
ਨੀਰੂ ਬਾਜਵਾ (Neeru Bajwa) ਨੇ ਆਪਣੀ ਸੱਸ (Mother-in-law) ਦੇ ਨਾਲ ਇੱਕ ਮਜ਼ੇਦਾਰ ਵੀਡੀਓ (Video) ਸਾਂਝਾ ਕੀਤਾ ਹੈ । ਜਿਸ ‘ਚ ਦੋਵੇਂ ਨੂੰਹ ਸੱਸ ਗੌਸਿਪ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨੀਰੂ ਬਾਜਵਾ ਆਪਣੀ ਸੱਸ ਨੂੰ ਵਿਆਹ ਬਾਰੇ ਪੁੱਛਦੀ ਹੈ ਕਿ ਵਿਆਹ ਕਿੰਨੀ ਕੁ ਉਮਰ ‘ਚ ਹੋ ਜਾਣਾ ਚਾਹੀਦਾ ਹੈ । ਜਿਸ ਤੋਨ ਬਾਅਦ ਉਸ ਦੀ ਸੱਸ ਕਹਿੰਦੀ ਹੈ ਕਿ 25 ਸਾਲ ਦੀ ਉਮਰ ਤਕ ਵਿਆਹ ਕਰ ਦੇਣਾ ਚਾਹੀਦਾ ਹੈ ।

ਹੋਰ ਪੜ੍ਹੋ : ਪਿਆਰ ਤੇ ਜਜ਼ਬਾਤਾਂ ਦੇ ਨਾਲ ਭਰਿਆ ਨੀਰੂ ਬਾਜਵਾ ਅਤੇ ਗੁਰਨਾਮ ਭੁੱਲਰ ਦੀ ਫ਼ਿਲਮ ‘Kokka’ ਦਾ ਟ੍ਰੇਲਰ ਹੋਇਆ ਰਿਲੀਜ਼
ਕਿਉਂਕਿ ਇਸ ਤੋਂ ਬਾਅਦ ਜੁਆਕ ਵਿਆਹ ਲਈ ਨਹੀਂ ਮੰਨਦੇ । ਦਰਅਸਲ ਇਹ ਵੀਡੀਓ ਨੀਰੂ ਬਾਜਵਾ ਨੇ ਇਹ ਵੀਡੀਓ ਆਪਣੀ ਫ਼ਿਲਮ ‘ਕੋਕਾ’ ਨੂੰ ਲੈ ਕੇ ਬਣਾਇਆ ਹੈ । ਕਿਉਂਕਿ ਇਸ ਫ਼ਿਲਮ ‘ਚ ਨੀਰੂ ਬਾਜਵਾ ਨੇ ਵੱਡੀ ਉਮਰ ਦੀ ਔਰਤ ਦਾ ਕਿਰਦਾਰ ਨਿਭਾਇਆ ਹੈ ਜਿਸ ਨੂੰ ਆਪਣੇ ਤੋਂ ਘੱਟ ਉਮਰ ਦੇ ਸ਼ਖਸ ਦੇ ਨਾਲ ਪਿਆਰ ਹੋ ਜਾਂਦਾ ਹੈ ।

ਹੋਰ ਪੜ੍ਹੋ : ਨੀਰੂ ਬਾਜਵਾ ਨੇ ਸਾਂਝਾ ਕੀਤਾ ਪਤੀ ਦੇ ਨਾਲ ਵੀਡੀਓ, ਕਿਹਾ ‘ਪਹਿਲੀ ਵਾਰ ਬਾਰਸੀਲੋਨਾ ਟਰਿੱਪ ‘ਤੇ ਜਾ ਰਹੇ ਹਾਂ’
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਮੰਮੀ ਤੇ ਮੈਂ ਵਿਆਹ ਦੀ ਸਹੀ ਉਮਰ ਬਾਰੇ ਗੱਲ ਕਰ ਰਹੇ ਹਾਂ ਤੇ ਮੰਮੀ ਦਾ ਜਵਾਬ ਪੂਰੀ ਈਮਾਨਦਾਰੀ ਦੇ ਨਾਲ । ਧੰਨਵਾਦ ਮੰਮੀ ਲਵ ਯੂ, ਮੰਮੀ ਸਭ ਲਈ ਸੇਬ ਕੱਟ ਰਹੇ ਹਨ ਤੇ ਮੈਂ ਡਿਨਰ ਦੇ ਲਈ ਗੰਡੇ ਕੱਟ ਰਹੀ ਹਾਂ’ ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਏਨੀਂ ਦਿਨੀਂ ਆਪਣੀ ਫ਼ਿਲਮ ਕੋਕਾ ਨੂੰ ਲੈ ਕੇ ਚਰਚਾ ‘ਚ ਹੈ । ਇਸ ਫ਼ਿਲਮ ‘ਚ ਅਦਾਕਾਰਾ ਦੇ ਨਾਲ ਗੁਰਨਾਮ ਭੁੱਲਰ ਨਜ਼ਰ ਆਉਣਗੇ । ਪਰਦੇ ‘ਤੇ ਇਹ ਜੋੜੀ ਪਹਿਲੀ ਵਾਰ ਇੱਕਠਿਆਂ ਨਜ਼ਰ ਆਏਗੀ ।
View this post on Instagram