ਨੀਤੂ ਕਪੂਰ ਨੇ ਆਪਣੇ ਮਰਹੂਮ ਪਤੀ ਰਿਸ਼ੀ ਕਪੂਰ ਨੂੰ ਯਾਦ ਕਰਦੇ ਹੋਏ ਸ਼ੇਅਰ ਕੀਤੀ ਇਹ ਪੁਰਾਣੀ ਤਸਵੀਰ, ਲਿਖੀ ਭਾਵੁਕ ਕੈਪਸ਼ਨ

Written by  Lajwinder kaur   |  December 01st 2021 01:45 PM  |  Updated: December 01st 2021 01:45 PM

ਨੀਤੂ ਕਪੂਰ ਨੇ ਆਪਣੇ ਮਰਹੂਮ ਪਤੀ ਰਿਸ਼ੀ ਕਪੂਰ ਨੂੰ ਯਾਦ ਕਰਦੇ ਹੋਏ ਸ਼ੇਅਰ ਕੀਤੀ ਇਹ ਪੁਰਾਣੀ ਤਸਵੀਰ, ਲਿਖੀ ਭਾਵੁਕ ਕੈਪਸ਼ਨ

ਅਦਾਕਾਰਾ ਨੀਤੂ ਕਪੂਰ neetu Kapoor ਇੱਕ ਅਜਿਹੀ ਬਾਲੀਵੁੱਡ ਅਭਿਨੇਤਰੀ ਹੈ, ਜਿਸ ਦੇ ਸਟਾਈਲ ਅਤੇ ਐਕਟਿੰਗ ਨੂੰ ਲੋਕ ਕਾਫੀ ਪਸੰਦ ਕਰਦੇ ਹਨ। ਨੀਤੂ ਆਪਣੀ ਸੋਸ਼ਲ ਲਾਈਫ 'ਚ ਕਾਫੀ ਐਕਟਿਵ ਰਹਿੰਦੀ ਹੈ। ਫਿਲਹਾਲ ਨੀਤੂ ਕਪੂਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨੀਤੂ ਆਪਣੇ ਦੋਸਤ ਅਤੇ ਪਤੀ ਰਿਸ਼ੀ ਕਪੂਰ ਨੂੰ ਕਿੰਨੀ ਮਿਸ ਕਰ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੀ ਪ੍ਰਸ਼ੰਸਕਾਂ ਦੇ ਨਾਲ-ਨਾਲ ਸੈਲੇਬਸ ਨੇ ਵੀ ਕਮੈਂਟ ਕੀਤੇ ਹਨ। ਹਰ ਕੋਈ ਇਸ ਤਸਵੀਰ ਦੀ ਤਾਰੀਫ ਕਰ ਰਿਹਾ ਹੈ।

View this post on Instagram A post shared by neetu Kapoor. Fightingfyt (@neetu54)

ਹੋਰ ਪੜ੍ਹੋ : ਅਫਸਾਨਾ ਖ਼ਾਨ ਹੋਈ ਬਿਮਾਰ, ਪੋਸਟ ਪਾ ਕੇ ਦੱਸਿਆ ਆਪਣੀ ਸਿਹਤ ਦਾ ਹਾਲ

ਇਸ ਤਸਵੀਰ ‘ਚ ਦਿੱਗਜ ਐਕਟਰ ਰਿਸ਼ੀ ਕਪੂਰ ਨਾਲ ਆਪਣੀ ਜਵਾਨੀ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਨੀਤੂ ਮੋਟਰ ਬਾਈਕ 'ਤੇ ਬੈਠੀ ਨਜ਼ਰ ਆ ਰਹੀ ਹੈ ਜਦਕਿ ਰਿਸ਼ੀ ਕਪੂਰ ਮੋਟਰ ਬਾਈਕ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ। ਇਸ ਤਸਵੀਰ 'ਤੇ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਨੇ ਦਿਲ ਵਾਲੇ ਇਮੋਜੀ ਦੇ ਨਾਲ ਜੱਸਟ ਲਿਖਿਆ ਹੈ। ਧੀ ਰਿਧਿਮਾ ਕਪੂਰ ਨੇ ਵੀ ਹਾਰਟ ਵਾਲੇ ਇਮੋਜ਼ੀ ਪੋਸਟ ਕੀਤੇ ਨੇ।

ਹੋਰ  ਪੜ੍ਹੋ : Teeja Punjab: ਨਵਾਂ ਗੀਤ 'Naina Da Joda' ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖਣ ਨੂੰ ਮਿਲ ਰਹੀ ਹੈ ਅੰਬਰਦੀਪ ਅਤੇ ਨਿਮਰਤ ਖਹਿਰਾ ਦੀ ਸਾਦਗੀ ਦੇ ਨਾਲ ਭਰੀ ਰੋਮਾਂਟਿਕ ਕਮਿਸਟਰੀ, ਦੇਖੋ ਵੀਡੀਓ

ਦੱਸ ਦਈਏ ਰਿਸ਼ੀ ਕਪੂਰ ਕੈਂਸਰ ਕਾਰਨ 30 ਅਪ੍ਰੈਲ 2020 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ। ਰਿਸ਼ੀ ਕਪੂਰ ਦੀ ਬਿਹਤਰੀਨ ਅਦਾਕਾਰੀ ਦੇ ਲਈ ਅੱਜ ਵੀ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ । ਆਪਣੇ ਫ਼ਿਲਮੀ ਕਰੀਅਰ ਦੇ ਦੌਰਾਨ ਉਨ੍ਹਾਂ ਨੇ ਹਰ ਤਰ੍ਹਾਂ ਦੇ ਰੋਲ ਕੀਤੇ । ਹਰ ਕਿਰਦਾਰ ਨੂੰ ਉਨ੍ਹਾਂ ਨੇ ਬਾਖੂਬੀ ਤਰੀਕੇ ਦੇ ਨਾਲ ਨਿਭਾਇਆ ।

image of neetu kapoor with rishi kapoor old image

ਨੀਤੂ ਕਪੂਰ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਇੱਕ ਵਾਰ ਫਿਰ ਤੋਂ ਫ਼ਿਲਮੀ ਜਗਤ 'ਚ ਐਕਟਿਵ ਹੋਈ ਹੈ। ਉਹ ਹੁਣ ਫਿਲਮ ਜੁਗ-ਜੁਗ ਜੀਓ 'ਚ ਨਜ਼ਰ ਆਵੇਗੀ, ਜਿਸ 'ਚ ਉਸ ਨਾਲ ਅਨਿਲ ਕਪੂਰ, ਕਿਆਰਾ ਅਡਵਾਨੀ ਅਤੇ ਵਰੁਣ ਧਵਨ ਨਜ਼ਰ ਆਉਣਗੇ।

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network