Advertisment

ਕ੍ਰਾਈਮ ਅਤੇ ਥ੍ਰਿਲਰ ਦੇ ਨਾਲ ਭਰਪੂਰ ਨੀਰੂ ਬਾਜਵਾ ਦੀ ਨਵੀਂ ਫ਼ਿਲਮ ‘ਕ੍ਰਿਮੀਨਲ’ ਦਾ ਟ੍ਰੇਲਰ ਹੋਇਆ ਰਿਲੀਜ਼, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਨੀਰੂ ਬਾਜਵਾ ਦਾ ਅੰਦਾਜ਼

author-image
By Shaminder
New Update
ਕ੍ਰਾਈਮ ਅਤੇ ਥ੍ਰਿਲਰ ਦੇ ਨਾਲ ਭਰਪੂਰ ਨੀਰੂ ਬਾਜਵਾ ਦੀ ਨਵੀਂ ਫ਼ਿਲਮ ‘ਕ੍ਰਿਮੀਨਲ’ ਦਾ ਟ੍ਰੇਲਰ ਹੋਇਆ ਰਿਲੀਜ਼, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਨੀਰੂ ਬਾਜਵਾ ਦਾ ਅੰਦਾਜ਼
Advertisment
ਨੀਰੂ ਬਾਜਵਾ (Neeru Bajwa) ਪ੍ਰਿੰਸ ਕੰਵਲਜੀਤ ਸਿੰਘ ਦੀ ਫ਼ਿਲਮ ‘ਕ੍ਰਿਮੀਨਲ’
Advertisment
(Criminal)ਦਾ ਟ੍ਰੇਲਰ (Trailer)  ਰਿਲੀਜ਼ ਹੋ ਗਿਆ ਹੈ । ਟ੍ਰੇਲਰ ‘ਚ ਤੁਸੀਂ ਵੇਖ ਸਕਦੇ ਹੋ ਕਿ ਪ੍ਰਿੰਸ ਕੰਵਲਜੀਤ ਸਿੰਘ, ਰਘਬੀਰ ਬੋਲੀ ਸ਼ਹਿਰ ਦੇ ਨਾਮੀ ਬਦਮਾਸ਼ ਹਨ ਅਤੇ ਜੇਲ੍ਹ ‘ਚੋਂ ਭੱਜ ਜਾਂਦੇ ਹਨ । ਪਰ ਸ਼ਹਿਰ ਦੇ ਇਹ ਨਾਮੀ ਬਦਮਾਸ਼ ਫਰਾਰ ਹੋ ਕੇ ਨੀਰੂ ਬਾਜਵਾ ਦੇ ਘਰ ਦਾਖਲ ਹੋ ਜਾਂਦੇ ਹਨ ਅਤੇ ਫਿਰ ਇੱਥੋਂ ਹੀ ਨੀਰੂ ਬਾਜਵਾ ‘ਤੇ ਉਸ ਦੇ ਪਤੀ ‘ਤੇ ਤਸ਼ਦੱਦ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ । Raghveer Boli Image Source : YouTube
Advertisment
ਹੋਰ ਪੜ੍ਹੋ : ਗੁਰਦਾਸ ਮਾਨ ਦੇ ਗੀਤ ‘ਗੱਲ ਸੁਣੋ ਪੰਜਾਬੀ ਦੋਸਤੋ’ ਦੀ ਜੈਨੀ ਜੌਹਲ ਨੇ ਕੀਤੀ ਤਾਰੀਫ, ਕਿਹਾ ‘ਕੋਈ ਸੱਚਾ ਪੰਜਾਬੀ ਤੁਹਾਡੀ ਦਿੱਤੀ ਦੇਣ ਭੁਲਾ ਨਹੀਂ ਸਕਦਾ’ ਇਸ ਫ਼ਿਲਮ ਦੇ ਟ੍ਰੇਲਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।ਗਿੱਪੀ ਗਰੇਵਾਲ ਤੇ ਬਿੱਗ ਡੈਡੀ ਫ਼ਿਲਮਸ ਦੇ ਵੱਲੋਂ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ । ਗਰਿੰਦਰ ਸਿੱਧੂ ਦੇ ਵੱਲੋਂ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ । Prince Kanwaljeet Image Source : YouTube ਹੋਰ ਪੜ੍ਹੋ : ਡਾਂਸ ਕਰਦੀ ਕਰਦੀ ਡਿੱਗੀ ਧਨਾਸ਼੍ਰੀ ਵਰਮਾ, ਹਸਪਤਾਲ ‘ਚ ਹੋਣਾ ਪਿਆ ਭਰਤੀ, ਵੀਡੀਓ ਹੋ ਰਿਹਾ ਵਾਇਰਲ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਪਰ ਇਸ ਫ਼ਿਲਮ ‘ਚ ਉਨ੍ਹਾਂ ਦਾ ਅੰਦਾਜ਼ ਕੁਝ ਵੱਖਰਾ ਹੋਣ ਵਾਲਾ ਹੈ । ਫ਼ਿਲਮ ਨੂੰ ਲੈ ਕੇ ਜਿੱਥੇ ਨੀਰੂ ਬਾਜਵਾ ਉਤਸ਼ਾਹਿਤ ਹੈ, ਉੱਥੇ ਹੀ ਉਸ ਦੇ ਪ੍ਰਸ਼ੰਸਕ ਵੀ ਬੇਸਬਰੀ ਦੇ ਨਾਲ ਇਸ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਹਨ । Neeru Bajwa Image Source : YouTube ਸੋਸ਼ਲ ਮੀਡੀਆ ‘ਤੇ ਫ਼ਿਲਮ ਦਾ ਟ੍ਰੇਲਰ ਕਾਫੀ ਵਾਇਰਲ ਹੋ ਰਿਹਾ ਹੈ । ਪ੍ਰਿੰਸ ਕੰਵਲਜੀਤ ਸਿੰਘ ਤੋਂ ਇਲਾਵਾ ਇਸ ਫ਼ਿਲਮ ਰਘਵੀਰ ਬੋਲੀ, ਸੁਖਵਿੰਦਰ ਚਾਹਲ ਸਣੇ ਹੋਰ ਕਈ ਕਲਾਕਾਰ ਵੀ ਨਜ਼ਰ ਆਉਣਗੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment