ਨੀਰੂ ਬਾਜਵਾ ਦੇ ਪਤੀ ਨੇ ਵੈਲੇਂਟਾਈਨ ਡੇ ‘ਤੇ ਪਤਨੀ, ਮਾਂ ਅਤੇ ਧੀਆਂ ਨਾਲ ਜਤਾਇਆ ਪਿਆਰ, ਹਰ ਕੋਈ ਕਰ ਰਿਹਾ ਤਾਰੀਫ

Written by  Shaminder   |  February 15th 2022 05:18 PM  |  Updated: February 15th 2022 05:18 PM

ਨੀਰੂ ਬਾਜਵਾ ਦੇ ਪਤੀ ਨੇ ਵੈਲੇਂਟਾਈਨ ਡੇ ‘ਤੇ ਪਤਨੀ, ਮਾਂ ਅਤੇ ਧੀਆਂ ਨਾਲ ਜਤਾਇਆ ਪਿਆਰ, ਹਰ ਕੋਈ ਕਰ ਰਿਹਾ ਤਾਰੀਫ

ਨੀਰੂ ਬਾਜਵਾ (Neeru Bajwa)  ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਪਤੀ (Husband) ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਸ ਦਾ ਪਤੀ ਘਰ ‘ਚ ਮੌਜੂਦ ਸਾਰੀਆਂ ਕੁੜੀਆਂ ਅਤੇ ਮਹਿਲਾਵਾਂ ਨੂੰ ਫੁੱਲ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ਨੂੰ ਅਦਾਕਾਰਾ ਨੇ ਵੈਲੇਂਟਾਈਨ ਡੇ ਦੇ ਮੌਕੇ ‘ਤੇ ਸਾਂਝਾ ਕੀਤਾ ਲੱਗਦਾ ਹੈ । ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।

neeru Bajwa With husband image From instagram

ਹੋਰ ਪੜ੍ਹੋ : ਕਰੀਨਾ ਕਪੂਰ ਖਾਨ ਦੇ ਬੇਟੇ ਦਾ ਇਹ ਕਿਊਟ ਵੀਡੀਓ ਹੋ ਰਿਹਾ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਹਾਲ ਹੀ ‘ਚ ਉਹ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਪਾਣੀ ‘ਚ ਮਧਾਣੀ’ ‘ਚ ਨਜ਼ਰ ਆਈ ਸੀ । ਇਸ ਤੋਂ ਇਲਾਵਾ ਅਦਾਕਾਰਾ ਜਲਦ ਹੀ ਸਤਿੰਦਰ ਸਰਤਾਜ ਦੇ ਨਾਲ ਫ਼ਿਲਮ ‘ਕਲੀ ਜੋਟਾ’ ‘ਚ ਨਜ਼ਰ ਆਏਗੀ । ਉਹ ਜਲਦ ਹੀ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਅਦਾਕਾਰੀ ਕਰਦੀ ਹੋਈ ਦਿਖਾਈ ਦੇਵੇਗੀ । ਨੀਰੂ ਬਾਜਵਾ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੀ ਹੈ ।

neeru bajwa with daughters image From instagram

ਪਰ ਬਾਲੀਵੁੱਡ ‘ਚ ਕੁਝ ਕੌੜੇ ਅਨੁਭਵਾਂ ਕਰਕੇ ਉਸ ਨੇ ਬਾਲੀਵੁੱਡ ਤੋਂ ਸਦਾ ਦੇ ਲਈ ਕਿਨਾਰਾ ਕਰ ਲਿਆ ਅਤੇ ਹੁਣ ਸਿਰਫ ਪੰਜਾਬੀ ਫ਼ਿਲਮਾਂ ‘ਚ ਹੀ ਕੰਮ ਕਰਦੀ ਨਜ਼ਰ ਆਉਂਦੀ ਹੈ ।ਨੀਰੂ ਬਾਜਵਾ ਨੇ ਬਤੌਰ ਮਾਡਲ ਵੀ ਕਈ ਗੀਤਾਂ ‘ਚ ਕੰਮ ਕੀਤਾ ਹੈ । ਉਸ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਅਤੇ ਹਰ ਕਿਰਦਾਰ ‘ਚ ਉਹ ਫਿੱਟ ਬੈਠਦੀ ਹੈ ।ਗੱਲ ਭਾਵੇਂ ਪਿੰਡ ਦੀ ਸਿੱਧੀ ਸਾਦੀ ਕੁੜੀ ਦਾ ਕਿਰਦਾਰ ਨਿਭਾਉਣ ਦੀ ਹੋਵੇ, ਸ਼ਹਿਰੀ ਮੁਟਿਆਰ, ਜਾਂ ਫਿਰ ਵਿਦੇਸ਼ੀ ਕੁੜੀ ਦਾ ਕਿਰਦਾਰ ਨਿਭਾਉਣਾ ਹੋਵੇ ਹਰ ਕਿਰਦਾਰ ਨੂੰ ਉਹ ਸੰਜੀਦਗੀ ਦੇ ਨਾਲ ਨਿਭਾਉਂਦੀ ਹੈ ।

 

View this post on Instagram

 

A post shared by Neeru Bajwa (@neerubajwa)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network