ਨੀਤੂ ਕਪੂਰ ਨੇ ਆਪਣੇ ਪੁੱਤਰ ਰਣਬੀਰ ਕਪੂਰ ਨੂੰ ਬਰਥਡੇਅ ਵਿਸ਼ ਕਰਦੇ ਹੋਏ ਸ਼ੇਅਰ ਕੀਤੀ ਖ਼ਾਸ ਤਸਵੀਰ, ਭੈਣਾਂ ਰਿਧਿਮਾ ਤੇ ਕਰੀਨਾ ਨੇ ਭਰਾ ਨੂੰ ਦਿੱਤੀ ਵਧਾਈ

written by Lajwinder kaur | September 28, 2021

happy birthday ranbir kapoor: ਬਾਲੀਵੁੱਡ ਜਗਤ ਦੇ ਕਿਊਟ ਤੇ ਦਿਲਕਸ਼ ਐਕਟਰ ਰਣਬੀਰ ਕਪੂਰ ਮੰਗਲਵਾਰ ਯਾਨੀਕਿ ਅੱਜ ਆਪਣਾ 39 ਵਾਂ ਜਨਮਦਿਨ ਮਨਾ ਰਹੇ ਹਨ । ਉਨ੍ਹਾਂ ਦਾ ਪਰਿਵਾਰ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਪਿਆਰ ਅਤੇ ਸ਼ੁਭਕਾਮਨਾਵਾਂ ਦੇ ਰਹੇ ਹਨ। ਜਦੋਂ ਕਿ ਅਦਾਕਾਰ ਆਪ ਖੁਦ ਸੋਸ਼ਲ ਮੀਡੀਆ ਤੋਂ ਦੂਰ ਹੀ ਰਹਿੰਦੇ ਨੇ। ਪਰ ਮਾਂ ਨੀਤੂ ਕਪੂਰ, ਭੈਣ ਰਿਧੀਮਾ ਕਪੂਰ ਸਾਹਨੀ ਨੇ ਸੋਸ਼ਲ ਮੀਡੀਆ ਉੱਤੇ ਰਣਬੀਰ ਨੂੰ ਬਰਥਡੇਅ ਵਿਸ਼ ਕਰਦੇ ਹੋਏ ਆਲੀਆ ਭੱਟ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਪੋਸਟਾਂ ਪਾਈਆਂ ਨੇ।

neetu kapoor-min

ਹੋਰ ਪੜ੍ਹੋ : ਯੁਜ਼ਵੇਂਦਰ ਚਾਹਲ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਧਨਾਸ਼ਰੀ ਵਰਮਾ ਨੂੰ ਦਿੱਤੀ ਜਨਮਦਿਨ ਦੀ ਦਿੱਤੀ ਵਧਾਈ

ਮਾਂ ਨੀਤੂ ਕਪੂਰ neetu Kapoor ਨੇ ਆਪਣੇ ਪੁੱਤਰ ਰਣਬੀਰ ਕਪੂਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਜਨਮਦਿਨ ਮੁਬਾਰਕ ਮੇਰੀ Hearbeat  ਪਿਆਰ ਅਤੇ ਅਸੀਸਾਂ ਭਰਪੂਰ’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਰਣਬੀਰ ਕਪੂਰ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ। ਇਸ ਤਸਵੀਰ ‘ਚ ਰਣਬੀਰ ਕਪੂਰ ਦੇ ਨਾਲ ਆਲੀਆ ਭੱਟ ਵੀ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਨੇਹਾ ਕੱਕੜ ਅਤੇ ਪਤੀ ਰੋਹਨਪ੍ਰੀਤ ਸਿੰਘ ਨੂੰ ਮਿਲਿਆ ਦੁਬਈ ਦਾ ਗੋਲਡਨ ਵੀਜ਼ਾ, ਪੋਸਟ ਪਾ ਕੇ ਖੁਸ਼ੀ ਕੀਤੀ ਸਾਂਝੀ

ridhma kapoor image-min

ਦੂਜੇ ਪਾਸੇ ਰਿਧੀਮਾ ਕਪੂਰ ਸਾਹਨੀ ਤੇ ਕਰੀਨਾ ਕਪੂਰ ਖ਼ਾਨ ਨੇ ਵੀ ਸੋਸ਼ਲ ਮੀਡੀਆ ਉੱਤੇ ਆਪਣੇ ਭਰਾ ਰਣਬੀਰ ਕਪੂਰ ਨੂੰ ਬਰਥਡੇਅ ਵਿਸ਼ ਕੀਤਾ ਹੈ। ਕਰੀਨਾ ਕਪੂਰ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਰਣਬੀਰ ਕਪੂਰ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਤਸਵੀਰ 'ਚ ਰਣਬੀਰ ਨੇ ਆਪਣੇ ਭਾਣਜੇ ਤੈਮੂਰ ਨੂੰ ਗੋਦੀ ਚੁੱਕਿਆ ਹੋਇਆ ਹੈ। ਦੱਸ ਦਈਏ ਰਣਬੀਰ ਤੇ ਆਲੀਆ ਬਾਲੀਵੁੱਡ ਫ਼ਿਲਮ ‘ਬ੍ਰਾਹਮਾਸਤਰ’ ‘ਚ ਇਕੱਠੇ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ ।

0 Comments
0

You may also like