ਨੀਰੂ ਬਾਜਵਾ ਨੇ ਸ਼ੇਅਰ ਕੀਤੀ ਫ਼ਿਲਮ 'ਕਲੀ ਜੋਟਾ' ਦੀ ਬੀਟੀਐਸ ਵੀਡੀਓ, ਸਾਈਕਲ 'ਤੇ ਮਸਤੀ ਕਰਦੀ ਨਜ਼ਰ ਆਈ ਅਦਾਕਾਰਾ

Reported by: PTC Punjabi Desk | Edited by: Pushp Raj  |  January 20th 2023 05:40 PM |  Updated: January 20th 2023 05:54 PM

ਨੀਰੂ ਬਾਜਵਾ ਨੇ ਸ਼ੇਅਰ ਕੀਤੀ ਫ਼ਿਲਮ 'ਕਲੀ ਜੋਟਾ' ਦੀ ਬੀਟੀਐਸ ਵੀਡੀਓ, ਸਾਈਕਲ 'ਤੇ ਮਸਤੀ ਕਰਦੀ ਨਜ਼ਰ ਆਈ ਅਦਾਕਾਰਾ

BTS video from film 'Kali Jotta': ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ 'ਚ ਖ਼ਾਸ ਥਾਂ ਬਣਾ ਚੁੱਕੀ ਹੈ। ਇਨ੍ਹੀਂ ਦਿਨੀਂ ਨੀਰੂ ਬਾਜਵਾ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਕਲੀ ਜੋਟਾ' ਨੂੰ ਲੈ ਕੇ ਸੁਰਖੀਆਂ 'ਚ ਹੈ। ਫੈਨਜ਼ ਅਦਾਕਾਰਾ ਦੀ ਇਸ ਨਵੀਂ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ, ਅਜਿਹੇ 'ਚ ਅਦਾਕਾਰਾ ਨੇ ਇਸ ਫ਼ਿਲਮ ਨਾਲ ਸਬੰਧਤ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

image From instagram

ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ 'ਚ ਖ਼ਾਸ ਥਾਂ ਬਣਾ ਚੁੱਕੀ ਹੈ। ਇਨ੍ਹੀਂ ਦਿਨੀਂ ਨੀਰੂ ਬਾਜਵਾ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਕਲੀ ਜੋਟਾ' ਨੂੰ ਲੈ ਕੇ ਸੁਰਖੀਆਂ 'ਚ ਹੈ। ਫੈਨਜ਼ ਅਦਾਕਾਰਾ ਦੀ ਇਸ ਨਵੀਂ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ, ਅਜਿਹੇ 'ਚ ਅਦਾਕਾਰਾ ਨੇ ਇਸ ਫ਼ਿਲਮ ਨਾਲ ਸਬੰਧਤ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

ਦੱਸ ਦਈਏ ਕਿ ਨੀਰੂ ਬਾਜਵਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਅਦਾਕਾਰਾ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੀਆਂ ਗੱਲਾਂ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਅਦਾਕਾਰਾ ਨੇ ਆਪਣੀ ਨਵੀਂ ਫ਼ਿਲਮ 'ਕਲੀ ਜੋਟਾ' ਨਾਲ ਸਬੰਧਤ ਇੱਕ ਵੀਡੀਓ ਸ਼ੇਅਰ ਕੀਤੀ ਹੈ।

ਨੀਰੂ ਬਾਜਵਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਫ਼ਿਲਮ 'ਕਲੀ ਜੋਟਾ' ਦੇ ਸੈੱਟ ਦੀ ਇੱਕ ਬੀਟੀਐਸ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਅਦਾਕਾਰਾ ਆਪਣੀ ਕੋ-ਸਟਾਰ ਨਾਲ ਸੀਨ ਸ਼ੂਟ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਵਿੱਚ ਅਦਾਕਾਰਾ ਸਾਈਕਲ 'ਤੇ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ਮੁਤਾਬਕ ਵਿਖਾਏ ਗਏ ਸੀਨ 'ਚ ਨੀਰੂ ਆਪਣੀ ਸਹੇਲੀ ਨਾਲ ਸਾਈਕਲ 'ਤੇ ਜਾਂਦੀ ਹੋਈ ਨਜ਼ਰ ਆ ਰਹੀ ਹੈ, ਇੱਕ ਥਾਂ ਪਹੁੰਚਣ ਮਗਰੋਂ ਉਹ ਲੱਤ ਮਾਰ ਕੇ ਹੋਰਨਾਂ ਲੋਕਾਂ ਦੇ ਸਾਈਕਲ ਸੁੱਟ ਦਿੰਦੀ ਹੈ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ, " ਜੇ ਕੋਈ ਅਜ਼ਾਦੀ, ਬੇਪਰਵਾਹੀ, ਖੁਸ਼ੀ ਦੇ ਦਿਨਾਂ ਨੂੰ ਫੜ ਸਕਦਾ ❤️ ਤੇਰੇ ਕਰਕੇ ਮੈਂ ਥੋੜਾ ਜਿਹਾ ਹੱਸੀ , ਥੋੜਾ ਘੱਟ ਰੋਈ #bff " ਇਸ ਦੇ ਨਾਲ ਹੀ ਇੱਕ ਬੀਟੀਐਸ ਵੀਡੀਓ ਦੇ ਕੈਪਸ਼ਨ ਵਿੱਚ ਨੀਰੂ ਨੇ ਲਿਖਿਆ, '#bts #kalijotta #feb3 ❤️'

image From instagram

ਹਾਲੀ ਹੀ ਵਿੱਚ ਇਸ ਫ਼ਿਲਮ ਦਾ ਟ੍ਰੇਲਰ ਤੇ ਗੀਤ ਰਿਲੀਜ਼ ਹੋ ਚੁੱਕੇ ਹਨ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਫ਼ਿਲਮ ਲੋਕਾਂ ਨੂੰ ਉਨ੍ਹਾਂ ਦੇ ਨਿੱਕੇ-ਨਿੱਕੇ ਸੁਫਨੇ ਪੂਰੇ ਕਰਨ ਤੇ ਉਨ੍ਹਾਂ ਦੀ ਮਹੱਤਤਾ ਨੂੰ ਸਮਝਾਉਣ ਦੀ ਕੋਸ਼ਿਸ਼ ਹੈ। ਇਹ ਫ਼ਿਲਮ ਇਹ ਦਰਸਾਊਂਦੀ ਹੈ ਕਿ ਕਿਵੇਂ ਇੱਕ ਆਜ਼ਾਦ ਖਿਆਲਾਂ ਵਾਲੀ ਕੁੜੀ  ਸਮਾਜ ਵੱਲੋਂ ਲਗਾਈਆਂ ਗਈਆਂ ਪਾਬੰਦੀਂਆ ਵਿਚਾਲੇ ਉਲਝ ਜਾਂਦੀ ਹੈ। ਇਹ ਕਹਾਣੀ ਰਾਬੀਆ ਤੇ ਦੀਦਾਰ ਦੀ ਪ੍ਰੇਮ ਕਹਾਣੀ ਨੂੰ ਦਰਸਾਉਂਦੀ ਹੈ।

ਇਸ ਫ਼ਿਲਮ ਦੇ ਗੀਤ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਦਾ ਪਹਿਲਾ ਗੀਤ 'ਨਿਹਾਰ ਲੈਣ ਦੇ' ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਖ਼ੁਦ ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਗਾਇਆ ਹੈ। ਹੁਣ ਤੱਕ ਇਸ ਨੂੰ 3.2 ਮਿਲਿਅਨ ਤੋਂ ਵਧ ਲੋਕ ਦੇਖ ਤੇ ਪਸੰਦ ਕਰ ਚੁੱਕੇ ਹਨ।

Kali jotta movie image From instagram

ਹੋਰ ਪੜ੍ਹੋ: ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੀ ਮੰਗਣੀ 'ਚ ਕੁੱਤੇ ਨੇ ਨਿਭਾਈ ਇੱਕ ਰਸਮ, ਵੀਡੀਓ ਹੋਈ ਵਾਇਰਲ

ਇਸ ਫ਼ਿਲਮ ਨੂੰ ਵਿਜੇ ਕੁਮਾਰ ਅਰੋੜਾ ਡਾਇਰੈਕਟ ਕਰ ਰਹੇ ਹਨ, ਇਸ ਦੇ ਨਾਲ ਸੰਨੀ ਰਾਜ, ਵਰੁਣ ਅਰੋੜਾ ਤੇ ਸਰਲਾ ਰਾਣੀ ਇਸ ਫ਼ਿਲਮ ਦੇ ਪ੍ਰੋਡੀਊਸਰ ਹਨ। ਇਸ ਫ਼ਿਲਮ ਨੂੰ ਹਰਇੰਦਰ ਕੌਰ ਵੱਲੋਂ ਲਿਖਿਆ ਗਿਆ ਹੈ। ਨੀਰੂ ਬਾਜਵਾ ਤੇ ਸਤਿੰਦਰ ਦੀ ਇਹ ਫ਼ਿਲਮ 3 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫੈਨਜ਼ ਵੀ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।

 

View this post on Instagram

 

A post shared by Neeru Bajwa (@neerubajwa)

 

 

View this post on Instagram

 

A post shared by Neeru Bajwa (@neerubajwa)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network