ਨੀਤੂ ਕਪੂਰ ਪਹਿਲੀ ਵਾਰ ਜਜ ਕਰਨ ਜਾ ਰਹੀ ਹੈ ਡਾਂਸ ਸ਼ੋਅ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

written by Pushp Raj | March 23, 2022

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤੇ ਅਦਾਕਾਰ ਰਣਬੀਰ ਕਪੂਰ ਦੀ ਮਾਂ ਨੀਤੂ ਕਪੂਰ (Neetu Kapoor) ਜਲਦ ਹੀ ਟੀਵੀ ਸ਼ੋਅਸ ਵਿੱਚ ਹਿੱਸਾ ਲੈਣ ਜਾ ਰਹੀ ਹੈ। ਨੀਤੂ ਕਪੂਰ ਜਲਦ ਹੀ ਬਤੌਰ ਜੱਜ ਇੱਕ ਡਾਂਸਿੰਗ ਸ਼ੋਅ 'ਚ ਹਿੱਸਾ ਲੈਣ ਵਾਲੀ ਹੈ। ਨਿੱਜੀ ਚੈਨਲ ਨੇ ਇਸ ਸ਼ੋਅ ਦੇ ਪ੍ਰੋਮੋ ਨੂੰ ਆਪਣੇ ਅਧਿਕਾਰਤ ਅਕਾਉਂਟ ਉੱਤੇ ਪੋਸਟ ਕੀਤਾ ਹੈ।

ਦੱਸ ਦਈਏ ਕਿ ਨੀਤੂ ਕਪੂਰ ਜਲਦ ਹੀ ਟੀਵੀ 'ਤੇ ਆਪਣਾ ਪਹਿਲਾ ਡੈਬਿਊ ਕਰਨ ਜਾ ਰਹੀ ਹੈ। ਹਲਾਂਕਿ ਕਿ ਉਹ ਬਤੌਰ ਮਹਿਮਾਨ ਕਈ ਸ਼ੋਅਸ ਵਿੱਚ ਹਿੱਸਾ ਲੈ ਚੁੱਕੀ ਹੈ। ਨੀਤੂ ਕਪੂਰ ਇੱਕ ਡਾਂਸ ਰਿਐਲਟੀ ਸ਼ੋਅ ਦਾ ਹਿੱਸਾ ਬਣ ਰਹੀ ਹਨ। ਉਹ ਪਹਿਲੀ ਵਾਰ ਕਿਸੇ ਡਾਂਸਿੰਗ ਸ਼ੋਅ ਨੂੰ ਜੱਜ ਕਰਨ ਜਾ ਰਹੀ ਹੈ।

ਕਲਰਸ ਚੈਨਲ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਨਵੇਂ ਸ਼ੋਅ ਦਾ ਪ੍ਰੋਮੋ ਸ਼ੇਅਰ ਕੀਤੀ ਹੈ। ਇਸ ਨਵੇਂ ਡਾਂਸ ਸ਼ੋਅ ਦਾ ਨਾਂਅ ਹੈ, " ਡਾਂਸ ਦੀਵਾਨੇ ਜੂਨੀਅਰ"। ਇਸ ਪ੍ਰੋਮੋ ਦੀ ਵੀਡੀਓ ਵਿੱਚ ਤੁਸੀਂ ਵੇਖਦੇ ਸਕਦੇ ਹੋ ਕਿ ਨੀਤੂ ਖੂਬਸੂਰਤ ਅੰਦਾਜ਼ ਵਿੱਚ "ਬਚਨਾ ਏ ਹਸੀਨੋ" ਗੀਤ ਦੇ ਬੋਲਾਂ ਉੱਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੀ ਹੈ। ਉਹ ਇਹ ਵੀ ਕਹਿੰਦੇ ਹੋਏ ਨਜ਼ਰ ਆਈ ਕਿ ਦੀਵਾਨਗੀ ਦਿਲ ਨਾਲ ਹੁੰਦੀ ਹੈ, ਉਮਰ ਨਾਲ ਨਹੀਂ।

ਇਸ ਤੋਂ ਬਾਅਦ ਨੀਤੂ ਕਪੂਰ ਕੋਰੀਓਗ੍ਰਾਫਰ ਮਰਜ਼ੀ ਦੇ ਨਾਲ ਆਪਣੇ ਬੇਟੇ ਰਣਬੀਰ ਕਪੂਰ ਦੇ ਗੀਤ 'ਬਦਤਮੀਜ਼ ਦਿਲ' 'ਤੇ ਕੁਝ ਬੱਚਿਆਂ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਦੇ ਨਾਲ ਕੈਪਸ਼ਨ ਦਿੱਤਾ ਗਿਆ ਹੈ, "ਅਸੀਂ ਸ਼ਾਂਤ ਨਹੀਂ ਰਹਿ ਸਕਦੇ, ਕਿਉਂਕਿ 'ਡਾਂਸ ਦੀਵਾਨੇ ਜੂਨੀਅਰ' ਆ ਰਿਹਾ ਹੈ। ਡਾਂਸ ਹਾਰਡਕੋਰ ਛੋਟੇ ਡਾਂਸ ਦੇ ਸਿਤਾਰਿਆਂ ਨਾਲ ਹੋਵੇਗੀ ਹੋਰ ਦੀਵਾਨਗੀ! "

ਹੋਰ ਪੜ੍ਹੋ : ਰਿਸ਼ੀ ਕਪੂਰ ਦੀ ਆਖਰੀ ਫ਼ਿਲਮ 'ਸ਼ਰਮਾਜੀ ਨਮਕੀਨ' ਦੀ ਸਕ੍ਰੀਨਿੰਗ 'ਤੇ ਆਲੀਆ ਭੱਟ ਨਾਲ ਰਣਬੀਰ ਕਪੂਰ ਤੇ ਨੀਤੂ ਕਪੂਰ ਹੋਏ ਸ਼ਾਮਲ

ਇਸ ਸ਼ੋਅ ਨੂੰ ਲੈ ਕੇ ਨੀਤੂ ਕਪੂਰ ਨੇ ਕਿਹਾ ਕਿ ਉਹ ਇਸ ਸ਼ੋਅ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਨ। ਇਹ ਸ਼ੋਅ ਆਉਣ ਵਾਲੀ ਪੀੜ੍ਹੀ ਨੂੰ ਆਪਣਾ ਨਵਾਂ ਟੈਲੇਂਟ ਵਿਖਾਉਣ ਦਾ ਮੌਕਾ ਦਵੇਗਾ। ਇਸ ਤੋਂ ਇਲਾਵਾ ਨੀਤੂ ਨੇ ਕਿਹਾ ਮੈਂ ਡਾਂਸ ਦੀਵਾਨੇ ਜੂਨੀਅਰ ਵਿੱਚ ਜੱਜ ਦੀ ਭੂਮਿਕਾ ਨੂੰ ਬਹੁਤ ਜ਼ਿੰਮੇਵਾਰੀ ਦਾ ਕੰਮ ਸਮਝਦੀ ਹਾਂ। ਮੈਂ ਮੰਚ ਉੱਤੇ ਬੱਚਿਆਂ ਦੇ ਡਾਂਸ ਨੂੰ ਵੇਖਣ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੀ।

ਇਸ ਸ਼ੋਅ ਵਿੱਚ ਨੀਤੂ ਕਪੂਰ ਦੇ ਨਾਲ ਅਦਾਕਾਰਾ ਨੋਰਾ ਫਤੇਹੀ ਅਤੇ ਮਸ਼ਹੂਰ ਕੋਰੀਓਗ੍ਰਾਫਰ ਮਾਸਟਰ ਮਰਜ਼ੀ ਵੀ ਬਤੌਰ ਜੱਜ ਨਜ਼ਰ ਆਉਣਗੇ। ਇਸ ਸ਼ੋਅ ਵਿੱਚ 4 ਸਾਲ ਤੱਕ ਦੀ ਉਮਰ ਤੋਂ 14 ਸਾਲ ਤੱਕ ਦੇ ਬੱਚੇ ਹਿੱਸਾ ਲੈ ਸਕਦੇ ਹਨ। ਹਲਾਂਕਿ ਚੈਨਲ ਨੇ ਆਪਣੇ ਇਸ ਸ਼ੋਅ ਨੂੰ ਸ਼ੁਰੂ ਕਰਨ ਦੀ ਸਹੀ ਤਰੀਕ ਨਹੀਂ ਦੱਸੀ ਹੈ।

 

View this post on Instagram

 

A post shared by ColorsTV (@colorstv)

You may also like