ਆਲੀਆ ਅਤੇ ਰਣਬੀਰ ਕਪੂਰ ਦੇ ਵਿਆਹ ਤੋਂ ਬਾਅਦ ਵਾਇਰਲ ਹੋਇਆ ਨੀਤੂ ਕਪੂਰ ਦਾ ਵੀਡੀਓ, ਜਾਣੋ ਨੂੰਹ ਆਲੀਆ ਭੱਟ ਬਾਰੇ ਕੀ ਕਿਹਾ

written by Shaminder | April 20, 2022

ਆਲੀਆ ਭੱਟ (Alia Bhatt) ਅਤੇ ਰਣਬੀਰ ਕਪੂਰ (Ranbir Kapoor) ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ ।ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ । ਹੁਣ ਆਲੀਆ ਭੱਟ ਦੀ ਸੱਸ ਯਾਨੀ ਕਿ ਅਦਾਕਾਰਾ ਨੀਤੂ ਕਪੂਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।ਜਿਸ ‘ਚ ਨੀਤੂ ਕਪੂਰ ਤੋਂ ਜਦੋਂ ਕਦੋਂ ਕਰਣ ਕੁੰਦਰਾ ਪੁੱਛਦੇ ਹਨ ਕਿ ਹੁਣ ਘਰ ‘ਚ ਕਿਸਦੀ ਚੱਲਦੀ ਹੈ ਸੱਸ ਦੀ ਜਾਂ ਨੂੰਹ ਦੀ ਤਾਂ ਨੀਤੂ ਕਪੂਰ ਕਹਿੰਦੀ ਹੈ ਕਿ ਨੂੰਹ ਦੀ ਚੱਲਦੀ ਹੈ ਅਤੇ ਉਹ ਚਾਹੁੰਦੀ ਹੈ ਕਿ ਸਿਰਫ ਨੂੰਹ ਦੀ ਹੀ ਚੱਲੇ ।

Sister Riddhima and mother Neetu Kapoor at alia ranbir pre wedding function

ਹੋਰ ਪੜ੍ਹੋ : ‘ਦਿ ਗ੍ਰੇਟ ਖਲੀ’ ਦਾ ਕੱਦ ਦੇਖ ਕੇ ਘਬਰਾਏ ਅਨੁਪਮ ਖੇਰ, ਫਿਰ ਐਕਟਰ ਨੇ ਜੁਗਾੜ ਲਾ ਕੇ ਖਿੱਚਵਾਈ ਫੋਟੋ

ਇਸ ਵੀਡੀਓ ਨੂੰ ਨੀਤੂ ਕਪੂਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤਾ ਹੈ। ਦੱਸ ਦੇਈਏ ਕਿ ਨੀਤੂ ਕਪੂਰ ਪਹਿਲੀ ਵਾਰ ਡਾਂਸਿੰਗ ਰਿਐਲਿਟੀ 'ਚ ਜੱਜ ਵਜੋਂ ਕੰਮ ਕਰ ਰਹੀ ਹੈ। ਆਲੀਆ ਭੱਟ ਅਤੇ ਰਣਬੀਰ ਕਪੂਰ ਦਾ ਹਾਲ ਹੀ ‘ਚ ਵਿਆਹ ਹੋਇਆ ਹੈ । ਇਸ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ।

Ranbir Kapoor and Alia Bhatt took only 4 pheras and not seven?

ਦੱਸ ਦਈਏ ਕਿ ਇਸ ਤੋਂ ਪਹਿਲਾਂ ਅਦਾਕਾਰ ਰਣਬੀਰ ਕਪੂਰ ਦੀਪਿਕਾ ਪਾਦੂਕੋਣ ਦੇ ਨਾਲ ਰਿਲੇਸ਼ਨਸ਼ਿਪ ‘ਚ ਸਨ । ਜਿਸ ਤੋਂ ਬਾਅਦ ਉਨ੍ਹਾਂ ਦਾ ਨਾਮ ਕੈਟਰੀਨਾ ਕੈਫ ਦੇ ਨਾਲ ਵੀ ਜੁੜਿਆ ਸੀ, ਪਰ ਕਿਸੇ ਕਾਰਨ ਦੋਵਾਂ ਦੇ ਨਾਲ ਰਿਸ਼ਤੇ ‘ਚ ਖਟਾਸ ਆ ਗਈ ਸੀ । ਦੀਪਿਕਾ ਨੇ ਰਣਵੀਰ ਸਿੰਘ ਦੇ ਨਾਲ ਵਿਆਹ ਕਰਵਾ ਲਿਆ ਅਤੇ ਕੈਟਰੀਨਾ ਨੇ ਵਿੱਕੀ ਕੌਸ਼ਲ ਨੂੰ ਆਪਣਾ ਹਮਸਫਰ ਬਣਾ ਲਿਆ । ਕੈਟਰੀਨਾ ਕੈਫ ਨੇ ਪੰਜਾਬੀ ਮੁੰਡੇ ਵਿੱਕੀ ਕੌਸ਼ਲ ਦੇ ਨਾਲ ਵਿਆਹ ਕਰਵਾਇਆ ਹੈ ।

 

View this post on Instagram

 

A post shared by neetu Kapoor. Fightingfyt (@neetu54)

You may also like