ਇੱਕ ਸ਼ੋਅ ਦੌਰਾਨ ਰਿਸ਼ੀ ਕਪੂਰ ਨੂੰ ਯਾਦ ਕਰ ਭਾਵੁਕ ਹੋਈ ਨੀਤੂ ਕਪੂਰ, ਵੇਖੋ ਵੀਡੀਓ

Reported by: PTC Punjabi Desk | Edited by: Shaminder  |  April 29th 2022 04:29 PM |  Updated: April 29th 2022 04:29 PM

ਇੱਕ ਸ਼ੋਅ ਦੌਰਾਨ ਰਿਸ਼ੀ ਕਪੂਰ ਨੂੰ ਯਾਦ ਕਰ ਭਾਵੁਕ ਹੋਈ ਨੀਤੂ ਕਪੂਰ, ਵੇਖੋ ਵੀਡੀਓ

ਨੀਤੂ ਕਪੂਰ (Neetu Kapoor) ਏਨੀਂ ਦਿਨੀਂ ਰਿਆਲਟੀ ਸ਼ੋਅਜ਼ ‘ਚ ਰੁੱਝੀ ਹੋਈ ਹੈ । ਅਜਿਹੇ ਹੀ ਇੱਕ ਸ਼ੋਅ ਦੇ ਦੌਰਾਨ ਅਦਾਕਾਰਾ ਉਸ ਵੇਲੇ ਭਾਵੁਕ ਹੋ ਗਈ ਜਦੋਂ ਉਸ ਦੇ ਪਤੀ ਰਿਸ਼ੀ ਕਪੂਰ ਦਾ ਜ਼ਿਕਰ ਹੋਇਆ । ਸ਼ੋਅ ‘ਚ ਬਤੌਰ ਪ੍ਰਤੀਭਾਗੀ ਬਾਨੀ ਦੀ ਦਾਦੀ ਨੇ ਇੱਕ ਵਾਕਏ ਦਾ ਜ਼ਿਕਰ ਕਰਦਿਆਂ ਹੋਇਆਂ ਨੀਤੂ ਕਪੂਰ ਨੂੰ ਦੱਸਿਆ ਕਿ ਉਹ ਰਿਸ਼ੀ ਕਪੂਰ ਨੂੰ 1974 ‘ਚ ਮਿਲੀ ਸੀ ।

image From google

ਉਸ ਸਮੇਂ ਉਸ ਨੇ ਰਾਜ ਕਪੂਰ ਅਤੇ ਰਿਸ਼ੀ ਕਪੂਰ ਦੇ ਨਾਲ ਆਪਣੇ ਪਤੀ ਦੀ ਤਸਵੀਰ ਵੀ ਵਿਖਾਈ ਅਤੇ ਨੀਤੂ ਦੇ ਲਈ ਲੰਬੀ ਜੁਦਾਈ ਗਾਣਾ ਵੀ ਗਾਇਆ ।ਇਹ ਗੀਤ ਸੁਣਨ ਤੋਂ ਬਾਅਦ ਅਦਾਕਾਰਾ ਦੀਆਂ ਅੱਖਾਂ ‘ਚ ਹੰਝੂ ਆ ਗਏ । ਇਸ ਵੀਡੀਓ ‘ਚ ਨੀਤੂ ਕਪੂਰ ਕਹਿੰਦੀ ਸੁਣਾਈ ਦੇ ਰਹੀ ਹੈ ਕਿ ਉਨ੍ਹਾਂ ਨੂੰ ਇਸ ਦੁਨੀਆ ਤੋਂ ਗਏ ਨੂੰ ਦੋ ਸਾਲ ਹੋ ਚੁੱਕੇ ਨੇ, ਪਰ ਉਹ ਉਨ੍ਹਾਂ ਨੂੰ ਹਰ ਰੋਜ਼ ਯਾਦ ਕਰਦੀ ਹੈ।

neetu Kapoor image From youtube

ਦੱਸ ਦਈਏ ਕਿ ਰਿਸ਼ੀ ਕਪੂਰ ਕੈਂਸਰ ਦੇ ਨਾਲ ਪੀੜਤ ਸਨ ਅਤੇ ਕੈਂਸਰ ਦਾ ਇਲਾਜ ਵੀ ਵਿਦੇਸ਼ ‘ਚ ਉਨ੍ਹਾਂ ਨੇ ਕਰਵਾਇਆ ਸੀ । ਪਰ ਇਸ ਦੇ ਬਾਵਜੂਦ ਉਹ ਇਸ ਬੀਮਾਰੀ ਤੋਂ ਬਚ ਨਹੀਂ ਸਕੇ । ਉਨ੍ਹਾਂ ਦੀ ਬਹੁਤ ਵੱਡੀ ਖਾਹਿਸ਼ ਸੀ ਕਿ ਉਹ ਆਪਣੇ ਪੁੱਤਰ ਰਣਬੀਰ ਕਪੂਰ ਦਾ ਵਿਆਹ ਅੱਖੀਂ ਵੇਖ ਸਕਣ ਪਰ ਅਜਿਹਾ ਨਹੀਂ ਹੋ ਸਕਿਆ ।

rishi kapoor and neetu kapoor-min image From google

ਕਿਉਂਕਿ ਰਣਬੀਰ ਦੇ ਵਿਆਹ ਤੋਂ ਪਹਿਲਾਂ ਹੀ ਉਹ ਇਸ ਦੁਨੀਆ ਤੋਂ ਸਦਾ ਦੇ ਲਈ ਰੁਖਸਤ ਹੋ ਗਏ ਸਨ । ਫ਼ਿਲਹਾਲ ਨੀਤੂ ਕਪੂਰ ਅਕਸਰ ਰਿਸ਼ੀ ਕਪੂਰ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ ।


Popular Posts

LIVE CHANNELS
DOWNLOAD APP


© 2026 PTC Punjabi. All Rights Reserved.
Powered by PTC Network