ਆਲੀਆ ਭੱਟ ਜਾਂ ਰਣਬੀਰ ਕਪੂਰ, ਕਿਸ ‘ਤੇ ਗਈ ਹੈ ਬੇਬੀ ਗਰਲ? ਨੀਤੂ ਕਪੂਰ ਨੇ ਦਿੱਤਾ ਇਹ ਜਵਾਬ

written by Lajwinder kaur | November 07, 2022 11:34am

Neetu Kapoor Viral Video: ਐਤਵਾਰ ਨੂੰ ਆਲੀਆ ਭੱਟ ਅਤੇ ਰਣਬੀਰ ਕਪੂਰ ਮੰਮੀ-ਪਾਪਾ ਬਣੇ ਹਨ। ਆਲੀਆ ਨੇ ਪਿਆਰੀ ਜਿਹੀ ਧੀ ਨੂੰ ਜਨਮ ਦਿੱਤਾ ਹੈ। ਕਪੂਰ ਅਤੇ ਭੱਟ ਪਰਿਵਾਰ ਵਿੱਚ ਜਸ਼ਨ ਦਾ ਮਾਹੌਲ ਛਾਇਆ ਹੋਇਆ ਪਿਆ ਹੈ। ਨੀਤੂ ਕਪੂਰ ਤੋਂ ਇਲਾਵਾ ਸੋਨੀ ਰਾਜ਼ਦਾਨ ਹਸਪਤਾਲ 'ਚ ਮੌਜੂਦ ਸੀ। ਨੀਤੂ ਕਪੂਰ ਸ਼ਾਮ ਨੂੰ ਹਸਪਤਾਲ ਤੋਂ ਘਰ ਪਰਤੀ। ਉਨ੍ਹਾਂ ਦੇ ਘਰ ਦੇ ਬਾਹਰ ਪਪਰਾਜ਼ੀ ਖੜ੍ਹੇ ਸਨ ਜਿਨ੍ਹਾਂ ਨਾਲ ਨੀਤੂ ਕਪੂਰ ਨੇ ਗੱਲਬਾਤ ਕੀਤੀ ਅਤੇ ਦੱਸਿਆ ਕਿ ਆਲੀਆ ਦੀ ਸਿਹਤ ਕਿਵੇਂ ਹੈ। ਨੀਤੂ ਕਪੂਰ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ।

alia baby girl image source: instagram

ਹੋਰ ਪੜ੍ਹੋ : ਆਲੀਆ ਭੱਟ ਨੇ ਕੀ ਰੱਖਿਆ ਆਪਣੀ ਬੇਟੀ ਦਾ ਨਾਂ? ਡਿਲੀਵਰੀ ਤੋਂ ਪਹਿਲਾਂ ਕੀਤਾ ਗਿਆ ਸੀ ਖੁਲਾਸਾ 

actress neetu kapoor image source: instagram

ਨੀਤੂ ਕਪੂਰ ਘਰ ਦੇ ਬਾਹਰ ਕਾਰ ਤੋਂ ਹੇਠਾਂ ਉਤਰ ਗਈ। ਪਪਰਾਜ਼ੀ ਨੇ ਉਸ ਨੂੰ ਪੁੱਛਿਆ ਕਿ ਉਹ ਦਾਦੀ ਬਣ ਗਈ ਹੈ, ਤਾਂ ਉਹ ਇਸ 'ਤੇ ਕੀ ਕਹੇਗੀ? ਨੀਤੂ ਨੇ ਕਿਹਾ, 'ਤੁਸੀਂ ਹਮੇਸ਼ਾ ਇਹ ਪੁੱਛਦੇ ਹੋ, ਮੈਂ ਕੀ ਕਹਿਣਾ ਚਾਹਾਂਗੀ? ਮੈਂ ਬਹੁਤ ਖੁਸ਼ ਹਾਂ।'' ਉਸ ਤੋਂ ਅੱਗੇ ਪੁੱਛਿਆ ਗਿਆ ਕਿ ਬੱਚੀ ਆਲੀਆ ਜਾਂ ਰਣਬੀਰ ਦੋਵਾਂ ਵਿੱਚੋਂ ਕਿਸ ਵਰਗੀ ਨਜ਼ਰ ਆਉਂਦੀ ਹੈ। ਇਸ ਲਈ ਉਹ ਕਹਿੰਦੀ ਹੈ, 'ਉਹ ਅਜੇ ਬਹੁਤ ਹੀ ਛੋਟੀ ਜਿਹੀ ਬੱਚੀ ਹੈ, ਹੈ ਨਾ? ਅਜੇ ਪਤਾ ਨਹੀਂ ਚੱਲ ਰਿਹਾ...ਪਰ ਉਹ ਬਹੁਤ ਹੀ ਕਿਊਟ ਹੈ’। ਨੀਤੂ ਕਪੂਰ ਨੇ ਦੱਸਿਆ ਕਿ ਆਲੀਆ ਦੀ ਸਿਹਤ ਬਿਲਕੁਲ ਫਸਟ ਕਲਾਸ ਹੈ। ਉਹ ਠੀਕ ਹੈ।

ਦੱਸ ਦਈਏ ਨੀਤੂ ਕਪੂਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪਿਆਰੀ ਜਿਹੀ ਪੋਸਟ ਪਾ ਕੇ ਸਭ ਦੇ ਨਾਲ ਇਹ ਖੁਸ਼ੀ ਸਾਂਝੀ ਕੀਤੀ ਸੀ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਨੀਤੂ ਨੂੰ ਦਾਦੀ ਬਣਨ ਦੀ ਮੁਬਾਰਕਾਂ ਦੇ ਰਹੇ ਹਨ।

alia bhatt become mummy image source: instagram

 

View this post on Instagram

 

A post shared by Viral Bhayani (@viralbhayani)

You may also like