ਮਾਂ ਨੀਤੂ ਕਪੂਰ ਨੇ ਦੱਸਿਆ ਰਣਬੀਰ ਕਪੂਰ ਆਪਣੇ ਪਿਤਾ ਨੂੰ ਯਾਦ ਕਰਕੇ ਰੋ ਪੈਂਦਾ ਹੈ

written by Lajwinder kaur | May 02, 2022

ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਭਾਵੇਂ ਅੱਜ ਇਸ ਦੁਨੀਆ 'ਚ ਨਹੀਂ ਹਨ ਪਰ ਉਨ੍ਹਾਂ ਵੱਲੋਂ ਇੰਡਸਟਰੀ 'ਚ ਕੀਤਾ ਗਿਆ ਸ਼ਾਨਦਾਰ ਕੰਮ ਉਨ੍ਹਾਂ ਨੂੰ ਹਮੇਸ਼ਾ ਲੋਕਾਂ 'ਚ ਜ਼ਿੰਦਾ ਰੱਖੇਗਾ। ਲੰਬੀ ਬੀਮਾਰੀ ਤੋਂ ਬਾਅਦ 30 ਅਪ੍ਰੈਲ 2020 ਨੂੰ ਰਿਸ਼ੀ ਕਪੂਰ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਸੀ।

ਹੋਰ ਪੜ੍ਹੋ : ਸ਼ਰਮਨਾਕ! ‘ਨੀ ਮੈਂ ਸੱਸ ਕੁੱਟਣੀ’ ਫ਼ਿਲਮ ਹੋਈ ਲੀਕ, ਤਾਮਿਲਰੌਕਰਸ ‘ਤੇ ਮੁਫਤ ‘ਚ ਹੋ ਰਹੀ ਹੈ ਡਾਊਨਲੋਡ

ਰਿਸ਼ੀ ਕਪੂਰ ਦੀ ਬਰਸੀ 'ਤੇ ਉਨ੍ਹਾਂ ਦੀ ਪਤਨੀ ਨੀਤੂ ਕਪੂਰ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕੀਤੀ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਭਾਵੁਕ ਹੁੰਦੇ ਨਜ਼ਰ ਆਏ। ਇੱਕ ਰਿਆਲਿਟੀ ਟੀਵੀ ਸ਼ੋਅ ਦੇ ਇਸ ਕਲਿੱਪ ਵਿੱਚ, ਨੀਤੂ ਕਪੂਰ ਆਪਣੇ ਪਤੀ ਰਿਸ਼ੀ ਕਪੂਰ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ‘ਚ ਦੇਖੋਗੇ ਕਿ ਮੈਨੂੰ ਰੋਜ਼ਾਨ ਕੋਈ ਨਾ ਕੋਈ ਮਿਲ ਜਾਂਦਾ ਹੈ ਤੇ ਰਿਸ਼ੀ ਦੀ ਗੱਲ ਜ਼ਰੂਰ ਹੁੰਦੀ ਹੈ।

Neetu Kapoor breaks down into tears as she misses Rishi Kapoor [Watch video]

ਨੀਤੂ ਕਪੂਰ ਨੇ ਕਿਹਾ ਕਿ ਕੋਈ ਵੀ ਦਿਨ ਅਜਿਹਾ ਨਹੀਂ ਹੁੰਦਾ ਜਦੋਂ ਉਨ੍ਹਾਂ ਦਾ ਪਰਿਵਾਰ ਰਿਸ਼ੀ ਕਪੂਰ ਨੂੰ ਯਾਦ ਨਾ ਕਰਦਾ ਹੋਵੇ। ਨੀਤੂ ਕਪੂਰ ਨੇ ਕਿਹਾ ਕਿ ਪਹਿਲੇ 6 ਮਹੀਨੇ ਬਹੁਤ ਔਖੇ ਸਨ। ਨੀਤੂ ਕਪੂਰ ਨੇ ਦੱਸਿਆ ਕਿ ਭਾਵੇਂ ਉਹ ਹੁਣ ਹੌਲੀ-ਹੌਲੀ ਅੱਗੇ ਵਧੀ ਹੈ ਪਰ ਫਿਰ ਵੀ ਉਹ ਰਿਸ਼ੀ ਕਪੂਰ ਨੂੰ ਹਰ ਰੋਜ਼ ਮਿਸ ਕਰਦੀ ਹੈ।

Ranbir Kapoor-Alia Bhatt wedding: Neetu Kapoor writes 'Rishi' in her Mehendi

ਬੇਟੇ ਰਣਬੀਰ ਕਪੂਰ ਬਾਰੇ ਗੱਲ ਕਰਦੇ ਹੋਏ ਨੀਤੂ ਕਪੂਰ ਨੇ ਦੱਸਿਆ ਕਿ ਉਹ ਆਪਣੇ ਪਿਤਾ ਰਿਸ਼ੀ ਕਪੂਰ ਨੂੰ ਬਹੁਤ ਯਾਦ ਕਰਦੀ ਹੈ। ਨੀਤੂ ਕਪੂਰ ਨੇ ਦੱਸਿਆ ਕਿ ਰਣਬੀਰ ਕਪੂਰ ਦੇ ਫੋਨ ਦੇ ਸਕਰੀਨਸੇਵਰ 'ਤੇ ਅਜੇ ਵੀ ਰਿਸ਼ੀ ਕਪੂਰ ਦੀ ਫੋਟੋ ਲਗਾਈ ਹੋ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਰਣਬੀਰ ਕਪੂਰ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਰੋ ਪੈਂਦੇ ਨੇ।

rishi-alia ranbir

ਤੁਹਾਨੂੰ ਦੱਸ ਦੇਈਏ ਕਿ ਰਣਬੀਰ ਕਪੂਰ ਨੇ ਆਪਣੀ ਸੰਗੀਤ ਸੈਰੇਮਨੀ ਚ ਵੀ ਆਪਣੇ ਪਿਤਾ ਦੀ ਤਸਵੀਰ ਦੇ ਨਾਲ ਡਾਂਸ ਕਰਦੇ ਨਜ਼ਰ ਆਏ ਸੀ। ਦੱਸ ਦਈਏ ਹਾਲ ਹੀ ‘ਚ ਰਣਬੀਰ ਕਪੂਰ ਤੇ ਆਲੀਆ ਭੱਟ ਦੇ ਨਾਲ ਵਿਆਹ ਦੇ ਬੰਧਨ ਬੱਝੇ ਹਨ।

ਹੋਰ ਪੜ੍ਹੋ : ਐਕਸ਼ਨ ਤੇ ਦਮਦਾਰ ਡਾਇਲਾਗਜ਼ ਨਾਲ ਭਰਿਆ ਦੇਵ ਖਰੌੜ ਤੇ ਜਪਜੀ ਖਹਿਰਾ ਦੀ ਫ਼ਿਲਮ ‘ਡਾਕੂਆਂ ਦਾ ਮੁੰਡਾ-2’ ਦਾ ਟ੍ਰੇਲਰ ਹੋਇਆ ਰਿਲੀਜ਼

You may also like