ਨੀਤੂ ਸਿੰਘ ਨੇ ਆਪਣੇ ਮਰਹੂਮ ਪਤੀ ਰਿਸ਼ੀ ਕਪੂਰ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਅਖੀਰਲੇ ਟ੍ਰਿਪ ਦਾ ਵੀਡੀਓ, ਦਰਸ਼ਕ ਵੀ ਹੋਏ ਭਾਵੁਕ, ਦੇਖੋ ਵੀਡੀਓ

Written by  Lajwinder kaur   |  March 26th 2021 12:05 PM  |  Updated: March 26th 2021 12:13 PM

ਨੀਤੂ ਸਿੰਘ ਨੇ ਆਪਣੇ ਮਰਹੂਮ ਪਤੀ ਰਿਸ਼ੀ ਕਪੂਰ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਅਖੀਰਲੇ ਟ੍ਰਿਪ ਦਾ ਵੀਡੀਓ, ਦਰਸ਼ਕ ਵੀ ਹੋਏ ਭਾਵੁਕ, ਦੇਖੋ ਵੀਡੀਓ

ਬਾਲੀਵੁੱਡ ਦੀ ਕਮਾਲ ਦੀ ਐਕਟਰੈੱਸ ਨੀਤੂ ਸਿੰਘ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਪੋਸਟ ਕਰਦੀ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਮਰਹੂਮ ਪਤੀ ਰਿਸ਼ੀ ਕਪੂਰ ਨੂੰ ਯਾਦ ਕਰਦੇ ਹੋਏ ਅਣਦੇਖੀ ਵੀਡੀਓ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ।

inside image of neetu singh image source- instagram

ਹੋਰ ਪੜ੍ਹੋ : ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਨੇ ਵੀਡੀਓ ਪੋਸਟ ਕਰਕੇ ਦਰਸ਼ਕਾਂ ਨੂੰ ਕਰਵਾਏ ‘ਸ੍ਰੀ ਹਰਿਮੰਦਰ ਸਾਹਿਬ ਜੀ’ ਦੇ ਦਰਸ਼ਨ, ਦੱਸਿਆ ਇੱਥੇ ਆ ਕੇ  ਮਿਲਦਾ ਹੈ ਸਕੂਨ, ਦੇਖੋ ਵੀਡੀਓ

rishi kapoor and neetu singh image source- instagram

ਵੀਡੀਓ ‘ਚ ਨੀਤੂ ਸਿੰਘ ਤੇ ਰਿਸ਼ੀ ਕਪੂਰ ਨਜ਼ਰ ਆ ਰਹੇ ਨੇ। ਰਿਸ਼ੀ ਕਪੂਰ ਕਿਸੇ ਹਿੰਦੀ ਗੀਤ ਦੇ ਬੋਲਾਂ ਨੂੰ ਗੁਣਗੁਣਾਦੇ ਹੋਏ ਦਿਖਾਈ ਦੇ ਰਹੇ ਨੇ ਤੇ ਨੀਤੂ ਸਿੰਘ ਨੂੰ ਕਹਿ ਰਹੇ ਨੇ ਦੇਖੋ ਕਿੰਨੇ ਵਧੀਆ ਨਜ਼ਾਰੇ ਨੇ। ਨੀਤੂ ਸਿੰਘ ਆਪਣੇ ਮੋਬਾਇਲ ਕੈਮਰੇ ‘ਚ ਇਨ੍ਹਾਂ ਪਲਾਂ ਨੂੰ ਕੈਦ ਕਰਦੇ ਹੋਏ ਦਿਖਾਈ ਦੇ ਰਹੀ ਹੈ। ਵੀਡੀਓ ‘ਚ ਦੋਵੇਂ ਜਣੇ ਬਹੁਤ ਹੀ ਖੁਸ਼ ਦਿਖਾਈ ਦੇ ਰਹੇ ਨੇ।

rishi kapoor with family image source- instagram

ਨੀਤੂ ਸਿੰਘ ਨੇ ਕੈਪਸ਼ਨ ਦੇ ਰਾਹੀਂ ਦੱਸਿਆ ਹੈ ਕਿ ਇਹ ਸਾਡਾ ਅਖੀਰਲਾ ਟ੍ਰਿਪ ਸੀ ਨਿਊਯਾਰਕ ਸੀਟੀ ਦਾ, ਜਿੱਥੇ ਅਸੀਂ ਇਕੱਠੇ ਸੀ। ਦੱਸ ਦਈਏ ਪਿਛਲੇ ਸਾਲ ਬਾਲੀਵੁੱਡ ਦੇ ਦਿੱਗਜ ਅਦਾਕਾਰ ਰਿਸ਼ੀ ਕਪੂਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ । ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਨਾਲ ਪ੍ਰਸ਼ੰਸਕਾਂ ‘ਚ ਵੀ ਸੋਗ ਛਾਇਆ ਰਿਹਾ ਸੀ । ਅੱਜ ਵੀ ਉਨ੍ਹਾਂ ਦੇ ਪਰਿਵਾਰ ਵਾਲੇ ਤੇ ਪ੍ਰਸ਼ੰਸਕ ਰਿਸ਼ੀ ਕਪੂਰ ਨੂੰ ਯਾਦ ਕਰਦੇ ਰਹਿੰਦੇ ਨੇ।

 

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network