ਜਾਣੋ ਨੀਰੂ ਬਾਜਵਾ ਨੂੰ ਕਿਉਂ ਪਸੰਦ ਹੈ ‘ਬਿੱਗ ਬੀ’ ਦਾ ਇਹ ਗਾਣਾ

written by Lajwinder kaur | January 20, 2019

ਨੀਰੂ ਬਾਜਵਾ ਜਿਹਨਾਂ ਨੇ ਆਪਣੀ ਅਦਾਕਾਰੀ ਤੇ ਖੂਬਸੂਰਤੀ ਦੇ ਨਾਲ ਸਭ ਨੂੰ ਆਪਣਾ ਦੀਵਾਨਾ ਬਣਾਇਆ ਪਿਆ ਹੈ। ਅਦਾਕਾਰਾ ਨੀਰੂ ਬਾਜਵਾ ਨੇ ਪੰਜਾਬੀ ਫਿਲਮੀ ਜਗਤ ਨੂੰ ਕਈ ਹਿੱਟ ਤੇ ਵਧੀਆ ਮੂਵੀਆਂ ਦਿੱਤੀਆ ਨੇ।

https://www.instagram.com/p/Bswz3qpHzds/

ਨੀਰੂ ਬਾਜਵਾ ਜੋ ਕਿ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਸਰੋਤਿਆਂ ਦੇ ਨਾਲ ਜੁੜੇ ਰਹਿੰਦੇ ਨੇ ਤੇ ਇਸ ਵਾਰ ਉਹਨਾਂ ਨੇ ਇੱਕ ਗੀਤ ਦੀ ਵੀਡੀਓ ਪਾਈ ਹੈ ਜਿਸ ‘ਚ ਅਮਿਤਾਭ ਬੱਚਨ ਨਜ਼ਰ ਆ ਰਹੇ ਹਨ। ਇਹ ਵੀਡੀਓ ਕਲਿੱਪ ਬਿੱਗ ਬੀ ਦੀ ਸੁਪਰ ਹਿੱਟ ਹਿੰਦੀ ਮੂਵੀ ‘ਸ਼ਰਾਬੀ’ ਦਾ ਗੀਤ ‘ਇੰਤਹਾ ਹੋ ਗਈ ਇੰਤਜ਼ਾਰ ਕਿ ਆਈ ਨਾ ਕੁਛ ਖ਼ਬਰ ਮੇਰੇ ਯਾਰ ਕਿ’ ਹੈ ਜੋ ਕਿ ਨੀਰੂ ਬਾਜਵਾ ਦਾ ਹੁਣ ਤੱਕ ਮਨਪਸੰਦ ਗੀਤ ਹੈ ਤੇ ਨਾਲ ਹੀ ਉਹਨਾਂ ਨੇ ਆਪਣੇ ਡੈਡੀ ਨੂੰ ਸਿਨੇਮਾ ਦੇ ਜਾਦੂਮਈ ਸੰਸਾਰ ਨਾਲ ਜਾਣੂ ਕਰਵਾਉਣ ਲਈ ਧੰਨਵਾਦ ਕੀਤਾ ਹੈ।

https://www.instagram.com/p/BszsLZGH23Y/

ਹੋਰ ਵੇਖੋ: ‘ਤੂੰ ਨਾ ਜਾਨੇ’ ਗੀਤ ਨੂੰ ਲਾਇਆ ਫੀਮੇਲ ਵਰਜ਼ਨ ਦਾ ਤੜਕਾ

ਨੀਰੂ ਬਾਜਵਾ ਜੋ ਕਿ ਬਹੁਤ ਜਲਦ ਇੱਕ ਫਰਵਰੀ ਨੂੰ ਪੰਜਾਬੀ ਮੂਵੀ ‘ਓ ਅ’ ‘ਚ ਤਰਸੇਮ ਜੱਸੜ ਦੇ ਨਾਲ ਸਿਲਵਰ ਸਕਰੀਨ ਉੱਤੇ ਨਜ਼ਰ ਆਉਣਗੇ।

You may also like