ ‘ਚ ਖਰੀਦਿਆਂ ਕਰੋੜਾਂ ਦਾ ਆਲੀਸ਼ਾਨ ਘਰ

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਭੈਣਾਂ ਨੱਚ ਰਹੀਆਂ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ‘ਤੇ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ । ਦੱਸ ਦਈਏ ਕਿ ਨੀਰੂ ਬਾਜਵਾ ਦੀ ਆਪਣੀਆਂ ਭੈਣਾਂ ਦੇ ਨਾਲ ਬਹੁਤ ਵਧੀਆ ਬਾਂਡਿੰਗ ਹੈ ਅਤੇ ਦੋਵੇਂ ਜਣੀਆਂ ਅਕਸਰ ਇੱਕਠੀਆਂ ਸਮਾਂ ਬਿਤਾਉਂਦੀਆਂ ਦਿਖਾਈ ਦਿੰਦੀਆਂ ਹਨ ।

Neeru Bajwa Image Source : Instagram

ਹੋਰ ਪੜ੍ਹੋ  : ‘ਸਨੋਮੈਨ’ ਫ਼ਿਲਮ ਦਾ ਕ੍ਰਾਈਮ ਅਤੇ ਥ੍ਰਿਲਰ ਦੇ ਨਾਲ ਭਰਪੂਰ ਟ੍ਰੇਲਰ ਹੋਇਆ ਰਿਲੀਜ਼

ਰੁਬੀਨਾ ਬਾਜਵਾ ਵੀ ਭੈਣ ਵਾਂਗ ਫ਼ਿਲਮਾਂ ‘ਚ ਸਰਗਰਮ ਹੈ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । ਜਲਦ ਹੀ ਉਹ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣ ਵਾਲੀ ਹੈ । ਜਦੋਂਕਿ ਨੀਰੂ ਬਾਜਵਾ ਦਾ ਹਾਲ ਹੀ ‘ਚ ਫ਼ਿਲਮ ‘ਸਨੋਮੈਨ’ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ।

inside image of neeru bajwa with hubby

ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ । ਜਲਦ ਹੀ ਨੀਰੂ ਇਹ ਫ਼ਿਲਮ ਰਿਲੀਜ਼ ਹੋਵੇਗੀ । ਰੁਬੀਨਾ ਬਾਜਵਾ ਨੇ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ ਅਤੇ ਜਲਦ ਹੀ ਉਹ ਵੀ ਕਈ ਫ਼ਿਲਮਾਂ ‘ਚ ਅਦਾਕਾਰੀ ਦਿਖਾਈ ਦੇਵੇਗੀ ।

 

View this post on Instagram

 

A post shared by Neeru Bajwa (@neerubajwa)

You may also like