ਕਰਵਾ ਚੌਥ ਮੌਕੇ ਸੱਸ ਨੀਤੂ ਕਪੂਰ ਨੇ ਨੂੰਹ ਆਲੀਆ ਭੱਟ 'ਤੇ ਲੁਟਾਇਆ ਪਿਆਰ! ਨੂੰਹ ਨੂੰ ਪੋਸਟ ਪਾ ਕੇ ਦਿੱਤੀਆਂ ਸ਼ੁਭਕਾਮਨਾਵਾਂ

written by Lajwinder kaur | October 13, 2022 05:36pm

Alia Bhatt First Karva Chauth: ਅਦਾਕਾਰਾ ਆਲੀਆ ਭੱਟ ਨੇ ਇਸ ਸਾਲ ਅਪ੍ਰੈਲ 'ਚ ਆਪਣੇ ਲੰਬੇ ਸਮੇਂ ਦੇ ਰਿਲੇਸ਼ਨਸ਼ਿਪ ਤੋਂ ਬਾਅਦ ਬੁਆਏਫ੍ਰੈਂਡ ਅਤੇ ਅਭਿਨੇਤਾ ਰਣਬੀਰ ਕਪੂਰ ਨਾਲ ਵਿਆਹ ਕਰਵਾ ਲਿਆ ਸੀ। ਵਿਆਹ ਦੇ ਦੋ ਮਹੀਨੇ ਬਾਅਦ ਆਲੀਆ ਨੇ ਆਪਣੇ ਪ੍ਰੈਗਨੈਂਸੀ ਦਾ ਐਲਾਨ ਵੀ ਕਰ ਦਿੱਤਾ ਸੀ। ਏਨੀਂ ਦਿਨੀਂ ਉਹ ਆਪਣੀ ਪ੍ਰੈਗਨੈਂਸੀ ਦਾ ਅਨੰਦ ਮਾਣ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਆਲੀਆ ਉਨ੍ਹਾਂ ਸੁੰਦਰੀਆਂ ਵਿੱਚੋਂ ਇੱਕ ਹੈ ਜੋ ਇਸ ਸਾਲ ਵਿਆਹ ਤੋਂ ਬਾਅਦ ਪਹਿਲੀ ਵਾਰ ਕਰਵਾ ਚੌਥ ਮਨਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਆਲੀਆ ਪ੍ਰੈਗਨੈਂਸੀ ਦੌਰਾਨ ਵਰਤ ਰੱਖੇਗੀ ਜਾਂ ਨਹੀਂ, ਇਹ ਤਾਂ ਫਿਲਹਾਲ ਪਤਾ ਨਹੀਂ ਹੈ ਪਰ ਇਸ ਤਿਉਹਾਰ 'ਤੇ ਉਨ੍ਹਾਂ ਦੀ ਸੱਸ ਨੀਤੂ ਕਪੂਰ ਬਹੁਤ ਹੀ ਪਿਆਰੀ ਜਿਹੀ ਪੋਸਟ ਪਾ ਕੇ ਵਿਸ਼ ਕੀਤਾ ਹੈ।

ਹੋਰ ਪੜ੍ਹੋ : ਭਾਰਤੀ ਸਿੰਘ ਨੇ ਲਗਵਾਈ ਹਰਸ਼ ਦੇ ਨਾਂ ਦੀ ਮਹਿੰਦੀ, ਮਹਿੰਦੀ ਵਾਲੇ ਹੱਥਾਂ ਨੂੰ ਫਲਾਂਟ ਕਰਦੇ ਹੋਏ ਦਿੱਤੀ ਕਰਵਾ ਚੌਥ ਦੀ ਵਧਾਈ

alia bhatt first karwa chauth image source: Instagram

ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਯਾਨੀ 13 ਅਕਤੂਬਰ, 2022 ਨੂੰ ਭਾਰਤ ਵਿੱਚ ਵਿਆਹੁਤਾ ਔਰਤਾਂ ਕਰਵਾ ਚੌਥ ਮਨਾ ਰਹੀਆਂ ਹਨ। ਇਸ ਸਾਲ ਇਨ੍ਹਾਂ ਮਹਿਲਾਵਾਂ 'ਚ ਆਲੀਆ ਭੱਟ ਦਾ ਨਾਂ ਵੀ ਸ਼ਾਮਲ ਹੈ। ਕਰਵਾ ਚੌਥ ਦੇ ਦਿਨ ਆਲੀਆ 'ਤੇ ਖਾਸ ਪਿਆਰ ਦੀ ਵਰਖਾ ਕੀਤੀ ਜਾ ਰਹੀ ਹੈ ਅਤੇ ਇਹ ਕੰਮ ਕੋਈ ਹੋਰ ਨਹੀਂ ਸਗੋਂ ਉਸ ਦੀ ਸੱਸ ਯਾਨੀ ਰਣਬੀਰ ਕਪੂਰ ਦੀ ਮਾਂ ਅਦਾਕਾਰਾ ਨੀਤੂ ਕਪੂਰ ਕਰ ਰਹੀ ਹੈ।

Image Source : Instagram

ਤੁਹਾਨੂੰ ਦੱਸ ਦੇਈਏ ਕਿ ਨੀਤੂ ਕਪੂਰ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅੱਜ ਕਰਵਾ ਚੌਥ ਦੇ ਦਿਨ ਉਨ੍ਹਾਂ ਨੇ ਇਕ ਖਾਸ ਪੋਸਟ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਨੂੰਹ ਆਲੀਆ ਭੱਟ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ ਹੈ।

alia bhatt new pics image source: Instagram

ਨੀਤੂ ਕਪੂਰ ਨੇ ਇੰਸਟਾਗ੍ਰਾਮ 'ਤੇ ਰਣਬੀਰ ਅਤੇ ਆਲੀਆ ਦੇ ਵਿਆਹ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਦੀ ਨੂੰਹ ਆਲੀਆ ਅਤੇ ਬੇਟੀ ਰਿਧੀਮਾ ਨਜ਼ਰ ਆ ਰਹੀਆਂ ਹਨ। ਇਸ ਫੋਟੋ ਦੇ ਨਾਲ, ਨੀਤੂ ਕਪੂਰ ਨੇ ਕੈਪਸ਼ਨ ਵਿੱਚ ਲਿਖਿਆ ਹੈ- 'Wishing my John Happy Karva Chauth' ਅਤੇ ਇਸ ਦੇ ਨਾਲ ਇੱਕ ਦਿਲ ਵਾਲਾ ਇਮੋਜੀ ਵੀ ਲਗਾਇਆ ਹੈ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

 

 

View this post on Instagram

 

A post shared by neetu Kapoor. Fightingfyt (@neetu54)

You may also like