
ਨੀਰੂ ਬਾਜਵਾ (Neeru Bajwa) ਏਨੀਂ ਦਿਨੀਂ ਆਪਣੀ ਫ਼ਿਲਮ ‘ਕੋਕਾ’ ਨੂੰ ਲੈ ਕੇ ਚਰਚਾ ‘ਚ ਹੈ । ਉਸ ਦੀ ਫ਼ਿਲਮ ਦਾ ਗੀਤ ਡਾਰਲਿੰਗ ਬੀਤੇ ਦਿਨ ਰਿਲੀਜ ਹੋਇਆ ਹੈ । ਜਿਸ ਤੋਂ ਬਾਅਦ ਅਦਾਕਾਰਾ ਨੇ ਇਸ ਗੀਤ ‘ਤੇ ਪਤੀ ਦੇ ਨਾਲ ਇੱਕ ਵੀਡੀਓ ਕ੍ਰੀਏਟ ਕੀਤਾ ਹੈ । ਇਸ ਵੀਡੀਓ (Video) ‘ਚ ਦੋਵੇਂ ਖੂਬ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਨੀਰੂ ਬਾਜਵਾ ਅਕਸਰ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ । ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੁੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਗੱਲ ਕਰੀਏ ਤਾਂ ‘ਜੱਟ ਐਂਡ ਜੂਲੀਅਟ’, ‘ਛੜਾ’ ਸਮੇਤ ਕਈ ਫ਼ਿਲਮਾਂ ਸ਼ਾਮਿਲ ਹਨ ।

ਹੋਰ ਪੜ੍ਹੋ : ਨੀਰੂ ਬਾਜਵਾ ਸੱਸ ਦੇ ਨਾਲ ਘਰ ਦੇ ਕੰਮਾਂ ‘ਚ ਮਦਦ ਕਰਦੀ ਆਈ ਨਜ਼ਰ, ਵੇਖੋ ਸੱਸ ਨੂੰਹ ਦੀ ਗੌਸਿਪ ਦਾ ਪਿਆਰਾ ਜਿਹਾ ਵੀਡੀਓ
ਨੀਰੂ ਬਾਜਵਾ ਜਲਦ ਹੀ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਅਦਾਕਾਰੀ ਕਰਦੀ ਹੋਈ ਦਿਖਾਈ ਦੇਵੇਗੀ । ਜਿਸ ਦਾ ਖੁਲਾਸਾ ਅਦਾਕਾਰਾ ਨੇ ਕੁਝ ਸਮਾਂ ਪਹਿਲਾਂ ਇੱਕ ਪੋਸਟ ਸਾਂਝੀ ਕਰਕੇ ਕੀਤਾ ਸੀ । ਜਲਦ ਹੀ ਨੀਰੂ ਬਾਜਵਾ ਫ਼ਿਲਮ ‘ਕਲੀ ਜੋਟਾ’ ‘ਚ ਸਤਿੰਦਰ ਸਰਤਾਜ ਦੇ ਨਾਲ ਅਦਾਕਾਰੀ ਕਰਦੀ ਹੋਈ ਦਿਖਾਈ ਦੇਵੇਗੀ । ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰੋਜੈਕਟਸ ‘ਤੇ ਕੰਮ ਕਰ ਰਹੀ ਹੈ ।

ਹੋਰ ਪੜ੍ਹੋ : ਨੀਰੂ ਬਾਜਵਾ ਨੇ ਆਪਣੀ ਬੇਟੀਆਂ ਨੂੰ ਯਾਦ ਕਰਦੇ ਹੋਏ ਸਾਂਝਾ ਕੀਤਾ ਇਹ ਪਿਆਰਾ ਜਿਹਾ ਵੀਡੀਓ
ਨੀਰੂ ਬਾਜਵਾ ਪੰਜਾਬੀ ਇੰਡਸਟਰੀ ‘ਚ ਐਂਟਰੀ ਕਰਨ ਤੋਂ ਪਹਿਲਾਂ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਅਦਾਕਾਰੀ ਕਰਦੀ ਹੋਈ ਦਿਖਾਈ ਦਿੰਦੀ ਸੀ ।ਪਰ ਬਾਲੀਵੁੱਡ ਦਾ ਐਕਸਪੀਰੀਅੰਸ ਕੁਝ ਵਧੀਆ ਨਾ ਹੋਣ ਕਾਰਨ ਉਸ ਨੇ ਬਾਲੀਵੁੱਡ ਤੋਂ ਕਿਨਾਰਾ ਕਰ ਲਿਆ ਸੀ । ਜਿਸ ਤੋਂ ਬਾਅਦ ਹੁਣ ਉਹ ਪੰਜਾਬੀ ਫ਼ਿਲਮਾਂ ‘ਚ ਹੀ ਅਦਾਕਾਰੀ ਕਰਦੀ ਹੋਈ ਦਿਖਾਈ ਦਿੰਦੀ ਹੈ ।

ਨੀਰੂ ਬਾਜਵਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਕੁਝ ਸਾਲ ਪਹਿਲਾਂ ਹੋਇਆ ਸੀ ਅਤੇ ਇਸ ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਤਿੰਨ ਧੀਆਂ ਨੇ ਜਨਮ ਲਿਆ । ਨੀਰੂ ਬਾਜਵਾ ਖੁਦ ਵੀ ਤਿੰਨ ਭੈਣਾਂ ਹਨ । ਉਨ੍ਹਾਂ ਤੋਂ ਛੋਟੀਆਂ ਦੋ ਹੋਰ ਭੈਣਾਂ ਰੁਬੀਨਾ ਅਤੇ ਸਬਰੀਨਾ ਬਾਜਵਾ ਹਨ । ਰੁਬੀਨਾ ਬਾਜਵਾ ਤਾਂ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੀ ਹੈ ।
View this post on Instagram