
ਪੰਜਾਬੀ ਅਦਾਕਾਰਾ ਨੀਰੂ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਇੰਨ੍ਹੀਂ ਦਿਨੀਂ ਉਹ ਆਪਣੀ ਆਉਣ ਵਾਲੀ ਫ਼ਿਲਮ ਸਨੋਅਮੈਨ ਨੂੰ ਲੈ ਕੇ ਸੁਰਖੀਆਂ ਵਿੱਚ ਬਣੀ ਹੋਈ ਹੈ। ਇਹ ਫ਼ਿਲਮ ਜਲਦ ਹੀ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੀ ਹੈ। ਨੀਰੂ ਜੋ ਕਿ ਅਕਸਰ ਹੀ ਆਪਣੀ ਪਰਿਵਾਰਕ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੀ ਛੋਟੀਆਂ ਭੈਣਾਂ ਦੇ ਨਾਲ ਇੱਕ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ ਤੇ ਨਾਲ ਹੀ ਭੈਣਾਂ ਲਈ ਖ਼ਾਸ ਨੋਟ ਵੀ ਲਿਖਿਆ ਹੈ।
ਹੋਰ ਪੜ੍ਹੋ: ਦੁਬਈ ਦੀਆਂ ਸੜਕਾਂ ‘ਤੇ ਮਨਕੀਰਤ ਔਲਖ ਆਪਣੇ ਦੋਸਤਾਂ ਦੇ ਨਾਲ ਗੇੜੀਆਂ ਲਾਉਂਦੇ ਆਏ ਨਜ਼ਰ, ਵੀਡੀਓ ਹੋਇਆ ਵਾਇਰਲ

ਅਦਾਕਾਰਾ ਨੀਰੂ ਬਾਜਵਾ ਨੇ ਆਪਣੀ ਭੈਣ ਰੁਬੀਨਾ ਬਾਜਵਾ ਅਤੇ ਸਬਰੀਨਾ ਬਾਜਵਾ ਨਾਲ ਇੱਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਜਿਸ ਨੂੰ ਪ੍ਰਸ਼ੰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਤਸਵੀਰ ਵਿੱਚ ਤਿੰਨੋਂ ਭੈਣਾਂ ਇਕੱਠੇ ਪੋਜ਼ ਦਿੰਦੀਆਂ ਹੋਈਆਂ ਦਿਖਾਈ ਦੇ ਰਹੀ ਹਨ। ਇਹ ਤਸਵੀਰ ਰੁਬੀਨਾ ਬਾਜਵਾ ਦੇ ਵਿਆਹ ਸਮੇਂ ਦੀ ਹੈ।

ਅਦਾਕਾਰਾ ਨੀਰੂ ਬਾਜਵਾ ਨੇ ਕੈਪਸ਼ਨ ਵਿੱਚ ਲਿਖਿਆ, ‘ਮੇਰੇ ਦੋਸਤ...ਮੇਰੇ ਚੀਅਰਲੀਡਰ... ਜਦੋਂ ਮੈਂ ਉਦਾਸ ਹੋ ਜਾਂਦੀ ਹਾਂ, ਮੇਰੇ ਪੱਕੇ ਦੋਸਤ, ਮੇਰੇ ਵਿਸ਼ਵਾਸਪਾਤਰ... ਮੇਰੀਆਂ ਭੈਣਾਂ ❤️❤️...’। ਇਸ ਤਸਵੀਰ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਖੂਬ ਪਿਆਰ ਲੁੱਟਾ ਰਹੇ ਹਨ। ਇਸ ਤਸਵੀਰ ਉੱਪਰ ਅਦਾਕਾਰਾ ਰੁਬੀਨਾ ਨੇ ਕਮੈਂਟ ਕਰ ਲਿਖਿਆ, ਮਾਈ ਲਵ ।

ਨੀਰੂ ਬਾਜਵਾ ਜਲਦ ਹੀ ਫਿਲਮ ਸਨੋਅਮੈਨ ਵਿੱਚ ਨਜ਼ਰ ਆਵੇਗੀ। ਇਸ ਫਿਲਮ ਵਿੱਚ ਜੈਜ਼ੀ ਬੀ, ਰਾਣਾ ਰਣਬੀਰ ਮੁੱਖ ਭੂਮਿਕਾ ਵਿੱਚ ਦਿਖਾਈ ਦੇਣਗੇ। ਇਹ ਫਿਲਮ 2 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਨੀਰੂ ਬਾਜਵਾ ਬਾਲੀਵੁੱਡ ਦੀ ਇੱਕ ਫਿਲਮ ‘ਚ ਵੀ ਐਕਟਿੰਗ ਕਰਨ ਜਾ ਰਹੀ ਹੈ। ਉਹ ਬਾਲੀਵੁੱਡ ਐਕਟਰ ਜਾਨ ਅਬਰਾਹਮ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਨੀਰੂ ਦੀ ਝੋਲੀ ਹਾਲੀਵੁੱਡ ਫ਼ਿਲਮ ਵੀ ਹੈ।
View this post on Instagram